ਬੱਚੇ ਦੀ ਮਦਦ ਲਈ ਅੱਗੇ ਆਏ ਅਜੇ ਦੇਵਗਨ, ਬੱਚੇ ਦੀ ਬਿਮਾਰੀ ਦੇ ਇਲਾਜ਼ ਲਈ ਚਾਹੀਦੇ ਹਨ 16 ਕਰੋੜ

written by Rupinder Kaler | April 15, 2021 05:36pm

ਅਜੇ ਦੇਵਗਨ ਸਮਾਜ ਭਲਾਈ ਦੇ ਕੰਮਾਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ । ਹਾਲ ਹੀ ਵਿੱਚ ਉਹ ਨੇ ਇੱਕ ਬੱਚੇ ਦੀ ਮਦਦ ਲਈ ਅੱਗੇ ਆਏ ਹਨ, ਜਿਹੜਾ ਕਿ ਸਪਾਈਨਲ ਮਾਸਪੇਸ਼ੀਅਲ ਐਟ੍ਰੋਫੀ ਨਾਮਕ ਦੁਰਲੱਭ ਬਿਮਾਰੀ ਨਾਲ ਪੀੜਤ ਹੈ । ਇਸ ਬਿਮਾਰੀ ਦੇ ਇਲਾਜ਼ ਲਈ ਬੱਚੇ ਦੇ ਮਾਤਾ ਪਿਤਾ ਨੂੰ 16 ਕਰੋੜ ਰੁਪਏ ਦੀ ਜ਼ਰੂਰਤ ਹੈ।

ਹੋਰ ਪੜ੍ਹੋ :

ਗਾਇਕ ਬਲਰਾਜ ਦਾ ਨਵਾਂ ਧਾਰਮਿਕ ਗੀਤ ਸਰੋਤਿਆਂ ਨੂੰ ਆ ਰਿਹਾ ਪਸੰਦ

ਅਜੇ ਦੇਵਗਨ ਨੇ ਟਵੀਟ ਰਾਹੀਂ ਲੋਕਾਂ ਨੂੰ ਬੱਚੇ ਦੇ ਇਲਾਜ ਵਿੱਚ ਸਹਾਇਤਾ ਕਰਨ ਦੀ ਅਪੀਲ ਕੀਤੀ ਹੈ। ਅਜੇ ਦੇਵਗਨ ਨੇ ਟਵੀਟ ਕਰਕੇ ਲਿਖਿਆ ਹੈ “ਹੈਸ਼ਟੈਗ ਸੇਵ ਆਯਾਂਸ਼ ਗੁਪਤਾ । ਬੱਚਾ ਰੀੜ੍ਹ ਦੀ ਮਾਸਪੇਸ਼ੀ ਦੇ ਐਟ੍ਰੋਪੀ ਤੋਂ ਪੀੜਤ ਹੈ ਅਤੇ ਇਸ ਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਦਵਾਈ ਦੀ ਜ਼ਰੂਰਤ ਹੈ ।

ਉਸ ਦੇ ਇਲਾਜ 'ਤੇ ਲਗਭਗ 16 ਕਰੋੜ ਰੁਪਏ ਖਰਚ ਆਉਣਗੇ। ਤੁਹਾਡੇ ਦਾਨ ਨਾਲ ਉਨ੍ਹਾਂ ਦੀ ਮਦਦ ਹੋ ਸਕਦੀ ਹੈ । ਮੈਂ ਦਾਨ ਲਿੰਕ ਨੂੰ ਸਾਂਝਾ ਕਰ ਰਿਹਾ ਹਾਂ ਟਿੱਪਣੀ ਬਾਕਸ ਵਿਚ’।

You may also like