ਤਸਵੀਰ ਸ਼ੇਅਰ ਕਰਨ ਤੋਂ ਬਾਅਦ ਪਤਨੀ ਤੋਂ ਡਰੇ ਅਕਸ਼ੇ ਕੁਮਾਰ, ਕਿਹਾ 'ਮੇਰੀ ਪਤਨੀ ਨੂੰ ਨਾ ਦੱਸਣਾ'
ਕੁਝ ਦਿਨ ਪਹਿਲਾਂ ਬਾਲੀਵੁੱਡ ਦੇ ਖਿਡਾਰੀ ਅਕਸ਼ੇ ਕੁਮਾਰ ਨੇ ਆਪਣੇ ਨਵੇਂ ਸ਼ੋਅ ਦੀ ਪ੍ਰਮੋਸ਼ਨ ਲਈ ਇੱਕ ਖਤਰਨਾਕ ਸਟੰਟ ਕੀਤਾ ਸੀ । ਇਸ ਸਟੰਟ ਦੌਰਾਨ ਅਕਸ਼ੇ ਨੇ ਆਪਣੇ ਕੱਪੜਿਆਂ ਨੂੰ ਅੱਗ ਲਗਾ ਕੇ ਰੈਪ ਵਾਕ ਕੀਤਾ ਸੀ । ਅਕਸ਼ੇ ਦੇ ਇਸ ਸਟੰਟ ਨੂੰ ਦੇਖ ਕੇ ਉਹਨਾਂ ਦੀ ਪਤਨੀ ਨੇ ਉਹਨਾਂ ਨੂੰ ਚੰਗੀ ਫਟਕਾਰ ਲਗਾਈ ਸੀ । ਇਸ ਤੋਂ ਬਾਅਦ ਅਕਸ਼ੇ ਕੁਮਾਰ ਨੇ ਕਿਹਾ ਸੀ ਕਿ ਉਹ ਸੱਚ ਵਿੱਚ ਇਸ ਗੱਲ ਤੋਂ ਡਰ ਗਏ ਹਨ ।
https://twitter.com/akshaykumar/status/1102925544415477760
ਪਰ ਉਹਨਾਂ ਦੀ ਇਸ ਗੱਲ ਤੋਂ ਲਗਦਾ ਹੈ ਕਿ ਉਹਨਾਂ ਨੇ ਇਹ ਗੱਲ ਮਜ਼ਾਕ ਵਿੱਚ ਕਹੀ ਸੀ । ਇਸ ਲਈ ਉਹਨਾਂ ਨੇ ਇੱਕ ਵਾਰ ਫਿਰ ਖਤਰਨਾਕ ਸਟੰਟ ਕੀਤਾ ਹੈ । ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਉਹ ਇਸ ਬਾਰੇ ਉਹਨਾਂ ਦੀ ਪਤਨੀ ਨੂੰ ਕੁਝ ਨਾ ਦੱਸਣ । ਦਰਅਸਲ ਅਕਸ਼ੇ ਕੁਮਾਰ ਇੱਕ ਟੀਵੀ ਸ਼ੋਅ ਦੇ ਗ੍ਰੈਂਡ ਫਿਨਾਲੇ ਵਿੱਚ ਨਜ਼ਰ ਆਉਣ ਵਾਲੇ ਹਨ ।ਇਹ ਤਸਵੀਰ ਸ਼ੋਅ ਦੇ ਸੈੱਟ ਦੀ ਹੈ ।
https://twitter.com/akshaykumar/status/1104246156589219840
ਜਿਸ ਵਿੱਚ ਸ਼ੋਅ ਦੇ ਹੋਸਟ ਰੋਹਿਤ ਸ਼ੈਟੀ ਅਤੇ ਅਕਸ਼ੇ ਕੁਮਾਰ ਨਜ਼ਰ ਆ ਰਹੇ ਹਨ । ਇਸ ਤਸਵੀਰ ਵਿੱਚ ਦੋਵੇਂ ਅੱਗ ਦੀਆਂ ਲਪਟਾਂ ਵਿੱਚ ਨਜ਼ਰ ਆ ਰਹੇ ਹਨ । ਸ਼ੋਅ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਪੂਰੀ ਸ਼ੂਟਿੰਗ ਵਿਦੇਸ਼ ਵਿੱਚ ਹੋਈ ਹੈ ।