
ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਅਕਸਰ ਆਪਣੀਆਂ ਫਿਲਮਾਂ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ। ਅਕਸ਼ੈ ਕੁਮਾਰ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਛਾਏ ਹੋਏ ਹਨ, ਪਰ ਇਸ ਵਾਰ ਉਨ੍ਹਾਂ ਦੀ ਚਰਚਾ ਦਾ ਕਾਰਨ ਕੋਈ ਫਿਲਮ ਨਹੀਂ ਸਗੋਂ ਐਕਟਰ ਦਾ ਇਸ਼ਤਿਹਾਰ ਹੈ। ਦਰਅਸਲ, ਅਕਸ਼ੈ ਕੁਮਾਰ ਨੂੰ ਹਾਲ ਹੀ 'ਚ ਪਾਨ ਮਸਾਲਾ ਦੀ ਐਡ ਵਿੱਚ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਖੂਬ ਟ੍ਰੋਲ ਕੀਤਾ ਗਿਆ ਸੀ।
ਲਗਾਤਾਰ ਟ੍ਰੋਲ ਹੋਣ ਤੋਂ ਬਾਅਦ ਹੁਣ ਅਕਸ਼ੈ ਕੁਮਾਰ ਨੇ ਇਸ ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਅਕਸ਼ੈ ਨੇ ਆਪਣੇ ਫੈਨਜ਼ ਕੋਲੋਂ ਮੁਆਫੀ ਮੰਗ ਲਈ ਹੈ। ਅਕਸ਼ੈ ਕੁਮਾਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਫੈਨਜ਼ ਕੋਲੋਂ ਮੁਆਫੀ ਮੰਗਣ ਦੇ ਨਾਲ-ਨਾਲ ਇੱਕ ਵੱਡਾ ਐਲਾਨ ਵੀ ਕੀਤਾ ਹੈ।
ਅਕਸ਼ੈ ਨੇ ਹੁਣ ਇਸ ਐਡ ਨੂੰ ਛੱਡਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਹੁਣ ਇਸ ਨਿੱਜੀ ਪਾਨ ਮਸਾਲਾ ਬ੍ਰਾਂਡ ਦੇ ਬ੍ਰਾਂਡ ਅੰਬੈਸਡਰ ਨਹੀਂ ਰਹਿਣਗੇ।
ਅਕਸ਼ੈ ਕੁਮਾਰ ਨੇ ਆਪਣੀ ਪੋਸਟ ਵਿੱਚ ਲਿਖਿਆ, " ਮੈਨੂੰ ਮੁਆਫ ਕਰ ਦਵੋਂ, ਮੈਂ ਮੇਰੇ ਸਾਰੇ ਹੀ ਫੈਨਜ਼ ਤੇ ਸ਼ੁਭਚਿੰਤਕਾਂ ਤੁਹਾਡੇ ਸਾਰਿਆਂ ਕੋਲੋਂ ਮੁਆਫੀ ਮੰਗਣਾ ਚਾਹੁੰਦਾ ਹਾਂ। ਪਿਛਲੇ ਕੁਝ ਦਿਨਾਂ ਤੋਂ ਸਾਹਮਣੇ ਆਏ ਤੁਹਾਡੇ ਜਵਾਬਾਂ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਮੈਂ ਕਦੇ ਤੰਬਾਕੂ ਦਾ ਸਮਰਥਨ ਨਹੀਂ ਕੀਤਾ ਹੈ ਅਤੇ ਕਦੇ ਵੀ ਨਹੀਂ ਕਰਾਂਗਾ। ਮੈਂ ਇਸ ਬ੍ਰਾਂਡ ਨਾਲ ਆਪਣੇ ਸਬੰਧਾਂ ਬਾਰੇ ਤੁਹਾਡੀਆਂ ਭਾਵਨਾਵਾਂ ਦਾ ਸਤਿਕਾਰ ਕਰਦਾ ਹਾਂ, ਇਸ ਲਈ ਮੈਂ ਪੂਰੀ ਨਿਮਰਤਾ ਨਾਲ ਪਿੱਛੇ ਹੱਟ ਰਿਹਾ ਹਾਂ।"
ਅਕਸ਼ੈ ਨੇ ਅੱਗੇ ਲਿਖਿਆ, "ਮੈਂ ਫੈਸਲਾ ਕੀਤਾ ਹੈ ਕਿ ਮੈਂ ਇਸ ਐਡ ਲਈ ਪ੍ਰਾਪਤ ਕੀਤੀ ਗਈ ਫੀਸ ਨੂੰ ਇੱਕ ਚੰਗੇ ਕੰਮ ਲਈ ਵਰਤਾਂਗਾ। ਬ੍ਰਾਂਡ, ਜੇਕਰ ਇਹ ਚਾਹੇ, ਤਾਂ ਇਸ ਵਿਗਿਆਪਨ ਨੂੰ ਉਦੋਂ ਤੱਕ ਪ੍ਰਸਾਰਿਤ ਕਰਨਾ ਜਾਰੀ ਰੱਖ ਸਕਦਾ ਹੈ ਜਦੋਂ ਤੱਕ ਇਸਦੇ ਇਕਰਾਰਨਾਮੇ ਦੀ ਕਾਨੂੰਨੀ ਮਿਆਦ ਪੂਰੀ ਨਹੀਂ ਹੋ ਜਾਂਦੀ, ਪਰ ਮੈਂ ਵਾਅਦਾ ਕਰਦਾ ਹਾਂ ਕਿ ਭਵਿੱਖ ਵਿੱਚ ਮੈਂ ਸਮਝਦਾਰੀ ਨਾਲ ਵਿਕਲਪਾਂ ਦੀ ਚੋਣ ਕਰਾਂਗਾ। ਬਦਲੇ ਵਿੱਚ, ਮੈਂ ਹਮੇਸ਼ਾ ਤੁਹਾਡੇ ਪਿਆਰ ਅਤੇ ਦੁਆਵਾਂ ਦੀ ਮੰਗ ਕਰਾਂਗਾ।
ਹੋਰ ਪੜ੍ਹੋ : ਰਣਬੀਰ ਕਪੂਰ ਦੀ ਭਾਂਜੀ ਸਮਾਰਾ ਨੇ ਖ਼ਾਸ ਅੰਦਾਜ਼ 'ਚ ਕੀਤਾ ਮਾਮੀ ਆਲਿਆ ਦਾ ਸਵਾਗਤ
ਦੱਸਣਯੋਗ ਹੈ ਕਿ ਅਕਸ਼ੈ ਕੁਮਾਰ ਦਾ ਇਹ ਇਸ਼ਤਿਹਾਰ ਹਾਲ ਹੀ ਵਿੱਚ ਰਿਲੀਜ਼ ਹੋਇਆ ਸੀ। ਸਾਹਮਣੇ ਆਏ ਇਸ ਵਿਗਿਆਪਨ 'ਚ ਅਭਿਨੇਤਾ ਸ਼ਾਹਰੁਖ ਖਾਨ ਅਤੇ ਅਜੇ ਦੇਵਗਨ ਅਕਸ਼ੈ ਕੁਮਾਰ ਦਾ ਸਵਾਗਤ ਕਰਦੇ ਨਜ਼ਰ ਆਏ। ਇਹ ਪਹਿਲੀ ਵਾਰ ਸੀ ਜਦੋਂ ਬਾਲੀਵੁੱਡ ਦੇ ਤਿੰਨ ਵੱਡੇ ਕਲਾਕਾਰ ਇੱਕ ਵਿਗਿਆਪਨ ਵਿੱਚ ਇਕੱਠੇ ਹੋਏ ਸਨ। ਅਜੇ ਦੇਵਗਨ ਇਸ ਤੋਂ ਪਹਿਲਾਂ ਵੀ ਕਈ ਪਾਨ ਮਸਾਲਾ ਬ੍ਰਾਂਡ ਏਡਜ਼ 'ਚ ਨਜ਼ਰ ਆ ਚੁੱਕੇ ਹਨ। ਇਸ ਇਸ਼ਤਿਹਾਰ 'ਚ ਸ਼ਾਹਰੁਖ ਖਾਨ ਦੇ ਵੀ ਨਜ਼ਰ ਆਉਣ 'ਤੇ ਜ਼ਿਆਦਾ ਹੰਗਾਮਾ ਨਹੀਂ ਹੋਇਆ। ਪਰ ਜਿਵੇਂ ਹੀ ਅਕਸ਼ੇ ਇਸ ਵਿਗਿਆਪਨ 'ਚ ਆਏ ਤਾਂ ਲੋਕਾਂ ਨੇ ਉਨ੍ਹਾਂ ਦੀ ਖੂਬ ਆਲੋਚਨਾ ਕੀਤੀ ਅਤੇ ਉਨ੍ਹਾਂ ਨੂੰ ਟ੍ਰੋਲ ਕੀਤਾ।
View this post on Instagram