ਅਕਸ਼ੇ ਕੁਮਾਰ ਦੀ ਇਕਲੌਤੀ ਮਿਊਜ਼ਿਕ ਵੀਡੀਓ ਦੀ ਪਹਿਲੀ ਝਲਕ ਆਈ ਸਾਹਮਣੇ, ਬੀ ਪਰਾਕ ਦੀ ਅਵਾਜ਼ 'ਚ ਜਲਦ ਰਿਲੀਜ਼ ਹੋਵੇਗਾ ਗਾਣਾ

Written by  Aaseen Khan   |  November 05th 2019 03:01 PM  |  Updated: November 05th 2019 03:04 PM

ਅਕਸ਼ੇ ਕੁਮਾਰ ਦੀ ਇਕਲੌਤੀ ਮਿਊਜ਼ਿਕ ਵੀਡੀਓ ਦੀ ਪਹਿਲੀ ਝਲਕ ਆਈ ਸਾਹਮਣੇ, ਬੀ ਪਰਾਕ ਦੀ ਅਵਾਜ਼ 'ਚ ਜਲਦ ਰਿਲੀਜ਼ ਹੋਵੇਗਾ ਗਾਣਾ

ਗੀਤਕਾਰ ਜਾਨੀ ਜਿੰਨ੍ਹਾਂ  ਦੀ ਐਲਬਮ ਦਾ ਗੀਤ ਪਛਤਾਓਗੇ ਦੁਨੀਆ ਭਰ 'ਚ ਬਹੁਤ ਵੱਡਾ ਹਿੱਟ ਸਾਬਿਤ ਹੋਇਆ ਹੈ। ਅਰਿਜੀਤ ਸਿੰਘ ਦੀ ਅਵਾਜ਼ ਅਤੇ ਵਿੱਕੀ ਕੌਸ਼ਲ ਨੋਰਾ ਫ਼ਤੇਹੀ ਦੇ ਅੰਦਾਜ਼ ਨੇ ਹਰ ਕਿਸੇ ਨੂੰ ਕੀਲ ਕੇ ਰੱਖ ਦਿੱਤਾ ਸੀ। ਹੁਣ ਇੱਕ ਵਾਰ ਫ਼ਿਰ ਅਜਿਹਾ ਹੀ ਹੋਣ ਵਾਲਾ ਹੈ ਕਿਉਂਕਿ ਬੀ ਪਰਾਕ ਜਾਨੀ ਅਤੇ ਅਰਵਿੰਦਰ ਖਹਿਰਾ ਦੀ ਇਹ ਹਿੱਟ ਗੀਤਾਂ ਦੀ ਤਿੱਕੜੀ ਇੱਕ ਵਾਰ ਫਿਰ ਵਾਪਿਸ ਆ ਰਹੀ ਹੈ ਗੀਤ ਫਿਲਹਾਲ ਲੈ ਕੇ ਜਿਸ ਦਾ ਪੋਸਟਰ ਸਾਹਮਣੇ ਆ ਚੁੱਕਿਆ ਹੈ। ਇਸ ਗਾਣੇ 'ਚ  ਅਕਸ਼ੇ ਕੁਮਾਰ ਅਤੇ ਨੂਪੁਰ ਸੈਨਨ ਫ਼ੀਚਰ ਕਰ ਰਹੇ ਹਨ।

ਬੀ ਪਰਾਕ ਵੱਲੋਂ ਗਾਏ ਫਿਲਹਾਲ ਨਾਮ ਦੇ ਇਸ ਗਾਣੇ 'ਚ ਪਹਿਲੀ ਵਾਰ ਅਕਸ਼ੇ ਕੁਮਾਰ ਕਿਸੇ ਮਿਊਜ਼ਿਕ ਵੀਡੀਓ 'ਚ ਨਜ਼ਰ ਆਉਣਗੇ। ਜਾਨੀ ਨੇ ਇਸ ਗਾਣੇ ਦੇ ਬੋਲ ਲਿਖੇ ਹਨ ਅਤੇ ਕੰਪੋਜ਼ ਵੀ ਕੀਤੇ ਹਨ। ਉੱਥੇ ਹੀ ਅਰਵਿੰਦਰ ਖਹਿਰਾ ਨੇ ਵੀਡੀਓ ਬਣਾਇਆ ਹੈ। ਸੰਗੀਤ ਦੀ ਗੱਲ ਕਰੀਏ ਤਾਂ ਉਹ ਵੀ ਬੀ ਪਰਾਕ ਦਾ ਹੀ ਹੈ।

ਹੋਰ ਵੇਖੋ : ਪੁੱਤਰ ਨਾਲ ਭੀੜ ‘ਚ ਘਿਰੇ ਅਜੇ ਦੇਵਗਨ ਨੂੰ ਆਇਆ ਗੁੱਸਾ, ਕੁਝ ਇਸ ਤਰ੍ਹਾਂ ਦਿੱਤੀ ਪ੍ਰਤੀਕਿਰਿਆ

ਗੀਤਕਾਰ ਜਾਨੀ ਨੇ ਦਾਅਵਾ ਕੀਤਾ ਹੈ ਕਿ ਇਹ ਗੀਤ ਉਹਨਾਂ ਦੇ ਅੱਜ ਤੱਕ ਦੇ ਲਿਖੇ ਸਾਰੇ ਗੀਤਾਂ ਤੋਂ ਬਿਹਤਰ ਗਾਣਾ ਹੈ। ਅਕਸ਼ੇ ਕੁਮਾਰ ਦੇ ਇਸ ਗਾਣੇ ਲਈ ਹਾਂ ਕਰਨ ਦਾ ਇਹ ਵੀ ਇੱਕ ਕਾਰਨ ਰਿਹਾ ਹੈ ਕਿਉਂਕਿ ਜਾਨੀ ਦਾ ਇਹ ਸਭ ਤੋਂ ਬਿਹਤਰੀਨ ਗਾਣਾ ਹੈ। ਉਥੇ ਹੀ ਬੀ ਪਰਾਕ ਦੀ ਦਿਲ ਖਿੱਚਵੀਂ ਅਵਾਜ਼ ਅਤੇ ਦਮਦਾਰ ਸੰਗੀਤ ਗਾਣੇ ਨੂੰ ਚਾਰ ਚੰਨ ਲਗਾਉਣ ਵਾਲਾ ਹੈ। ਰਿਲੀਜ਼ ਤਰੀਕ ਫਿਲਹਾਲ ਸਾਹਮਣੇ ਨਹੀਂ ਆਈ ਪਰ ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੂ-ਬ-ਰੁ ਹੋਣ ਵਾਲਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network