ਐਸ਼ਵਰਿਆ ਰਾਏ ਬੱਚਨ ਨੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਗੁੱਡ ਨਿਊਜ਼

written by Shaminder | September 20, 2021

ਐਸ਼ਵਰਿਆ ਰਾਏ (aishwarya rai bachchan) ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਹਨ । ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਦੀ ਕੋਈ ਵੀ ਫ਼ਿਲਮ ਰਿਲੀਜ਼ ਨਹੀਂ ਹੋਈ । ਪਰ ਐਸ਼ਵਰਿਆ ਨੇ ਆਪਣੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦਿੰਦੇ ਹੋਏ ਆਪਣੀ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ । ਐਸ਼ਵਰਿਆ ਦੇ ਪ੍ਰਸ਼ੰਸਕਾਂ ਦੇ ਲਈ ਖੁਸ਼ੀ ਦੀ ਖ਼ਬਰ ਹੈ।ਉਹ ਇਹ ਹੈ ਕਿ ਜਲਦ ਹੀ ਅਦਾਕਾਰਾ ਆਪਣੀ ਨਵੀਂ ਫ਼ਿਲਮ ‘ਚ ਨਜ਼ਰ ਆਉਣ ਵਾਲੀ ਹੈ ।

aish Image From Instagram

ਹੋਰ ਪੜ੍ਹੋ : ਛੋਲੇ ਖਾ ਕੇ ਕਸੂਤੇ ਫਸੇ ਗਾਇਕ ਭੁਪਿੰਦਰ ਗਿੱਲ, ਵੀਡੀਓ ਹਰ ਕਿਸੇ ਨੂੰ ਆ ਰਿਹਾ ਪਸੰਦ

ਜਿਸ ਦਾ ਪੋਸਟਰ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੇ ਹਾਲ ਹੀ ਵਿੱਚ ਆਪਣੀ ਆਉਣ ਵਾਲੀ ਫਿਲਮ ਪੋਨਯਿਨ ਸੇਲਵਾਨ ਦਾ ਪੋਸਟਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕੀਤਾ ਹੈ। ਇਸ ਫ਼ਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਇਹ ਇੱਕ ਐਪਿਕ ਫ਼ਿਲਮ ਹੋਵੇਗੀ । ਜਿਸ ਨੂੰ ਉੱਘੇ ਨਿਰਦੇਸ਼ਕ ਮਨੀ ਰਤਨਮ ਦੇ ਵੱਲੋਂ ਨਿਰਦੇਸ਼ਤ ਕੀਤਾ ਗਿਆ ਹੈ ।

ਫ਼ਿਲਮ ਦੀ ਰਿਲੀਜ਼ ਡੇਟ ਨੂੰ ਲੈ ਕੇ ਕੋਈ ਵੀ ਜਾਣਕਾਰੀ ਅਦਾਕਾਰਾ ਦੇ ਵੱਲੋਂ ਸਾਂਝੀ ਨਹੀਂ ਕੀਤੀ ਗਈ ਹੈ । ਪਰ ਪੋਸਟਰ ‘ਚ ਦਿੱਤੀ ਜਾਣਕਾਰੀ ਮੁਤਾਬਕ ਫ਼ਿਲਮ 2022 ਨੂੰ ਰਿਲੀਜ਼ ਹੋਵੇਗੀ ।


ਐਸ਼ਵਰਿਆ ਵੱਲੋਂ ਸਾਂਝੇ ਕੀਤੇ ਗਏ ਇਸ ਪੋਸਟਰ ਦੇ ਵਿੱਚ ਕਿਸੇ ਵੀ ਅਦਾਕਾਰ ਦਾ ਨਾਮ ਨਹੀਂ ਹੈ । ਇਸ ਪੋਸਟਰ ਦੇ ਵਿੱਚ ਮਹਿਜ਼ ਇੱਕ ਤਲਵਾਰ ਦਿਖਾਈ ਦੇ ਰਹੀ ਹੈ । ਅਦਾਕਾਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ‘ਹਮ ਦਿਲ ਦੇ ਚੁਕੇ ਦੇ ਸਨਮ’, ‘ਤਾਲ’, ਦੇਵਦਾਸ ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।

0 Comments
0

You may also like