ਅਕਸ਼ੇ ਕੁਮਾਰ ਨੇ ਗੁਰਦੁਆਰਾ ਸਾਹਿਬ ਵਿੱਚ ਪਹੁੰਚ ਕੇ ਟੇਕਿਆ ਮੱਥਾ, ਕਿਹਾ ਕਈ ਮਹੀਨਿਆਂ ਬਾਅਦ ਮਨ ਨੂੰ ਮਿਲੀ ਸ਼ਾਂਤੀ

written by Rupinder Kaler | September 26, 2020

ਅਕਸ਼ੇ ਕੁਮਾਰ ਸਕਾਟਲੈਂਡ ਵਿੱਚ ਆਪਣੀ ਆਉਣ ਵਾਲੀ ਫਿਲਮ ‘ਬੈਲਬੋਟਮ’ ਦੀ ਸ਼ੂਟਿੰਗ ਕਰ ਰਹੇ ਹਨ। ਸ਼ੂਟਿੰਗ ਤੋਂ ਸਮਾਂ ਕੱਢ ਕੇ ਅਕਸ਼ੇ ਕੁਮਾਰ ਗੁਰੂਦੁਆਰਾ ਸਾਹਿਬ ਪਹੁੰਚੇ । ਉਸਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਇਕ ਫੋਟੋ ਵੀ ਸ਼ੇਅਰ ਕੀਤੀ ਹੈ, ਜੋ ਬਹੁਤ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਕਸ਼ੇ ਨੇ ਲਿਖਿਆ ਹੈ ਲੰਮੇ ਸਮੇਂ ਤੋਂ ਬਾਅਦ ਸ਼ਾਂਤੀ ਮਹਿਸੂਸ ਹੋਈ । akshay kumar  ਤਸਵੀਰ ਵਿੱਚ ਦੇਖਿਆ ਜਾ ਸਕਦਾ ਹੈ ਅਕਸ਼ੇ ਗੁਰਦੁਆਰੇ ਵਿਚ ਪਾਠ ਕਰਨ ਵਿਚ ਜੁਟੇ ਹੋਏ ਹਨ। ਉਸਨੇ ਫੋਟੋ ਦੇ ਕੈਪਸ਼ਨ ਵਿੱਚ ਲਿਖਿਆ: “ਅੱਜ ਦੀ ਬਖਸ਼ਿਸ਼ ਸਵੇਰ … ਮੈਂ ਅੱਜ ਗੁਰੂਦੁਆਰਾ ਸਾਹਿਬ ਵਿੱਚ 10 ਮਿੰਟ ਬਿਤਾਏ ਅਤੇ ਮੈਨੂੰ ਸ਼ਾਂਤੀ ਮਹਿਸੂਸ ਹੋਈ, ਜੋ ਮੈਨੂੰ ਮਹੀਨਿਆਂ ਤੋਂ ਨਹੀਂ ਸੀ ਮਿਲੀ।” ਅਕਸ਼ੇ ਕੁਮਾਰ ਦੀ ਇਸ ਤਸਵੀਰ ‘ਤੇ 11 ਲੱਖ ਤੋਂ ਜ਼ਿਆਦਾ ਲਾਈਕ ਮਿਲ ਚੁੱਕੇ ਹਨ। ਹੋਰ ਪੜ੍ਹੋ : 

akshay kumar ਇਸ ਤਸਵੀਰ ਤੇ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ ।ਦੱਸ ਦੇਈਏ ਕਿ ਹਾਲ ਹੀ ਵਿੱਚ ਉਨ੍ਹਾਂ ਦੀ ਫਿਲਮ ਲਕਸ਼ਮੀ ਬੰਬ ਦਾ ਟੀਜ਼ਰ ਰਿਲੀਜ਼ ਹੋਇਆ ਸੀ। ਫਿਲਮ ਵਿੱਚ ਅਕਸ਼ੇ ਕੁਮਾਰ ਦੇ ਨਾਲ ਕਿਆਰਾ ਅਡਵਾਨੀ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਪਹਿਲਾਂ ਇਹ ਫਿਲਮ ਇਸ ਸਾਲ ਮਈ ਵਿੱਚ ਰਿਲੀਜ਼ ਕੀਤੀ ਜਾਣੀ ਸੀ, ਪਰ ਕੋਰੋਨਾ ਅਤੇ ਲੌਕਡਾਉਨ ਕਾਰਨ ਲਕਸ਼ਮੀ ਬੰਬ ਦੀ ਰਿਲੀਜ਼ ਦੀ ਤਰੀਕ ਮੁਲਤਵੀ ਕਰ ਦਿੱਤੀ ਗਈ। ਲਕਸ਼ਮੀ ਬੰਬ ਇੱਕ ਹਿੰਦੀ ਭਾਸ਼ਾ ਦੀ ਡਰਾਉਣੀ ਕਾਮੇਡੀ ਫਿਲਮ ਹੈ, ਜਿਸਦਾ ਨਿਰਦੇਸ਼ਨ ਦੱਖਣੀ ਅਦਾਕਾਰ ਰਾਘਵ ਲਾਰੈਂਸ ਨੇ ਕੀਤਾ ਹੈ।

0 Comments
0

You may also like