ਫ਼ਿਲਮ 'ਲਕਸ਼ਮੀ ਬਮ' ਦੀ ਸ਼ੂਟਿੰਗ ਦੌਰਾਨ ਅਕਸ਼ੇ ਕੁਮਾਰ ਨੂੰ ਇਹਨਾਂ ਮੁਸ਼ਕਿਲਾਂ ਦਾ ਕਰਨਾ ਪਿਆ ਸਾਹਮਣਾ

written by Rupinder Kaler | October 26, 2020

ਅਕਸ਼ੇ ਕੁਮਾਰ ਆਪਣੀ ਫ਼ਿਲਮ 'ਲਕਸ਼ਮੀ ਬਮ' 'ਚ ਅਜਿਹੇ ਕਿਰਦਾਰ ਤੇ ਲੁਕ 'ਚ ਨਜ਼ਰ ਆਉਣ ਵਾਲੇ ਜਿਹੜਾ ਉਹਨਾਂ ਨੇ ਪਹਿਲਾਂ ਕਦੇ ਨਹੀਂ ਨਿਭਾਇਆ । ਉਹਨਾਂ ਦਾ ਕਹਿਣਾ ਹੈ ਕਿ ਕਿ 'ਲਕਸ਼ਮੀ ਬਮ' ਦਾ ਰੋਲ ਉਨ੍ਹਾਂ ਦੇ ਕਰੀਅਰ ਦਾ ਸਭ ਤੋਂ ਮੁਸ਼ਕਲ ਰੋਲ 'ਚੋਂ ਇਕ ਹੈ। ਖ਼ਾਸ ਤੌਰ 'ਤੇ ਕਈ ਘੰਟੇ ਸਾੜ੍ਹੀ ਪਾਉਣਾ ਤੇ ਉਸ ਨੂੰ ਸੰਭਾਲਣਾ । ਉਨ੍ਹਾਂ ਦੱਸਿਆ ਕਿ ਸ਼ੁਰੂਆਤ 'ਚ ਤਾਂ ਉਨ੍ਹਾਂ ਦੀ ਸਾੜ੍ਹੀ ਅਕਸਰ ਖੁੱਲ੍ਹ ਜਾਂਦੀ ਸੀ ਪਰ ਫਿਰ ਹੌਲੀ-ਹੌਲੀ ਸੰਭਾਲਣਾ ਆ ਗਿਆ।

akshay Kumar akshay Kumar
ਹੋਰ ਪੜ੍ਹੋ :
ਫਾਸਟਵੇਅ ਸੈੱਟਅਪ ਬਾਕਸ ਦੇ ਇਨ੍ਹਾਂ ਨੰਬਰਾਂ ‘ਤੇ ਵੇਖੋ ਪੀਟੀਸੀ ਨੈੱਟਵਰਕ ਦੇ ਵੱਖ-ਵੱਖ ਚੈਨਲ ਹਾਰਦਿਕ ਪਾਂਡਿਆ ਦਾ ਬੇਟੇ AGASTYA ਮਾਂ ਨਤਾਸ਼ਾ ਦੇ ਨਾਲ ਕੁਝ ਇਸ ਤਰ੍ਹਾਂ ਖੇਡਦਾ ਆਇਆ ਨਜ਼ਰ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ ਉਰਵਸ਼ੀ ਰੌਤੇਲਾ ਤੇ ਜੱਸ ਮਾਣਕ ਦੀ ਇਹ ਵੀਡੀਓ ਮਨੀਸ਼ ਪੌਲ ਨਾਲ ਗੱਲਬਾਤ 'ਚ ਅਕਸ਼ੇ ਨੇ ਦੱਸਿਆ, 'ਜੇ ਇਕ ਸ਼ਬਦ 'ਚ ਦਸਾਂ ਤਾਂ ਸਾੜ੍ਹੀ ਦੁਨੀਆ ਦਾ ਸਭ ਤੋਂ ਗਰੇਸਫੁੱਲ ਪਹਿਰਾਵਾ ਹੈ। ਸਾੜ੍ਹੀ ਪਾਉਣਾ ਮੇਰੇ ਲਈ ਇਕ ਅਲੱਗ ਤਰ੍ਹਾਂ ਦਾ ਤਜਰਬਾ ਰਿਹਾ ਹੈ। ਸਾੜ੍ਹੀ ਪਾ ਕੇ ਲੜਨਾ, ਡਾਂਸ ਕਰਨ ਸਭ ਭੁੱਲ ਜਾਂਦਾ ਸੀ ਪਰ ਸ਼ੁਕਰ ਹੈ ਮੇਰੇ ਛੋਸਟੁਮੲ ਦੲਸਗਿਨੲਰਸ ਦਾ ਜੋ ਹਰ ਬਾਰ ਆ ਕੇ ਮੇਰੀ ਸਾੜ੍ਹੀ ਦੀਆਂ ਪਲੇਟਸ ਠੀਕ ਕਰਦੇ ਸਨ ਤੇ ਪੱਲਾ ਸਹੀ ਕਰਦੇ ਸਨ।
akshay Kumar akshay Kumar
ਇਹ ਕਿਰਦਾਰ ਮੇਰੇ ਲਈ ਮਾਨਸਿਕ ਰੂਪ ਨਾਲ ਵੀ ਕਾਫੀ ਮੁਸ਼ਕਿਲ ਸੀ ਪਰ ਮੇਰੇ ਡਾਇਰੈਕਟਰ ਨੇ ਬਹੁਤ ਚੰਗੀ ਤਰ੍ਹਾਂ ਮੈਨੇਜ ਕੀਤਾ। ਉਹ ਹਮੇਸ਼ਾ ਮੇਰੇ ਨਾਲ ਖੜ੍ਹੇ ਰਹਿੰਦੇ ਸਨ। ਦੱਸਣਯੋਗ ਹੈ ਕਿ ਅਕਸ਼ੇ ਦੀ ਫਿਲਮ 'ਲਕਸ਼ਮੀ ਬਮ' ਅਗਲੇ ਮਹੀਨੇ ਦੀ 9 ਤਾਰੀਖ ਭਾਵ 9 ਨਵੰਬਰ ਨੂੰ ਡਿਜ਼ਨੀ ਪਲਸ ਹੌਟ ਸਟਾਰ 'ਤੇ ਰਿਲੀਜ਼ ਹੋ ਰਹੀ ਹੈ। ਇਸ ਫਿਲਮ 'ਚ ਅਕਸ਼ੇ ਨਾਲ ਕਿਆਰਾ ਆਡਵਾਨੀ ਲੀਡ ਰੋਲ 'ਚ ਹੈ।

0 Comments
0

You may also like