Trending:
ਜਾਣੋ ਕਿਉਂ ਅਲੀ ਫਜ਼ਲ ਨੇ ਸਾਜਿਦ ਖ਼ਾਨ ਨੂੰ ਬਿੱਗ ਬੌਸ 16 ਚੋਂ ਬਾਹਰ ਕੀਤੇ ਜਾਣ ਦੀ ਕੀਤੀ ਮੰਗ
Ali Fazal Demands Sajid Khan’s eviction: ਮਸ਼ਹੂਰ ਟੀਵੀ ਸ਼ੋਅ ਬਿੱਗ ਬੌਸ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਫ਼ਿਲਮ ਨਿਰਦੇਸ਼ਕ ਸਾਜਿਦ ਖ਼ਾਨ ਦੀ ਜਦੋਂ ਤੋਂ ਬਿੱਗ ਬੌਸ ਦੇ ਘਰ ਵਿੱਚ ਐਂਟਰੀ ਹੋਈ ਹੈ, ਲੋਕ ਉਨ੍ਹਾਂ ਨੂੰ ਸ਼ੋਅ ਤੋਂ ਹਟਾਉਣ ਦੀ ਮੰਗ ਕਰ ਰਹੇ ਹਨ। ਇਸ ਕੜੀ 'ਚ ਅਲੀ ਫਜ਼ਲ ਦਾ ਨਾਂ ਵੀ ਜੁੜ ਗਿਆ ਹੈ।
Image Source : Instagram
ਹਾਲ ਹੀ ਵਿੱਚ ਅਲੀ ਫਜ਼ਲ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸਾਜਿਦ ਖ਼ਾਨ ਦਾ ਇੱਕ ਸੜਦਾ ਹੋਇਆ ਪੋਸਟਰ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਅਲੀ ਫਜ਼ਲ ਨੇ ਇੱਕ ਕੈਪਸ਼ਨ ਵੀ ਲਿਖਿਆ ਹੈ। ਅਲੀ ਨੇ ਆਪਣੀ ਇੰਸਟਾ ਸਟੋਰੀ ਦੇ ਕੈਪਸ਼ਨ ਵਿੱਚ ਲਿਖਿਆ, "ਸਾਜਿਦ ਖ਼ਾਨ ਨੂੰ ਤੁਰੰਤ ਸ਼ੋਅ ਤੋਂ ਬਾਹਰ ਕਰ ਦਿੱਤਾ ਜਾਵੇ।"
Image Source : Instagram
ਕਈ ਅਭਿਨੇਤਰੀਆਂ ਅਤੇ ਮਾਡਲਾਂ ਨੇ ਅੱਗੇ ਆ ਕੇ ਫ਼ਿਲਮ ਨਿਰਮਾਤਾ ਫ਼ਰਾਹ ਖ਼ਾਨ ਦੇ ਛੋਟੇ ਭਰਾ ਸਾਜਿਦ ਦੇ ਖਿਲਾਫ ਉਨ੍ਹਾਂ ਦੇ ਅਹੁਦੇ ਦਾ ਫਾਇਦਾ ਉਠਾਉਣ ਦੇ ਖਿਲਾਫ ਆਵਾਜ਼ ਚੁੱਕੀ ਹੈ। ਸਾਜਿਦ 'ਤੇ ਜਿਨਸੀ ਸੋਸ਼ਣ ਦੇ ਇਲਜ਼ਾਮ ਲੱਗੇ ਹਨ। ਇਸ 'ਚ ਪਾਰਟੀਆਂ 'ਚ ਆਪਣੇ ਸਰੀਰਕ ਅੰਗਾਂ ਨੂੰ ਦਿਖਾਉਣਾ, ਕਾਸਟਿੰਗ ਪ੍ਰਕਿਰਿਆ ਦੇ ਹਿੱਸੇ ਵਜੋਂ ਅਭਿਨੇਤਰੀਆਂ ਨੂੰ ਉਸ ਨੂੰ ਬੋਲਡ ਤਸਵੀਰਾਂ ਭੇਜਣ ਲਈ ਕਹਿਣਾ ਅਤੇ ਔਰਤਾਂ ਦੇ ਸਾਹਮਣੇ ਅਸ਼ਲੀਲ ਚੀਜ਼ਾਂ ਦੇਖਣਾ ਆਦਿ ਸ਼ਾਮਿਲ ਹੈ।
ਦੱਸ ਦਈਏ ਕਿ ਅਲੀ ਫਜ਼ਲ ਅਜਿਹੇ ਪਹਿਲੇ ਵਿਅਕਤੀ ਨਹੀਂ ਹਨ ਜੋ ਚਾਹੁੰਦੇ ਹਨ ਕਿ ਸਾਜਿਦ ਨੂੰ ਸ਼ੋਅ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ। ਇਸ ਤੋਂ ਪਹਿਲਾਂ ਸ਼ਰਲਿਨ ਚੋਪੜਾ ਅਤੇ ਸੋਨਾ ਮੋਹਪਾਤਰਾ ਨੇ ਵੀ ਸਾਜਿਦ ਨੂੰ ਸ਼ੋਅ ਤੋਂ ਬਾਹਰ ਕੀਤੇ ਜਾਣ ਦੀ ਮੰਗ ਕੀਤੀ ਸੀ।
Image Source : Instagram
ਹੋਰ ਪੜ੍ਹੋ: ਕਾਰਤਿਕ ਆਰੀਅਨ ਦੇ ਘਰੋਂ ਬਾਹਰ ਨਿਕਲਣ 'ਤੇ ਕਟੋਰੀ ਨੇ ਕਿਊਟ ਅੰਦਾਜ਼ 'ਚ ਰੋਕਿਆ ਰਾਹ, ਵੇਖੋ ਵੀਡੀਓ
ਅਲੀ ਫਜ਼ਲ ਪਹਿਲੇ ਮੇਲ ਐਕਟਰ ਹਨ ਜੋ ਸਾਜਿਦ ਦੇ ਖਿਲਾਫ ਖੜੇ ਹੋਏ ਹਨ। ਅਲੀ ਫਜ਼ਲ ਨੇ ਹਾਲ ਹੀ 'ਚ ਰਿਚਾ ਚੱਡਾ ਨਾਲ ਵਿਆਹ ਕੀਤਾ ਹੈ। ਅਲੀ ਫਜ਼ਲ ਦੀ ਇਸ ਇੰਸਟਾ ਸਟੋਰੀ 'ਤੇ ਉਨ੍ਹਾਂ ਦੇ ਫੈਨਜ਼ ਸਮਰਥਨ ਕਰਦੇ ਨਜ਼ਰ ਆਏ। ਦੱਸ ਦਈਏ ਕਿ ਕਾਫੀ ਦਰਸ਼ਕ ਅਤੇ ਬਾਲੀਵੁੱਡ ਜਗਤ ਦੇ ਸਿਤਾਰੇ ਸ਼ੋਅ ਵਿੱਚ ਸਾਜਿਦ ਦੀ ਐਂਟਰੀ ਨੂੰ ਲੈ ਕੇ ਸ਼ੋਅਮੇਕਰਸ ਤੋਂ ਨਾਰਾਜ਼ ਹ