ਅਕਸ਼ੈ ਕੁਮਾਰ ਨੇ ਆਪਣੀ ਧੀ ਨਿਤਾਰਾ ਨਾਲ ਸਾਂਝਾ ਕੀਤਾ ਕਿਊਟ ਵੀਡੀਓ

written by Lajwinder kaur | September 20, 2022

Akshay Kumar takes Nitara to amusement park, See Video: ਅਕਸ਼ੈ ਕੁਮਾਰ ਬਾਲੀਵੁੱਡ ਦੇ ਸਭ ਤੋਂ ਵਿਅਸਤ ਅਦਾਕਾਰਾਂ ਵਿੱਚੋਂ ਇੱਕ ਹਨ। ਉਨ੍ਹਾਂ ਦੀਆਂ ਫ਼ਿਲਮਾਂ ਬੈਕ ਟੂ ਬੈਕ ਰਿਲੀਜ਼ ਹੁੰਦੀਆਂ ਰਹਿੰਦੀਆਂ ਹਨ। ਅਜਿਹੇ 'ਚ ਅਕਸ਼ੈ ਕੁਮਾਰ ਲਗਾਤਾਰ ਸ਼ੂਟਿੰਗ 'ਚ ਰੁੱਝੇ ਰਹਿੰਦੇ ਹਨ। ਪਰ ਕੰਮ ਨੂੰ ਲੈ ਕੇ ਉਹ ਜਿੰਨਾ ਵੀ ਰੁੱਝੇ ਕਿਉਂ ਨਾ ਹੋਣ, ਪਰ ਉਹ ਆਪਣੇ ਪਰਿਵਾਰ ਲਈ ਸਮਾਂ ਜ਼ਰੂਰ ਕੱਢਦੇ ਹਨ।

ਖਾਸ ਕਰਕੇ ਅਕਸ਼ੈ ਕੁਮਾਰ ਆਪਣੀ ਬੇਟੀ ਨਿਤਾਰਾ ਲਈ ਸਮਾਂ ਕੱਢਣਾ ਨਹੀਂ ਭੁੱਲਦੇ। ਅਕਸ਼ੈ ਨੇ ਸੋਸ਼ਲ ਮੀਡੀਆ 'ਤੇ ਬੇਟੀ ਦੇ ਨਾਲ ਇੱਕ ਵੀਡੀਓ ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਪਿਤਾ ਅਤੇ ਬੇਟੀ ਦੀ ਜ਼ਬਰਦਸਤ ਬਾਂਡਿੰਗ ਦੇਖਣ ਨੂੰ ਮਿਲਦੀ ਹੈ।

ਹੋਰ ਪੜ੍ਹੋ : ਫੈਜ਼ਲ ਸ਼ੇਖ ਦੀ ਗੋਦ ‘ਚ ਬੈਠੇ ਰਣਵੀਰ ਸਿੰਘ, ਆਪਣੇ ਅੰਦਾਜ਼ ‘ਚ ਕਿਹਾ ਨਵਾਜ਼ੂਦੀਨ ਦਾ ਇਹ ਡਾਇਲਾਗ

inside image of akshay kumar with daughter image source instagram

ਅਕਸ਼ੈ ਨੇ ਹਾਲ ਹੀ ਵਿੱਚ ਇੱਕ ਅਜਿਹਾ ਹੀ ਵੀਡੀਓ ਪੋਸਟ ਕੀਤਾ ਹੈ ਜਿਸ ਵਿੱਚ ਉਹ ਆਪਣੀ ਲਾਡਲੀ ਧੀ ਨਾਲ ਮਨੋਰੰਜਨ ਪਾਰਕ ਦਾ ਦੌਰਾ ਕਰਦੇ ਹੋਏ ਦਿਖਾਈ ਦੇ ਰਹੇ ਹਨ।

ਅਕਸ਼ੈ ਕੁਮਾਰ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੋਂ ਆਪਣੀ ਬੇਟੀ ਨਿਤਾਰਾ ਨਾਲ ਇਕ ਬਹੁਤ ਹੀ ਪਿਆਰਾ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ 'ਚ ਅਕਸ਼ੈ ਬੇਟੀ ਦਾ ਹੱਥ ਫੜ ਕੇ ਤੁਰਦੇ ਨਜ਼ਰ ਆ ਰਹੇ ਹਨ। ਅਕਸ਼ੈ ਨੇ ਆਪਣੇ ਸਿਰ 'ਤੇ ਇਕ ਵੱਡਾ ਸਾਫਟ ਖਿਡੌਣਾ ਰੱਖਿਆ ਹੈ ਅਤੇ ਨਿਤਾਰਾ ਦੇ ਹੱਥ 'ਚ ਵੀ ਇੱਕ ਸਾਫਟ ਖਿਡੌਣਾ ਚੁੱਕਿਆ ਹੋਇਆ ਹੈ।

akshay kumar with daughter image source instagram

ਵੀਡੀਓ ਦੀ ਕੈਪਸ਼ਨ ਦਿੰਦੇ ਹੋਏ ਅਕਸ਼ੈ ਨੇ ਲਿਖਿਆ, 'ਕੱਲ੍ਹ ਮੇਰੀ ਬੇਟੀ ਨੂੰ ਐਮਿਊਜ਼ਮੈਂਟ ਪਾਰਕ ਲੈ ਗਿਆ...ਇੱਕ ਨਹੀਂ ਸਗੋਂ ਦੋ ਭਾਰੇ ਖਿਡੌਣੇ ਜਿੱਤਣ 'ਤੇ ਉਸ ਦੀ ਖੁਸ਼ਹਾਲ ਮੁਸਕਰਾਹਟ ਦੇਖ ਕੇ ਮੈਨੂੰ ਲੱਗਾ ਕਿ ਮੈਂ ਹੀਰੋ ਹਾਂ। ਵਧੀਆ ਦਿਨ '। ਅਕਸ਼ੈ ਦੇ ਇਸ ਵੀਡੀਓ 'ਤੇ ਟਿੱਪਣੀ ਕਰਦੇ ਹੋਏ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਰਵੋਤਮ ਅਦਾਕਾਰ ਅਤੇ ਸਰਵੋਤਮ ਪਿਤਾ ਕਿਹਾ ਹੈ।

inside image of akshay kumar pic image source instagram

ਅਕਸ਼ੈ ਕੁਮਾਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਜੈਕਲੀਨ ਫਰਨਾਂਡੀਜ਼ ਅਤੇ ਨੁਸਰਤ ਭਰੂਚਾ ਦੇ ਨਾਲ ਰਾਮ ਸੇਤੂ, ਟਾਈਗਰ ਸ਼ਰਾਫ ਦੇ ਨਾਲ ਬੜੇ ਮੀਆਂ ਛੋਟੇ ਮੀਆਂ ਵਿੱਚ ਨਜ਼ਰ ਆਉਣਗੇ। ਉਨ੍ਹਾਂ ਦੀ ਝੋਲੀ ਇੱਕ ਹੋਰ ਫਿਲਮ ਸੈਲਫੀ ਵੀ ਹੈ।

 

 

View this post on Instagram

 

A post shared by Akshay Kumar (@akshaykumar)

You may also like