Alia Bhatt Baby Bump: ਲੱਖ ਕੋਸ਼ਿਸ਼ਾਂ ਦੇ ਬਾਅਦ ਵੀ ਬੇਬੀ ਬੰਪ ਨੂੰ ਛੁਪਾ ਨਹੀਂ ਸਕੀ ਆਲੀਆ ਭੱਟ, ਢਿੱਲੇ ਕੱਪੜਿਆਂ 'ਚ ਵੀ ਕੈਦ ਹੋਇਆ ਬੇਬੀ ਬੰਪ
Alia Bhatt Baby Bump: ਲੱਖ ਕੋਸ਼ਿਸ਼ਾਂ ਦੇ ਬਾਅਦ ਵੀ ਬੇਬੀ ਬੰਪ ਨੂੰ ਛੁਪਾ ਨਹੀਂ ਸਕੀ ਆਲੀਆ ਭੱਟ, ਢਿੱਲੇ ਕੱਪੜਿਆਂ 'ਚ ਵੀ ਕੈਦ ਹੋਇਆ ਬੇਬੀ ਬੰਪ
Alia Bhatt Baby Bump: ਵਿਆਹ ਦੇ 2 ਮਹੀਨੇ ਬਾਅਦ ਹੀ ਜਿਵੇਂ ਆਲੀਆ ਭੱਟ ਨੇ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ, ਸੋਸ਼ਲ ਮੀਡੀਆ 'ਤੇ ਹੜਕੰਪ ਮਚ ਗਿਆ। ਹਰ ਕੋਈ ਆਲੀਆ ਅਤੇ ਰਣਬੀਰ ਨੂੰ ਵਧਾਈਆਂ ਦੇਣ ਲੱਗਾ। ਇਸ ਦੇ ਨਾਲ ਹੀ ਪ੍ਰੈਗਨੈਂਸੀ ਦੇ ਐਲਾਨ ਤੋਂ ਬਾਅਦ ਆਲੀਆ ਆਪਣੇ ਪ੍ਰੋਫੈਸ਼ਨਲ ਕਮਿਟਮੈਂਟਸ ਨੂੰ ਪੂਰਾ ਕਰਨ 'ਚ ਰੁੱਝੀ ਹੋਈ ਹੈ।
ਇਸ ਦੌਰਾਨ ਆਲੀਆ ਆਪਣੀ ਆਉਣ ਵਾਲੀ ਫਿਲਮ ਡਾਰਲਿੰਗਸ ਦੇ ਟ੍ਰੇਲਰ ਲਾਂਚ 'ਤੇ ਪਹੁੰਚੀ। ਇਸ ਦੌਰਾਨ ਆਲੀਆ ਨੇ ਆਪਣੇ ਬੇਬੀ ਬੰਪ ਨੂੰ ਲੁਕਾਉਣ ਲਈ ਬੈਲੂਨ ਵਨਪੀਸ ਪਹਿਨਿਆ ਸੀ। ਇਸ ਤੋਂ ਬਾਅਦ ਆਲੀਆ ਨੇ ਇੱਕ ਹੋਰ ਈਵੈਂਟ 'ਤੇ ਜਾਣ ਲਈ ਪ੍ਰਿੰਟਿਡ ਸਲਵਾਰ ਸੂਟ ਪਾਇਆ। ਪਰ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਆਲੀਆ ਦਾ ਬੇਬੀ ਬੰਪ ਕੈਮਰੇ 'ਚ ਕੈਦ ਹੋ ਹੀ ਗਿਆ।

ਹੋਰ ਪੜ੍ਹੋ : ਤਰਸੇਮ ਜੱਸੜ ਨੇ ਸਾਂਝੀ ਕੀਤੀ ‘ਰੱਬ ਦਾ ਰੇਡੀਓ-3’ ਦੀ ਨਵੀਂ ਰਿਲੀਜ਼ ਡੇਟ, ਜਾਣੋ ਹੁਣ ਕਿਸ ਦਿਨ ਹੋਵੇਗੀ ਸਿਨੇਮਾ ਘਰਾਂ ‘ਚ ਰਿਲੀਜ਼
ਤਾਜ਼ਾ ਵੀਡੀਓ 'ਚ ਆਲੀਆ ਭੱਟ ਨੇ ਕਾਲੇ ਰੰਗ ਦਾ ਫਲੋਰਲ ਪ੍ਰਿੰਟ ਵਾਲਾ ਸਲਵਾਰ ਸੂਟ ਪਾਇਆ ਹੋਇਆ ਹੈ। ਆਲੀਆ ਨੇ ਆਪਣੇ ਬੇਬੀ ਬੰਪ ਨੂੰ ਲੁਕਾਉਣ ਲਈ ਸ਼ਰਾਰਾ ਸੂਟ ਨੂੰ ਚੁਣਿਆ। ਇਸ ਸੂਟ ਦਾ ਕੁੜਤਾ ਉੱਪਰ ਤੋਂ ਬਹੁਤ ਢਿੱਲਾ ਸੀ। ਜਿਸ 'ਚ ਆਲੀਆ ਵਾਰ-ਵਾਰ ਆਪਣੇ ਦੁਪੱਟੇ ਨਾਲ ਬੇਬੀ ਬੰਪ ਨੂੰ ਢੱਕਦੀ ਨਜ਼ਰ ਆ ਰਹੀ ਸੀ।

ਇਸ ਵੀਡੀਓ 'ਚ ਆਲੀਆ ਭੱਟ ਲਗਾਤਾਰ ਆਪਣੇ ਦੁਪੱਟੇ ਨਾਲ ਬੇਬੀ ਬੰਪ ਨੂੰ ਢੱਕਦੀ ਨਜ਼ਰ ਆ ਰਹੀ ਹੈ। ਇਸ ਦੇ ਬਾਵਜੂਦ ਆਲੀਆ ਦੀ ਸਾਰੀ ਮਿਹਨਤ ਬਰਬਾਦ ਹੋ ਗਈ ਅਤੇ ਵੀਡੀਓ 'ਚ ਉਸ ਦਾ ਵੱਡਾ ਸਾਰਾ ਬੇਬੀ ਬੰਪ ਸਾਫ ਨਜ਼ਰ ਆ ਰਿਹਾ ਸੀ। ਇਸ ਵੀਡੀਓ ਨੂੰ ਫੋਟੋਗ੍ਰਾਫਰ ਵਿਰਲ ਭਿਯਾਨੀ ਨੇ ਸ਼ੇਅਰ ਕੀਤਾ ਹੈ।
ਇਸ ਸਲਵਾਰ ਸੂਟ 'ਚ ਆਲੀਆ ਭੱਟ ਬੇਹੱਦ ਸਿੰਪਲ ਲੁੱਕ 'ਚ ਨਜ਼ਰ ਆਈ। ਆਪਣੇ ਲੁੱਕ ਨੂੰ ਪੂਰਾ ਕਰਨ ਲਈ ਆਲੀਆ ਨੇ ਵੱਡੀਆਂ ਵਾਲੀਆਂ ਪਾਈਆਂ ਅਤੇ ਆਪਣੇ ਵਾਲਾਂ ਨੂੰ ਖੁੱਲ੍ਹਾ ਰੱਖਿਆ। ਇਸ ਦੇ ਨਾਲ ਹੀ ਉਸ ਦੇ ਚਿਹਰੇ 'ਤੇ ਪ੍ਰੈਗਨੈਂਸੀ ਦੀ ਚਮਕ ਸਾਫ ਦਿਖਾਈ ਦੇ ਰਹੀ ਸੀ। ਜੋ ਉਸ ਦੇ ਲੁੱਕ ਨੂੰ ਹੋਰ ਵਧਾ ਰਿਹਾ ਸੀ। ਤੁਹਾਨੂੰ ਦੱਸ ਦੇਈਏ ਕਿ ਆਲੀਆ ਭੱਟ ਨੇ ਵਿਆਹ ਦੇ ਦੋ ਮਹੀਨੇ ਬਾਅਦ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਸ਼ੇਅਰ ਕਰਕੇ ਆਪਣੀ ਪ੍ਰੈਗਨੈਂਸੀ ਦਾ ਐਲਾਨ ਕਰ ਦਿੱਤਾ ਸੀ।

ਇਸ ਤਸਵੀਰ 'ਚ ਆਲੀਆ ਹਸਪਤਾਲ ਦੇ ਬੈੱਡ 'ਤੇ ਪਈ ਨਜ਼ਰ ਆ ਰਹੀ ਹੈ ਅਤੇ ਰਣਬੀਰ ਕਪੂਰ ਉਸ ਦੇ ਕੋਲ ਬੈਠੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਸਕਰੀਨ 'ਤੇ ਆਪਣੇ ਹੋਣ ਵਾਲੇ ਬੇਬੀ ਨੂੰ ਦੇਖ ਰਹੇ ਸਨ। ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਆਲੀਆ ਨੇ ਕੈਪਸ਼ਨ 'ਚ ਲਿਖਿਆ- 'ਸਾਡਾ ਬੇਬੀ ਜਲਦ ਆ ਰਿਹਾ ਹੈ।' ਜਿਸ ਤੋਂ ਵਧਾਈ ਵਾਲੇ ਮੈਸੇਜਾਂ ਦਾ ਤਾਂਤਾ ਲੱਗ ਗਿਆ ਸੀ। ਜੇ ਗੱਲ ਕਰੀਏ ਆਲੀਆ ਭੱਟ ਦੇ ਵਰਕ ਫਰੰਟ ਦੀ ਤਾਂ ਉਹ ਆਪਣੇ ਪਤੀ ਰਣਬੀਰ ਕਪੂਰ ਦੇ ਨਾਲ ‘ਬ੍ਰਹਮਾਸਤਰ' 'ਚ ਨਜ਼ਰ ਆਵੇਗੀ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
