ਜਾਨ੍ਹਵੀ ਕਪੂਰ ਦੀਆਂ ਇਹ ਵੀਡੀਓ ਦੇਖ ਕੇ ਭਰਾ ਅਰਜੁਨ ਕਪੂਰ ਨੇ ਉਸ ਨੂੰ ਮਿਲਣ ਤੋਂ ਕੀਤੀ ਨਾਂਹ

Written by  Rupinder Kaler   |  November 03rd 2021 04:21 PM  |  Updated: November 03rd 2021 04:21 PM

ਜਾਨ੍ਹਵੀ ਕਪੂਰ ਦੀਆਂ ਇਹ ਵੀਡੀਓ ਦੇਖ ਕੇ ਭਰਾ ਅਰਜੁਨ ਕਪੂਰ ਨੇ ਉਸ ਨੂੰ ਮਿਲਣ ਤੋਂ ਕੀਤੀ ਨਾਂਹ

Janhvi Kapoor ਏਨੀਂ ਦਿਨੀਂ ਉਤਰਾਖੰਡ ਦੀਆਂ ਬਰਫੀਲੀਆਂ ਪਹਾੜੀਆਂ ਤੇ ਛੁੱਟੀਆਂ ਮਨਾ ਰਹੀ ਹੈ । ਜਾਨ੍ਹਵੀ ਬਰਫੀਲੀਆਂ ਪਹਾੜੀਆਂ ‘ਚ ਆਪਣੀਆਂ ਛੁੱਟੀਆਂ ਨੂੰ ਖੂਬ ਇਨਜੁਆਏ ਕਰ ਰਹੀ ਹੈ । ਜਿਸ ਨੂੰ ਲੈ ਕੇ ਜਾਨ੍ਹਵੀ ਨੇ ਕੁਝ ਤਸਵੀਰਾਂ ਤੇ ਵੀਡੀਓ ਵੀ ਸ਼ੇਅਰ ਕੀਤੀਆਂ ਹਨ । ਕੁਝ ਵੀਡੀਓ ਇਸ ਤਰ੍ਹਾਂ ਦੀਆਂ ਹਨ, ਜਿਹੜੀਆਂ ਕਿ ਅਜੀਬ ਲੱਗ ਰਹੀਆਂ ਹਨ । ਇਹਨਾਂ ਨੂੰ ਦੇਖ ਕੇ ਕੁਝ ਲੋਕ ਇਹ ਅੰਦਾਜ਼ਾ ਲਗਾ ਰਹੇ ਹਨ ਕਿ ਇਹ ਕੀ ਕਰਨਾ ਚਾਹੁੰਦੀ ਹੈ । ਇਹਨਾਂ ਵੀਡੀਓ ਨੂੰ ਦੇਖ ਕੇ ਉਹਨਾਂ ਦੇ ਭਰਾ ਅਰਜੁਨ ਕਪੂਰ ਨੇ ਵੀ ਉਸ ਨੂੰ ਮਿਲਣ ਤੋਂ ਨਾਂਹ ਕਰ ਦਿੱਤੀ ਹੈ ਤੇ ਛੋਟੀ ਭੈਣ ਨੇ ਵੀ ਅਜ਼ੀਬ ਕਮੈਂਟ ਕੀਤਾ ਹੈ ।

ਹੋਰ ਪੜ੍ਹੋ :

ਸਰਗੁਨ ਮਹਿਤਾ ਨੇ ਪਤੀ ਰਵੀ ਦੁਬੇ ਦੇ ਨਾਲ ਸਾਂਝਾ ਕੀਤਾ ਮਜ਼ੇਦਾਰ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਪਸੰਦ

ਤੁਹਾਨੂੰ ਦੱਸ ਦਿੰਦੇ ਹਾਂ ਕਿ Janhvi Kapoor ਆਪਣੀ ਪੱਕੀ ਦੋਸਤ ਸਾਰਾ ਅਲੀ ਨਾਲ ਕੇਦਾਰ ਨਾਥ ਪਹੁੰਚੀ ਹੈ । ਦੋਵੇਂ ਜਣੀਆਂ ਕੇਦਾਰਨਾਥ ‘ਚ ਪੂਜਾ ਅਰਚਨਾ ਕਰਦੀਆਂ ਹੋਈਆਂ ਦਿਖਾਈ ਦਿੱਤੀਆਂ । ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਖੂਬ ਪ੍ਰਸ਼ੰਸਕਾਂ ਦੇ ਵੱਲੋਂ ਪਸੰਦ ਵੀ ਕੀਤਾ ਜਾ ਰਿਹਾ ਹੈ ।

 

View this post on Instagram

 

A post shared by Janhvi Kapoor (@janhvikapoor)

ਇਨ੍ਹਾਂ ਤਸਵੀਰਾਂ ਨੂੰ ਵੇਖਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਦੋਵੇਂ ਜਣੀਆਂ ਉੱਥੇ ਠੰਡ ਦਾ ਅਨੰਦ ਲੈ ਰਹੀਆਂ ਹਨ ।ਉੱਥੇ ਕੁਝ ਲੋਕਾਂ ਨੇ ਜਾਨ੍ਹਵੀ ਨੂੰ ਪਛਾਣ ਲਿਆ ਤਾਂ ਦੋਵਾਂ ਨੇ ਆਪਣੇ ਫੈਨਸ ਦੇ ਨਾਲ ਤਸਵੀਰਾਂ ਵੀ ਖਿਚਵਾਈਆਂ । ਸਾਰਾ ਅਲੀ ਖ਼ਾਨ ਅਕਸਰ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ । ਬੀਤੇ ਦਿਨੀਂ ਉਹ ਆਪਣੇ ਪਰਿਵਾਰ ਦੇ ਨਾਲ ਕਸ਼ਮੀਰ ਘੁੰਮਣ ਗਈ ਸੀ । ਜਿੱਥੇ ਉਹ ਆਪਣੀ ਮਾਂ ਦੇ ਨਾਲ ਮਸਤੀ ਕਰਦੀ ਹੋਈ ਦਿਖਾਈ ਦਿੱਤੀ ਸੀ ।

You May Like This
DOWNLOAD APP


© 2023 PTC Punjabi. All Rights Reserved.
Powered by PTC Network