ਕਿਸ ਤਰ੍ਹਾਂ ਫਿਲਮ '2.0' ਦੇ ਸੁਪਰ ਵਿਲੇਨ ਬਣੇ ਅਕਸ਼ੈ ਕੁਮਾਰ, ਦੇਖੋ ਵੀਡਿਓ 

written by Rupinder Kaler | November 17, 2018

ਰਜਨੀਕਾਂਤ ਤੇ ਅਕਸ਼ੈ ਕੁਮਾਰ ਦੀ ਫਿਲਮ '2.0' ਨੂੰ ਲੈ ਕੇ ਲੋਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ।ਅਕਸ਼ੈ ਕੁਮਾਰ ਦੀ ਇਸ ਫਿਲਮ ਦੀ ਰਿਲੀਜ਼ਿੰਗ ਡੇਟ ਹੁਣ ਬੇਹੱਦ ਕਰੀਬ ਹੈ। ਅਕਸ਼ੈ ਕੁਮਾਰ ਨੇ ਇਸ ਫਿਲਮ ਦੇ ਕਿਰਦਾਰ ਲਈ ਬਹੁਤ ਮਿਹਨਤ ਕੀਤੀ ਹੈ ।ਆਪਣੇ ਕਿਰਦਾਰ ਨੂੰ ਨਿਭਾਉਣ ਲਈ ਅਕਸ਼ੈ ਨੂੰ ਕਈ ਕਈ ਘੰਟੇ ਮੇਕਅੱਪ ਲਈ ਬੈਠਣਾ ਪੈਂਦਾ ਸੀ ਜਿਸ ਦਾ ਕਿ ਇੱਕ ਵੀਡਿਓ ਸਾਹਮਣੇ ਅਇਆ ਹੈ ।

ਹੋਰ ਵੇਖੋ : ਦੀਪਿਕਾ ਦੀ ਇੰਗੇਜਮੈਂਟ ਰਿੰਗ ਦੀ ਕੀਮਤ ਸੁਣਕੇ ਉੱਡ ਜਾਣਗੇ ਹੋਸ਼, ਦੇਖੋ ਤਸਵੀਰਾਂ

https://twitter.com/2Point0movie/status/1062941597833166848

ਇਸ ਨਵੀਂ ਵੀਡਿਓ ਨੇ ਇਸ ਰਹੱਸ ਤੋਂ ਪਰਦਾ ਚੁੱਕ ਦਿੱਤਾ ਕਿ ਅਕਸ਼ੈ ਕੁਮਾਰ ਨੇ ਆਪਣੇ ਕਿਰਦਾਰ ਲਈ ਕਿਹੜੀਆਂ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ । ਇਸ ਤੋਂ ਪਹਿਲਾ ਫਿਲਮ ਦੇ ਟਰੇਲਰ ਲਾਂਚ ਮੌਕੇ ਵੀ ਅਕਸ਼ੈ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਇਸ ਫਿਲਮ ਲਈ ਪਹਿਲੀ ਵਾਰ ਉਨ੍ਹਾਂ ਏਨਾ ਮੇਕਅੱਪ ਕੀਤਾ ਸੀ। ਮੇਕਅੱਪ ਲਈ ਕਈ ਘੰਟੇ ਲੱਗ ਜਾਂਦੇ ਸਨ। ਉਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਇਹ ਬੇਹੱਦ ਮੁਸ਼ਕਲ ਕਿਰਦਾਰ ਸੀ। ਇਸ ਕਿਰਦਾਰ 'ਚ ਆਉਣ ਲਈ ਜਿੱਥੇ ਮੇਕਅੱਪ ਕਰਨ 'ਚ ੪ ਘੰਟੇ ਲਗਦੇ ਸਨ ਤਾਂ ਉੱਥੇ ਹੀ ਇਸ ਮੇਕਅੱਪ ਨੂੰ ਲਾਉਣ ਵਿੱਚ ਡੇਢ ਘੰਟਾ ਲਗਦਾ ਸੀ।

ਹੋਰ ਵੇਖੋ : ਮਿਸਟਰ ਪੰਜਾਬ 2018 ‘ਚ ਰੌਣਕਾਂ ਲਗਾਉਣਗੇ ਰਾਜਵੀਰ ਜਵੰਦਾ

[embed]https://twitter.com/2Point0movie/status/1063386153535959041[/embed]

ਦੱਸਣਯੋਗ ਹੈ ਕਿ ਫਿਲਮ '2.0' ਦਾ ਨਿਰਦੇਸ਼ਨ ਐੱਸ. ਸ਼ੰਕਰ ਵਲੋਂ ਕੀਤਾ ਗਿਆ ਹੈ। ਅਕਸ਼ੈ, ਰਜਨੀਕਾਂਤ ਤੇ ਐਮੀ ਜੈਕਸਨ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ 'ਚ ਹਨ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 550 ਕਰੋੜ ਹੈ। ਇਸ ਤੋਂ ਇਲਾਵਾ ਇਹ ਫਿਲਮ 28 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

You may also like