ਭਾਰਤੀ ਹਵਾਈ ਫੌਜ ਦੇ ਹਮਲੇ ਤੋਂ ਬਾਅਦ, ਬਾਲੀਵੁੱਡ ਨੇ ਕਿਹਾ ਅੰਦਰ ਵੜ੍ਹ ਕੇ ਮਾਰੋ 

Written by  Rupinder Kaler   |  February 26th 2019 12:51 PM  |  Updated: February 26th 2019 12:51 PM

ਭਾਰਤੀ ਹਵਾਈ ਫੌਜ ਦੇ ਹਮਲੇ ਤੋਂ ਬਾਅਦ, ਬਾਲੀਵੁੱਡ ਨੇ ਕਿਹਾ ਅੰਦਰ ਵੜ੍ਹ ਕੇ ਮਾਰੋ 

ਪੁਲਵਾਮਾ ਹਮਲੇ ਤੋਂ ਬਾਅਦ ਭਾਰਤੀ ਫੌਜ ਨੇ ਪਾਕਿਸਤਾਨ ਦੇ ਕੈਂਪਾਂ ਵਿੱਚ ਲੁਕੇ ਹੋਏ ਦੋ ਤਿੰਨ ਸੌ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ । ਖ਼ਬਰਾਂ ਦੀ ਮੰਨੀਏ ਤਾਂ ਭਾਰਤੀ ਹਵਾਈ ਫੌਜ ਨੇ ਕਸ਼ਮੀਰ ਦੇ ਨਾਲ ਲੱਗਦੀ ਸਰਹੱਦ ਤੇ ਇੱਕ ਹਜ਼ਾਰ ਕਿਲੋਗ੍ਰਾਮ ਦੇ ਗੋਲੇ ਦਾਗੇ ਹਨ । ਭਾਰਤੀ ਹਵਾਈ ਫੌਜ ਦੀ ਇਸ ਕਾਰਵਾਈ ਨੂੰ ਵੱਡੀ ਕਾਰਵਾਈ ਦੱਸਿਆ ਜਾ ਰਿਹਾ ਹੈ ।ਬਾਲੀਵੁੱਡ ਦੇ ਕਈ ਅਦਾਕਾਰਾਂ ਨੇ ਇਸ ਕਾਰਵਾਈ ਦੀ ਸ਼ਲਾਘਾ ਕੀਤੀ ਹੈ । ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਟਵੀਟ ਕਰਕੇ ਜਿੱਥੇ ਗਰਮ ਜੋਸ਼ੀ ਦਿਖਾਈ ਹੈ ਉੱਥੇ ਹਵਾਈ ਫੌਜ ਦਾ ਹੌਸਲਾ ਵੀ ਵਧਾਇਆ ਹੈ । ਅਕਸ਼ੇ ਕੁਮਾਰ ਨੇ ਟਵੀਟ ਕਰਕੇ ਕਿਹਾ ਹੈ ਉਹਨਾਂ ਨੂੰ ਭਾਰਤੀ ਹਵਾਈ ਫੌਜ 'ਤੇ ਮਾਣ ਹੈ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਹੈ ।ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਅੰਦਰ ਵੜ੍ਹ ਕੇ ਮਾਰੋ ।

https://twitter.com/akshaykumar/status/1100271349954764803

https://twitter.com/akshaykumar/status/1096044182546931712

ਇਸੇ ਤਰ੍ਹਾਂ ਅਜੇ ਦੇਵਗਨ ਨੇ ਵੀ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਦੇ ਹੋਏ ਭਾਰਤੀ ਭਾਰਤੀ ਹਵਾਈ ਫੌਜ ਨੂੰ ਸਲਾਮ ਕੀਤਾ ਹੈ ।

https://twitter.com/ajaydevgn/status/1100251964472999936

ਅਨੁਪਮ ਖੇਰ ਨੇ ਭਾਰਤੀ ਫੌਜ ਦੀ ਸ਼ਲਾਘਾ ਦੇ ਨਾਲ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕੀਤੀ ਹੈ ।

https://twitter.com/AnupamPKher/status/1100256296354353152

ਸੇਲੀਨਾ ਜੇਟਲੀ ਨੇ ਲਿਖਿਆ ਹੈ । ਯਾਦ ਰਹੇ….ਨਾਮ, ਨਮਨ ਅੋਰ ਨਿਸ਼ਾਨ, ਇੰਡੀਅਨ ਏਅਰ ਫੋਰਸ ਨੂੰ ਸਾਡਾ ਸਲਾਮ ।

celina celina

ਇਸੇ ਤਰ੍ਹਾਂ ਤੁਸ਼ਾਰ ਕਪੂਰ ਤੇ ਅਭਿਸ਼ੇਕ ਬੱਚਨ ਤੇ ਵੀ ਭਾਰਤੀ ਹਵਾਈ ਫੌਜ ਨੂੰ ਸਲਾਮ ਕੀਤਾ ਹੈ ਤੇ ਦੋਹਾਂ ਨੇ ਲਿਖਿਆ ਹੈ ਕਿ ਭਾਰਤੀ ਫੌਜ ਤੇ ਉਹਨਾਂ ਨੂੰ ਮਾਣ ਹੈ ।

https://twitter.com/juniorbachchan/status/1100249806268641280

https://twitter.com/sonakshisinha/status/1100261817727762434

https://twitter.com/SonuSood/status/1100260053184143360


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network