ਐਸ਼ਵਰਿਆ ਰਾਏ ਬੱਚਨ ਤੇ ਰੇਖਾ ਦੀ ਇਹ ਵੀਡੀਓ ਲੋਕਾਂ ਨੂੰ ਆ ਰਹੀ ਹੈ ਖੂਬ ਪਸੰਦ, ਦੇਖੋ ਵੀਡਿਓ 

written by Rupinder Kaler | January 16, 2019 06:06pm

ਸੋਸ਼ਲ ਮੀਡੀਆ 'ਤੇ ਐਸ਼ਵਰਿਆ ਰਾਏ ਬੱਚਨ ਤੇ  ਰੇਖਾ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ 'ਚ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਤੇ ਰੇਖਾ ਦੀ ਸਪੈਸ਼ਲ ਬਾਉਂਡਿੰਗ ਨਜ਼ਰ ਆ ਰਹੀ ਹੈ।ਖਬਰਾਂ ਦੀ ਮੰਨੀਏ ਤਾਂ ਇਹ ਵੀਡੀਓ ਕੈਫੀ ਆਜ਼ਮੀ ਦੇ ਜਨਮ ਦਿਨ ਤੇ ਕਰਵਾਏ ਗਏ ਪ੍ਰੋਗਰਾਮ ਦੀ ਹੈ । ਇਸ ਵੀਡੀਓ 'ਚ ਰੇਖਾ ਤੇ ਐਸ਼ਵਰਿਆ ਇਕੱਠੀਆਂ ਪੌੜੀਆਂ ਉੱਤਰਦੀਆਂ ਨਜ਼ਰ ਆ ਰਹੀਆਂ ਹਨ।

https://www.instagram.com/p/Bsn5fwcgJHB/?utm_source=ig_embed

ਇਸ ਮੌਕੇ ਦੋਵਾਂ ਨੂੰ ਜਦੋਂ ਮੀਡੀਆ ਨੇ ਪੋਜ਼ ਦੇਣ ਲਈ ਕਿਹਾ ਤਾਂ ਰੇਖਾ ਨੇ ਐਸ਼ਵਰਿਆ ਨੂੰ ਗਲ ਲਾ ਲਿਆ। ਇਸ ਤੋਂ ਬਾਅਦ ਐਸ਼ਵਰਿਆ ਰਾਏ ਬੱਚਨ ਰੇਖਾ ਨੂੰ ਗੱਡੀ ਤੱਕ ਛੱਡਣ ਦੀ ਗੱਲ ਕਰਦੀ ਹੈ । ਇਸ ਦੌਰਾਨ ਦੋਵੇਂ ਭਾਵੁਕ ਹੋ ਜਾਂਦੀਆਂ ਹਨ ਰੇਖਾ ਐਸ਼ਵਰਿਆ ਨੂੰ ਗਲ ਨਾਲ ਲਾ ਲੈਂਦੀ ਹੈ । ਇਹ ਵੀਡੀਓ ਦੋਵਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀ ਹੈ। ਦੋਵਾਂ ਫੈਨਸ ਇਸ ਵੀਡਿਓ ਨੂੰ ਲਾਈਕ ਅਤੇ ਕਮੈਂਟ ਕਰ ਰਹੇ ਹਨ ।

https://www.instagram.com/p/Bsn-s3ED8rM/?utm_source=ig_embed&utm_campaign=embed_loading_state_control

ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਫ਼ਿਲਮ ਇੰਡਸਟਰੀ 'ਚ ਜਦੋਂ ਐਸ਼ਵਰਿਆ ਨੇ 20 ਸਾਲ ਪੂਰੇ ਕੀਤੇ ਸੀ ਤਾਂ ਰੇਖਾ ਨੇ ਉਸ ਨੂੰ ਇੱਕ ਓਪਨ ਲੈਟਰ ਲਿਖਿਆ ਸੀ ਜੋ ਕਾਫੀ ਭਾਵੁਕ ਸੀ। ਇਸ ਦੀ ਸ਼ੁਰੂਆਤ 'ਚ ਰੇਖਾ ਨੇ 'ਮੇਰੀ ਐਸ਼' ਤੇ ਆਖਿਰ 'ਚ 'ਰੇਖਾ ਮਾਂ' ਲਿਖਿਆ ਸੀ। ਇਸ ਲੈਟਰ ਵਿੱਚ ਰੇਖਾ ਨੇ ਐਸ਼ਵਰਿਆ ਦੀਆਂ ਖੂਬ ਤਾਰੀਫਾਂ ਕੀਤੀਆਂ ਸੀ।

You may also like