ਕੋਰੋਨਾ ਵਾਇਰਸ ਦੇ ਕਾਰਨ ‘ਜੱਗਾ ਜਾਸੂਸ’ ਦੇ ਐਡੀਟਰ ਅਜੈ ਸ਼ਰਮਾ ਦਾ ਦਿਹਾਂਤ

written by Shaminder | May 06, 2021

ਕੋਰੋਨਾ ਵਾਇਰਸ ਦਾ ਕਹਿਰ ਦੇਸ਼ ਭਰ ‘ਚ ਵੱਧਦਾ ਜਾ ਰਿਹਾ ਹੈ । ਇਸ ਵਾਇਰਸ ਨੇ ਹੁਣ ਤੱਕ ਕਈ ਲੋਕਾਂ ਦੀ ਜਾਨ ਲੈ ਲਈ ਹੈ । ਮਰਾਠੀ ਅਤੇ ਬਾਲੀਵੁੱਡ ਇੰਡਸਟਰੀ ‘ਚ ਕੰਮ ਕਰਨ ਵਾਲੀ ਅਦਾਕਾਰਾ ਅਭਿਲਾਸ਼ਾ ਪਟੇਲ ਦਾ ਜਿੱਥੇ ਕੋਰੋਨਾ ਵਾਇਰਸ ਦੇ ਕਾਰਨ ਦਿਹਾਂਤ ਹੋ ਗਿਆ ਹੈ । ਉੱਥੇ ਹੀ ਬਾਲੀਵੁੱਡ ਇੰਡਸਟਰੀ ਤੋਂ ਇੱਕ ਹੋਰ ਬੁਰੀ ਖ਼ਬਰ
ਸ਼ਾਹਮਣੇ ਆ ਰਹੀ ਹੈ ।

Ajay death Image From Cinema Rare Twitter

ਹੋਰ ਪੜ੍ਹੋ : ਕੋਰੋਨਾ ਕਾਰਨ ਅਦਾਕਾਰਾ ਅਭਿਲਾਸ਼ਾ ਪਟੇਲ ਦਾ ਦਿਹਾਂਤ 

Ajay Sharma Image From Cinema Rare Twitter

ਉਹ ਇਹ ਹੈ ਕਿ ਬਾਲੀਵੁੱਡ ਫ਼ਿਲਮ ‘ਲੂਡੋ’ ਅਤੇ ‘ਜੱਗਾ ਜਾਸੂਸ’ ਵਰਗੀਆਂ ਚਰਚਿਤ ਫ਼ਿਲਮਾਂ ਦੇ ਸੰਪਾਦਕ ਅਜੈ ਸ਼ਰਮਾ ਦਾ ਕੋਰੋਨਾ ਵਾਇਰਸ ਕਾਰਨ ਦਿਹਾਂਤ ਹੋ ਗਿਆ ।ਅਜੈ ਸ਼ਰਮਾ ਨਵੀਂ ਦਿੱਲੀ ਸਥਿਤ ਇੱਕ ਸਰਕਾਰੀ ਹਸਪਤਾਲ ‘ਚ ਕੋੋਰੋਨਾ ਵਾਇਰਸ ਦੇ ਕਾਰਨ ਦਿਹਾਂਤ ਹੋ ਗਿਆ ।

ajay

ਅਜੈ ਸ਼ਰਮਾ ਦੇ ਕਰੀਬੀ ਸੂਤਰਾਂ ਮੁਤਾਬਿਕ ਉਹ ਕੋਵਿਡ  19 ਨਾਲ ਜੂਝ ਰਹੇ ਸਨ ਅਤੇ ਪਿਛਲੇ ਦੋ ਹਫਤਿਆਂ ਤੋਂ ਆਈਸੀਯੂ ‘ਚ ਸਨ । ਦੇਰ ਰਾਤ ਦੋ ਵਜੇ ਉਨ੍ਹਾਂ ਨੇ ਨਵੀਂ ਦਿੱਲੀ ਸਥਿਤ ਰਾਜੀਵ ਗਾਂਧੀ ਸੁਪਰ ਸਪੈਸ਼ਏਲਿਟੀ ਹਸਪਤਾਲ ‘ਚ ਅੰਤਿਮ ਸਾਹ ਲਿਆ । ਅਜੈ ਆਪਣੇ ਪਿੱਛੇ ਪਤਨੀ ਅਤੇ ਚਾਰ ਸਾਲ ਦੇ ਪੁੱਤਰ ਨੂੰ ਛੱਡ ਗਏ ਹਨ ।

 

You may also like