Trending:
ਅਕਸ਼ੈ ਕੁਮਾਰ ਦੀ ਹੋਰ ਮਾਂ-ਬਾਪ ਨੂੰ ਸਲਾਹ ਉਹਨਾਂ ਦੀ ਇਹ ਫ਼ਿਲਮ ਬੱਚਿਆਂ ਨੂੰ ਨਾਂ ਦਿਖਾਈ ਜਾਵੇ ! ਇਹ ਹੈ ਵੱਡਾ ਕਾਰਨ
ਏਨੀਂ ਦਿਨੀਂ ਅਕਸ਼ੈ ਕੁਮਾਰ ਸਿਆਸਤ ਤੇ ਬਾਲੀਵੁੱਡ ਵਿੱਚ ਚੰਗੀਆਂ ਸੁਰਖੀਆਂ ਵਟੋਰ ਰਹੇ ਹਨ । ਪਰ ਇਸ ਸਭ ਦੇ ਚਲਦੇ ਅਕਸ਼ੈ ਕੁਮਾਰ ਨੇ ਇੱਕ ਗੱਲ ਕਹੀ ਹੈ । ਇਹ ਗੱਲ ਅਕਸ਼ੈ ਦੇ ਬੇਟੇ ਆਰਵ ਨੂੰ ਲੈ ਕੇ ਹੈ । ਇੱਕ ਪ੍ਰੋਗਰਾਮ ਵਿੱਚ ਅਕਸ਼ੈ ਕੁਮਾਰ ਨੂੰ ਪੁੱਛਿਆ ਗਿਆ ਸੀ ਕਿ ਉਹ ਕਿਹੜੀ ਫ਼ਿਲਮ ਹੈ ਜਿਹੜੀ ਕਿ ਅਕਸ਼ੈ ਆਪਣੇ ਬੇਟੇ ਆਰਵ ਨੂੰ ਦਿਖਾਉਣਾ ਨਹੀਂ ਚਾਹੁੰਦੇ ।
https://www.instagram.com/p/Bv6XqlvHoxE/
ਇਸ ਤੇ ਅਕਸ਼ੈ ਕੁਮਾਰ ਨੇ ਜੋ ਜਵਾਬ ਦਿੱਤਾ ਸੀ, ਉਹ ਸਭ ਨੂੰ ਹੈਰਾਨ ਕਰਨ ਵਾਲਾ ਸੀ । ਅਕਸ਼ੈ ਨੇ ਮੁਸਕਰਾਉਂਦੁ ਹੋਏ ਕਿਹਾ ਕਿ aੁਹ ਆਪਣੀ ਫ਼ਿਲਮ ਗਰਮ ਮਸਾਲਾ ਕਿਸੇ ਵੀ ਬੱਚੇ ਨੂੰ ਦਿਖਾਉਣਾ ਨਹੀਂ ਚਾਹੁੰਦੇ । ਅਕਸ਼ੈ ਦਾ ਕਹਿਣਾ ਹੈ ਕਿ ਉਹ ਇਸ ਫ਼ਿਲਮ ਵਿੱਚ ਇੱਕ ਵਾਰ ਵਿੱਚ ਕਈ ਕਈ ਕੁੜੀਆਂ ਨੂੰ ਡੇਟ ਕਰ ਰਹੇ ਸਨ ਤੇ ਇਸ ਕਮੇਡੀ ਫ਼ਿਲਮ ਵਿੱਚ ਉਹਨਾਂ ਦਾ ਕਿਰਦਾਰ ਬਹੁਤ ਹੀ ਵੱਖਰੇ ਕਿਸਮ ਦਾ ਸੀ ।
https://www.instagram.com/p/BwzOi-BnbTK/
ਅਕਸ਼ੈ ਨੇ ਕਿਹਾ ਕਿ ਉਹ ਬੱਚਿਆਂ ਨੂੰ ਕਹਿਣਗੇ ਕਿ ਇਹ ਜ਼ਮਾਨਾ ਬੀਤ ਗਿਆ ਹੈ । ਇਹ ਸਾਰੇ ਤਰੀਕੇ ਉਹ ਭੁੱਲ ਜਾਣ । ਅਕਸ਼ੈ ਨੇ ਕਿਹਾ ਕਿ ਅੱਜ ਕੱਲ੍ਹ ਕੁੜੀਆਂ ਕੋਲ ਮੇਕਅੱਪ ਤੋਂ ਜ਼ਿਆਦਾ ਟ੍ਰੈਕਿੰਗ ਦਾ ਸਮਾਨ ਹੁੰਦਾ ਹੈ ।
https://www.youtube.com/watch?v=3J9XST5Nst0
ਉਹ ਤੁਹਾਨੂੰ ਟ੍ਰੈਕ ਕਰ ਲੈਣਗੀਆਂ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਸਟੇਜ ਸ਼ੋਅ ਦੌਰਾਨ ਅਕਸ਼ੈ ਦੇ ਨਾਲ ਰਾਧਿਕਾ ਆਪਟੇ ਅਤੇ ਵਿੱਕੀ ਕੌਸ਼ਲ ਵੀ ਮੌਜੂਦ ਸਨ । ਇਸ ਦੌਰਾਨ ਅਕਸ਼ੈ ਤੋਂ ਹੋਰ ਵੀ ਕਈ ਦਿਲਚਸਪ ਸਵਾਲ ਪੁੱਛੇ ਗਏ ਸਨ ।