ਅਕਸ਼ੇ ਕੁਮਾਰ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਹਸਤੀਆਂ ਵਿੱਚ ਸ਼ਾਮਿਲ

written by Rupinder Kaler | December 17, 2020

ਫੋਰਬਸ ਮੈਗਜ਼ੀਨ ਨੇ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਮਸ਼ਹੂਰ ਹਸਤੀਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਵਾਰ ਇਸ ਸੂਚੀ ਵਿਚ ਪਹਿਲਾ ਸਥਾਨ ਕਾਇਲੀ ਜੇਨਰ ਨੇ ਹਾਸਲ ਕੀਤਾ ਹੈ । ਇਸ ਸੂਚੀ ਵਿੱਚ ਅਕਸ਼ੇ ਕੁਮਾਰ ਦਾ ਨਾਮ ਵੀ ਸ਼ਾਮਲ ਹੈ । ਫੋਰਬਜ਼ ਦੀ ਸੂਚੀ ਦੇ ਅਨੁਸਾਰ ਕਾਇਲੀ ਜੇਨਰ ਨੇ ਇਸ ਸਾਲ 590 ਮਿਲੀਅਨ ਯਾਨੀ 40 ਅਰਬ ਰੁਪਏ ਦੀ ਕਮਾਈ ਕੀਤੀ ਹੈ। Kylie Jenner ਹੋਰ ਪੜ੍ਹੋ :

akshay-kumar ਸਿਰਫ 23 ਸਾਲਾਂ ਦੀ ਕਾਇਲੀ ਅਮਰੀਕਾ ਵਿਚ ਰਹਿੰਦੀ ਹੈ ।ਇਸ ਦੇ ਨਾਲ ਹੀ ਅਕਸ਼ੇ ਕੁਮਾਰ ਨੇ ਇਸ ਸਾਲ ਲਗਭਗ 362 ਕਰੋੜ ਦੀ ਕਮਾਈ ਕੀਤੀ ਹੈ । ਕਮਾਈ ਦੇ ਮਾਮਲੇ ਵਿੱਚ ਅਕਸ਼ੇ ਦੁਨੀਆ ਭਰ ਦੇ ਅਦਾਕਾਰਾਂ ਦੀ ਸੂਚੀ ਵਿੱਚ ਛੇਵੇਂ ਨੰਬਰ ‘ਤੇ ਹਨ। Watch: Teaser Of Akshay Kumar’s ‘Bell Bottom’ Is Out ਅਕਸ਼ੇ ਬਾਲੀਵੁੱਡ ਵਿੱਚ ਨਾ ਸਿਰਫ ਇੱਕ ਅਭਿਨੇਤਾ ਵਜੋਂ ਬਲਕਿ ਇੱਕ ਦਾਨੀ ਸੱਜਣ ਵਜੋਂ ਵੀ ਜਾਣੇ ਜਾਂਦੇ ਹਨ । ਉਨ੍ਹਾਂ ਭਾਰਤ ਵਿਚ ਕੋਵਿਡ -19 ਰਾਹਤ ਲਈ 4 ਮਿਲੀਅਨ ਡਾਲਰ ਦਾਨ ਕੀਤੇ ਅਤੇ ਮਈ ਵਿਚ ਫੇਸਬੁੱਕ ਲਾਈਵ 'ਤੇ 'ਆਈ ਫਾਰ ਇੰਡੀਆ' ਲਈ ਇਕ ਫੰਡਰੇਜਿੰਗ ਸਮਾਰੋਹ ਵਿਚ ਵੀ ਹਿੱਸਾ ਲਿਆ, ਜਿਸ ਨੇ ਕੋਵਿਡ -19 ਫੰਡ ਲਈ 520 ਮਿਲੀਅਨ ਇਕੱਠੇ ਕੀਤੇ।  

0 Comments
0

You may also like