ਵਿਆਹ ਤੋਂ ਬਾਅਦ ਰੀਆ ਕਪੂਰ ਦੇ ਦੋਸਤਾਂ ਨੇ ਇੱਕ ਸ਼ਾਨਦਾਰ ਪਾਰਟੀ ਦਿੱਤੀ, ਤਸਵੀਰਾਂ ਵਾਇਰਲ ਹੋ ਰਹੀਆਂ ਹਨ

written by Shaminder | August 26, 2021

ਰੀਆ ਕਪੂਰ (Rhea Kapoor)  ਤੇ ਕਰਣ ਬੁਲਾਨੀ ਜਿਨ੍ਹਾਂ ਦਾ ਬੀਤੇ ਦਿਨੀਂ ਵਿਆਹ ਹੋਇਆ ਹੈ । ਵਿਆਹ ਤੋਂ ਬਾਅਦ ਦੋਵਾਂ ਦੇ ਦੋਸਤਾਂ ਵੱਲੋਂ ਰਿਸੈਪਸ਼ਨ ਪਾਰਟੀ ਦਿੱਤੀ ਗਈ ਹੈ ।ਜਿਸ ਦੀਆਂ ਤਸਵੀਰਾਂ ਰੀਆ ਕਪੂਰ (Rhea Kapoor)  ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।ਜੋ ਕਿ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ । ਇਸ ਦੌਰਾਨ ਰੀਆ ਨੁੇ ਮਸਾਬਾ ਗੁਪਤਾ ਵੱਲੋਂ ਡਿਜ਼ਾਈਨ ਕੀਤੀ ਡਰੈੱਸ ਪਾਈ ਸੀ ।

Rhea k,,-min Image From Instagram

ਹੋਰ ਪੜ੍ਹੋ : ਇਸ ਵਜ੍ਹਾ ਕਰਕੇ ਦੀਪਕ ਢਿੱਲੋਂ ਲੰਮਾਂ ਅਰਸਾ ਮਿਊਜ਼ਿਕ ਇੰਡਸਟਰੀ ਤੋਂ ਰਹੀ ਦੂਰ …!

ਇਸ ਪਾਰਟੀ ਦੇ ਲਈ ਬਹੁਤ ਹੀ ਸੋਹਣੀ ਸਜਾਵਟ ਕੀਤੀ ਗਈ ਸੀ ਅਤੇ ਸਜਾਵਟ ਦੇ ਦੌਰਾਨ ਇਸਤੇਮਾਲ ਕੀਤੇ ਗਏ ਬੈਲੂਨ ‘ਤੇ ਮਿਸਟਰ ਐਂਡ ਮਿਸਿਜ਼ ਵੀ ਲਿਖਿਆ ਗਿਆ ਸੀ । ਇਸ ਦੌਰਾਨ ਰੀਆ ਸਫੇਦ ਅਤੇ ਲਾਲ ਰੰਗ ਦੀ ਡਰੈੱਸ ‘ਚ ਨਜ਼ਰ ਆਈ । ਇਹ ਸਭ ਦੇਖ ਕੇ ਰਿਆ ਬਹੁਤ ਭਾਵੁਕ ਹੋ ਗਈ।

Rhea Kapoor, -min Image From Instagram

ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਰਿਆ ਨੇ ਲਿਖਿਆ ਕਿ ਇਹ ਸਭ ਤੋਂ ਵਧੀਆ ਰਿਸੈਪਸ਼ਨ ਹੈ ਇੱਥੇ ਇੱਕ ਕੈਂਡਲ ਲਾਈਟ ਦਾ ਆਯੋਜਨ ਵੀ ਕੀਤਾ ਗਿਆ ਸੀ। ਤਸਵੀਰਾਂ ਦੇਖ ਕੇ ਤੁਸੀਂ ਇਹ ਵੀ ਕਹੋਗੇ ਕਿ ਸੱਚਮੁੱਚ ਉਸਦੇ ਦੋਸਤਾਂ ਨੇ ਬਹੁਤ ਖਾਸ ਪ੍ਰਬੰਧ ਕੀਤੇ ਸਨ।

 

View this post on Instagram

 

A post shared by Rhea Kapoor (@rheakapoor)

ਤੁਹਾਨੂੰ ਦੱਸ ਦੇਈਏ ਕਿ ਰੀਆ ਕਪੂਰ ਦੇ ਵਿਆਹ ਵਿੱਚ ਸਿਰਫ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ ਸਨ। ਇਹ ਵਿਆਹ ਅਨਿਲ ਕਪੂਰ ਦੇ ਘਰ ਤੋਂ ਹੋਇਆ। ਕਪੂਰ ਪਰਿਵਾਰ ਨੇ ਕਿਹਾ ਕਿ ਇੱਕ ਵਾਰ ਜਦੋਂ ਦੇਸ਼ ਵਿੱਚ ਹਾਲਾਤ ਆਮ ਹੋ ਜਾਣਗੇ ਤਾਂ ਸਾਰਿਆਂ ਨੂੰ ਪਾਰਟੀ ਦਿੱਤੀ ਜਾਵੇਗੀ।

 

0 Comments
0

You may also like