ਜੀਤ ਜਗਜੀਤ ਨਵੇਂ ਅੰਦਾਜ਼ 'ਚ  ਰੋਮਾਂਟਿਕ ਗੀਤ ਨਾਲ ਸਰੋਤਿਆਂ ਦੀ ਮਹਿਫਿਲ 'ਚ ਹੋਏ ਹਾਜ਼ਰ ,ਵੇਖੋ ਵੀਡਿਓ 

written by Shaminder | February 06, 2019

ਜੀਤ ਜਗਜੀਤ ਲੰਬੇ ਸਮੇਂ ਬਾਅਦ ਮੁੜ ਤੋਂ ਆਪਣੇ ਨਵੇਂ ਗੀਤ ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋਏ ਨੇ । ਨੱਬੇ ਦੇ ਦਹਾਕੇ 'ਚ ਆਪਣੇ ਰੋਮਾਂਟਿਕ ਗੀਤਾਂ ਨਾਲ ਮਸ਼ਹੂਰ ਹੋਏ ਜੀਤ ਜਗਜੀਤ ਨੇ ਮੁੜ ਤੋਂ ਰੋਮਾਂਟਿਕ ਗੀਤ ਨਾਲ ਸਰੋਤਿਆਂ 'ਚ ਹਾਜ਼ਰੀ ਲਗਵਾ ਰਹੇ ਨੇ । ਉਨ੍ਹਾਂ ਦਾ ਇਹ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਬਾਬੂ ਸਿੰਘ ਮਾਨ ਨੇ ਲਿਖੇ ਨੇ ,ਜਦਕਿ ਗੀਤ ਨੂੰ ਪ੍ਰੋਡਿਊਸ ਕੀਤਾ ਹੈ ਜਗਜੀਤ ਪਾਲ ਸਿੰਘ ਨੇ ।

ਹੋਰ ਵੇਖੋ:ਬੱਚਿਆਂ ਦੀ ਇਹ ਤਸਵੀਰ ਬਾਲੀਵੁੱਡ ਦੇ ਕਈ ਸਿਤਾਰਿਆਂ ਨੂੰ ਵੀ ਹੈ ਪਸੰਦ

https://www.youtube.com/watch?v=7n77mgSV5Xo&feature=youtu.be

ਦੱਸ ਦਈਏ ਕਿ ਇਹ ਗੀਤ ਪਹਿਲਾਂ ਵੀ ਰਿਲੀਜ਼ ਹੋ ਚੁੱਕਿਆ ਹੈ ਪਰ ਮੁੜ ਤੋਂ ਇਸ ਗੀਤ ਨੂੰ ਨਵੇਂ ਅੰਦਾਜ਼ 'ਚ ਪੇਸ਼ ਕੀਤਾ ਹੈ । ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਜਤਿੰਦਰ ਜੀਤੂ ਨੇ । ਦੱਸ ਦਈਏ ਕਿ ਜੀਤ ਜਗਜੀਤ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ ।

jeet jagjit new song 22 jeet jagjit new song 22

ਜੀਤ ਜਗਜੀਤ ਇੱਕ ਅਜਿਹਾ ਨਾਂਅ ਜਿਸ ਨੇ ਇੱਕ ਲੰਬਾ ਅਰਸਾ ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕੀਤਾ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਗਾਇਕ ਜੀਤ ਜਗਜੀਤ ਹੋਰਾਂ ਦੀ । ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ।ਗਾਇਕੀ ‘ਚ ਨਾਮਣਾ ਖੱਟਣ ਵਾਲੇ ਜੀਤ ਜਗਜੀਤ ਤਿੰਨ ਵਾਰ ਲੋਕ ਗਾਇਕੀ ‘ਚ ਇੰਟਰ ਵਰਸਿਟੀ ਮੁਕਾਬਲਿਆਂ ‘ਚ ਗੋਲਡ ਮੈਡਲਿਸਟ ਰਹੇ ਨੇ ।

jeet jagjit new song jeet jagjit new song

 

 

0 Comments
0

You may also like