ਪੁੱਤਰ ਦੇ ਜਨਮਦਿਨ ਮੌਕੇ ਅਜੇ ਦੇਵਗਨ ਗੁਰਦੁਆਰੇ 'ਚ ਹੋਏ ਨਤਮਸਤਕ, ਸਾਂਝੀ ਕੀਤੀ ਤਸਵੀਰ

Written by  Aaseen Khan   |  September 13th 2019 02:12 PM  |  Updated: September 13th 2019 02:12 PM

ਪੁੱਤਰ ਦੇ ਜਨਮਦਿਨ ਮੌਕੇ ਅਜੇ ਦੇਵਗਨ ਗੁਰਦੁਆਰੇ 'ਚ ਹੋਏ ਨਤਮਸਤਕ, ਸਾਂਝੀ ਕੀਤੀ ਤਸਵੀਰ

ਅਜੇ ਦੇਵਗਨ ਅਤੇ ਕਾਜੋਲ ਫ਼ਿਲਮੀ ਜ਼ਿੰਦਗੀ ਦੇ ਨਾਲ ਨਾਲ ਆਪਣੀ ਵਿਆਹੁਤਾ ਜ਼ਿੰਦਗੀ ਦਾ ਵੀ ਅਨੰਦ ਮਾਣ ਰਹੇ ਹਨ। ਦੋਨਾਂ ਦੇ ਦੋ ਬੱਚੇ ਹਨ ਜਿੰਨ੍ਹਾਂ ਦਾ ਨਾਮ ਹੈ ਨਿਸਾ ਅਤੇ ਯੁੱਗ। ਅਜੇ ਦੇਵਗਨ ਦੇ ਪੁੱਤਰ ਯੁੱਗ ਦਾ ਅੱਜ ਜਨਮਦਿਨ ਹੈ। ਯੁੱਗ ਅੱਜ 9 ਸਾਲ ਦਾ ਹੋ ਗਿਆ ਹੈ। ਆਪਣੇ ਪੁੱਤਰ ਦੇ ਜਨਮ ਦਿਨ 'ਤੇ ਅਜੇ ਦੇਵਗਨ ਨੇ ਆਪਣੇ ਸੋਸ਼ਲ ਮੀਡੀਆ 'ਤੇ ਪੁੱਤਰ ਨਾਲ ਗੁਰਦੁਆਰੇ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਉਹਨਾਂ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ,'ਤੈਨੂੰ ਵੱਡੇ ਹੁੰਦੇ ਦੇਖਣਾ ਬਹੁਤ ਹੀ ਅਨੰਦ ਦਾਇਕ ਹੈ, ਇਹ ਕਦੇ ਵੀ ਖਤਮ ਨਹੀਂ ਹੋ ਸਕਦਾ'।

 

View this post on Instagram

 

It’s a joy watching you grow. Can never have enough ?

A post shared by Ajay Devgn (@ajaydevgn) on

ਯੁੱਗ ਦਾ ਮਾਂ ਕਾਜੋਲ ਨੇ ਵੀ ਆਪਣੇ ਪੁੱਤਰ ਦਾ ਇੱਕ ਵੀਡੀਓ ਸਾਂਝਾ ਕਰਦੇ ਹੋਏ ਵਧਾਈ ਦਿੱਤੀ ਹੈ। ਕਾਜੋਲ ਨੇ ਵੀਡੀਓ ਦੀ ਕੈਪਸ਼ਨ 'ਚ ਲਿਖਿਆ,'ਜਦੋਂ ਤੂੰ ਤਿੰਨ ਸਾਲ ਦਾ ਸੀ ਸਭ ਕੁਝ ਬਹੁਤ ਚੰਗਾ ਸੀ ਹੁਣ ਜਦੋਂ 9 ਸਾਲ ਦਾ ਹੋ ਗਿਆ ਹੈਂ ਸਭ ਹੋਰ ਵੀ ਚੰਗਾ ਹੋ ਗਿਆ ਹੈ। ਕਾਜੋਲ ਦੀ ਇਸ ਪੋਸਟ 'ਤੇ ਯੁੱਗ ਦੀ ਮਾਸੀ ਤਨੀਸ਼ਾ ਮੁਖ਼ਰਜੀ ਨੇ ਵੀ ਕਮੈਂਟ ਕੀਤਾ ਹੈ।

 

 

View this post on Instagram

 

Awesome at 3 and even more awesome sauce at 9! HAPPY BIRTHDAY YUG! ( I think he hears me yelling even in his sleep )

A post shared by Kajol Devgan (@kajol) on

ਹੋਰ ਵੇਖੋ : ਦਿਲਪ੍ਰੀਤ ਢਿੱਲੋਂ, ਕਰਨ ਔਜਲਾ ਅਤੇ ਗੁਰਲੇਜ ਅਖਤਰ ਦਾ ਗੀਤ 'Don't Tell Me' ਹੋਇਆ ਰਿਲੀਜ਼, ਦੇਖੋ ਵੀਡੀਓ

ਕਾਜੋਲ ਅਤੇ ਅਜੇ ਦੇਵਗਨ ਨੇ ਯੂ ਮੈਂ ਐਂਡ ਹਮ ਫ਼ਿਲਮ ਤੋਂ 9 ਸਾਲ ਬਾਅਦ ਹਾਲ ਹੀ 'ਚ ਤਾਨਾਜੀ ਦਾ ਅਨਸੰਗ ਵਾਰੀਅਰ 'ਚ ਇਕੱਠੇ ਕੰਮ ਕੀਤਾ ਹੈ। ਦੋਨਾਂ ਦੀ ਜੋੜੀ ਉਹਨਾਂ ਚੁਣੀਦਾ ਜੋੜੀਆਂ 'ਚ ਗਿਣੀ ਜਾਂਦੀ ਹੈ ਜਿਹੜੀ ਸਕਰੀਨ 'ਤੇ ਅਤੇ ਆਫ਼ ਸਕਰੀਨ ਹਮੇਸ਼ਾ ਹਿੱਟ ਰਹਿੰਦੀ ਹੈ। ਦੋਨਾਂ ਦੇ ਰਿਸ਼ਤੇ ਦੀ ਮਿਸਾਲ ਅਕਸਰ ਬਾਲੀਵੁੱਡ ਗਲਿਆਰਿਆਂ 'ਚ ਸੁਣਨ ਨੂੰ ਮਿਲ ਜਾਂਦੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network