ਕੌਣ ਹੈ ਅਕਸ਼ੇ ਕੁਮਾਰ ਦੇ ਬੇਟੇ ਆਰਵ ਨਾਲ ਇਹ ਮਿਸਟ੍ਰੀ ਗਰਲ? ਤਸਵੀਰਾਂ ਹੋ ਰਹੀਆਂ ਨੇ ਵਾਇਰਲ

written by Lajwinder kaur | January 09, 2023 12:54pm

Akshay Kumar's son Aarav Bhatia unseen pics: ਸਟਾਰਕਿਡਜ਼ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਕਾਫੀ ਕ੍ਰੇਜ਼ ਹੈ। ਕਈ ਮਸ਼ਹੂਰ ਹਸਤੀਆਂ ਦੇ ਬੱਚੇ ਅਜੇ ਵੀ ਫਿਲਮਾਂ ਤੋਂ ਦੂਰ ਹਨ ਪਰ ਉਨ੍ਹਾਂ ਦੀ ਪ੍ਰਸਿੱਧੀ ਕਿਸੇ ਸਟਾਰ ਤੋਂ ਘੱਟ ਨਹੀਂ ਹੈ। ਅਕਸ਼ੇ ਕੁਮਾਰ ਅਤੇ ਟਵਿੰਕਲ ਖੰਨਾ ਆਪਣੇ ਦੋਵੇਂ ਬੱਚਿਆਂ ਨੂੰ ਮੀਡੀਆ ਤੋਂ ਦੂਰ ਰੱਖਦੇ ਹਨ। ਹਾਲਾਂਕਿ ਜਦੋਂ ਵੀ ਉਨ੍ਹਾਂ ਦੀਆਂ ਤਸਵੀਰਾਂ ਆਉਂਦੀਆਂ ਹਨ, ਉਹ ਸੋਸ਼ਲ ਮੀਡੀਆ 'ਤੇ ਛਾਈਆਂ ਰਹਿੰਦੀਆਂ ਹਨ। ਇਸ ਦੌਰਾਨ ਹੁਣ ਆਰਵ ਭਾਟੀਆ ਦੀ ਇੱਕ ਫੋਟੋ ਵਾਇਰਲ ਹੋਈ ਹੈ ਜਿਸ ਵਿੱਚ ਉਹ ਮਿਸਟਰੀ ਗਰਲ ਨਾਲ ਨਜ਼ਰ ਆ ਰਹੇ ਹਨ। ਆਖਿਰ ਕੌਣ ਹੈ ਇਹ ਮਿਸਟਰੀ ਗਰਲ, ਆਓ ਤੁਹਾਨੂੰ ਅੱਗੇ ਦੱਸਦੇ ਹਾਂ।

ਹੋਰ ਪੜ੍ਹੋ : ਆਲੀਆ ਭੱਟ ਅਤੇ ਰਣਬੀਰ ਕਪੂਰ ਨੇ ਪਪਰਾਜ਼ੀ ਨੂੰ ਦਿਖਾਈ 2 ਮਹੀਨੇ ਦੀ ਬੇਟੀ ਰਾਹਾ ਦੀ ਪਹਿਲੀ ਝਲਕ, ਪਰ ਫੋਟੋ ਕਲਿੱਕ ਕਰਨ ਬਾਰੇ ਆਖੀ ਇਹ ਗੱਲ....

akshay kumar and twinkle image source: Instagram

ਫੋਟੋ 'ਚ ਆਰਵ ਨਾਓਮਿਕਾ ਸਰਨ ਨਾਲ ਨਜ਼ਰ ਆ ਰਹੇ ਹਨ। ਨਾਓਮਿਕਾ ਸੈਲਫੀ ਕਲਿੱਕ ਕਰ ਰਹੀ ਹੈ ਅਤੇ ਦੋਵੇਂ ਕੈਮਰੇ ਵੱਲ ਦੇਖ ਰਹੇ ਹਨ। ਇਸ ਤੋਂ ਪਹਿਲਾਂ ਵੀ ਦੋਵਾਂ ਦੀਆਂ ਇਕੱਠੀਆਂ ਤਸਵੀਰਾਂ ਆ ਚੁੱਕੀਆਂ ਹਨ। ਇਸ ਪੋਸਟ ਨੂੰ ਟਵਿੰਕਲ ਖੰਨਾ ਨੇ ਕਾਫੀ ਪਸੰਦ ਕੀਤਾ ਹੈ। ਅਸਲ 'ਚ ਆਰਵ ਨਾਲ ਨਜ਼ਰ ਆਉਣ ਵਾਲੀ ਇਹ ਮਿਸਟਰੀ ਗਰਲ ਟਵਿੰਕਲ ਖੰਨਾ ਦੀ ਭੈਣ ਰਿੰਕੀ ਖੰਨਾ ਦੀ ਬੇਟੀ ਹੈ। ਨਾਓਮਿਕਾ 18 ਸਾਲ ਦੀ ਹੈ ਜਦਕਿ ਆਰਵ 20 ਸਾਲ ਦਾ ਹੈ। ਦੋਵਾਂ ਵਿਚਾਲੇ ਡੂੰਘੀ ਸਾਂਝ ਹੈ।

akshay kumar son aarav image source: Instagram

ਪੋਸਟ 'ਤੇ ਇੱਕ ਪ੍ਰਸ਼ੰਸਕ ਨੇ ਕਿਹਾ, 'ਮੈਂ ਚਾਹੁੰਦਾ ਹਾਂ ਕਿ ਦੋਵੇਂ ਐਕਟਿੰਗ ਸ਼ੁਰੂ ਕਰਨ।' ਇੱਕ ਹੋਰ ਨੇ ਲਿਖਿਆ, 'ਕਜ਼ਨਸ ਜੋ ਇਕੱਠੇ ਖੇਡਦੇ ਹਨ, ਇਕੱਠੇ ਰਹਿੰਦੇ ਹਨ।' ਇੱਕ ਯੂਜ਼ਰ ਨੇ ਲਿਖਿਆ, 'ਆਰਵ ਨੂੰ ਇੰਸਟਾਗ੍ਰਾਮ 'ਤੇ ਆਉਣ ਲਈ ਕਹੋ।' ਇਕ ਹੋਰ ਨੇ ਲਿਖਿਆ, 'ਮੇਰਾ ਪਸੰਦੀਦਾ ਭੈਣ-ਭਰਾ।'

akshay kumar son aarav image source: Instagram

ਰਿੰਕੀ ਖੰਨਾ ਰਾਜੇਸ਼ ਖੰਨਾ ਅਤੇ ਡਿੰਪਲ ਕਪਾਡੀਆ ਦੀ ਛੋਟੀ ਬੇਟੀ ਹੈ। ਰਿੰਕੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1999 'ਚ ਫਿਲਮ 'ਜਿਸ ਦੇਸ਼ ਮੈਂ ਗੰਗਾ ਰਹਿਤਾ ਹੈ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਹ 'ਮੁਝੇ ਕੁਛ ਕਹਿਨਾ ਹੈ', 'ਯੇ ਹੈ ਜਲਵਾ', 'ਝੰਕਾਰ ਬੀਟਸ' ਅਤੇ 'ਚਮੇਲੀ' 'ਚ ਨਜ਼ਰ ਆਈ। ਰਿੰਕੀ ਦੀਆਂ ਫਿਲਮਾਂ ਬਾਕਸ ਆਫਿਸ 'ਤੇ ਸਫਲ ਨਹੀਂ ਹੋ ਸਕੀਆਂ, ਜਿਸ ਤੋਂ ਬਾਅਦ ਉਨ੍ਹਾਂ ਨੇ ਖੁਦ ਨੂੰ ਇੰਡਸਟਰੀ ਤੋਂ ਦੂਰ ਕਰ ਲਿਆ। ਉਸ ਦਾ ਵਿਆਹ ਸਮੀਰ ਸਰਨ ਨਾਲ ਹੋਇਆ ਹੈ। ਉਹ ਅਤੇ ਉਸਦਾ ਪਰਿਵਾਰ ਲੰਡਨ ਵਿੱਚ ਰਹਿੰਦਾ ਹੈ। ਆਰਵ ਨੂੰ ਹਾਲ ਹੀ 'ਚ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਉਹ ਲੰਡਨ ਲਈ ਰਵਾਨਾ ਹੋ ਗਿਆ ਸੀ।

You may also like