ਤਰਸੇਮ ਜੱਸੜ ਨੇ ਸਾਂਝੀ ਕੀਤੀ ‘ਰੱਬ ਦਾ ਰੇਡੀਓ-3’ ਦੀ ਨਵੀਂ ਰਿਲੀਜ਼ ਡੇਟ, ਜਾਣੋ ਹੁਣ ਕਿਸ ਦਿਨ ਹੋਵੇਗੀ ਸਿਨੇਮਾ ਘਰਾਂ ‘ਚ ਰਿਲੀਜ਼

written by Lajwinder kaur | July 25, 2022

Tarsem Jassar shares new release date of 'Rabb Da Radio-3': ਤਰਸੇਮ ਜੱਸੜ ਦੀ ਫ਼ਿਲਮ ਰੱਬ ਦਾ ਰੇਡੀਓ ਜਿਸ ਦੇ ਪਹਿਲੇ ਦੋਵਾਂ ਹੀ ਭਾਗਾਂ ਨੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਜਿਸ ਕਰਕੇ ਪ੍ਰਸ਼ੰਸਕ ਇਸ ਫ਼ਿਲਮ ਦੇ ਤੀਜੇ ਭਾਗ ਦੀ ਉਡੀਕ ਬਹੁਤ ਹੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਹਨ। ਜੀ ਹਾਂ ਤਰਸੇਮ ਜੱਸੜ ਨੇ ਰੱਬ ਦਾ ਰੇਡੀਓ -3 ਫ਼ਿਲਮ ਦੀ ਨਵੀਂ ਰਿਲੀਜ਼ ਡੇਟ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ। ਪਹਿਲਾਂ ਇਹ ਫ਼ਿਲਮ ਇਸੇ ਸਾਲ ਯਾਨੀਕਿ 2022 ਚ ਰਿਲੀਜ਼ ਹੋਣੀ ਸੀ ਪਰ ਹੁਣ ਇਹ ਫ਼ਿਲਮ ਅਗਲੇ ਸਾਲ 2023 ਚ ਦਰਸ਼ਕਾਂ ਦੇ ਸਨਮੁੱਖ ਹੋਵੇਗੀ। ਦੱਸ ਦਈਏ ਇਸੇ ਸਾਲ ਤਰਸੇਮ ਜੱਸੜ ਤੇ ਸਿੰਮੀ ਚਾਹਲ ਦੀ ਫ਼ਿਲਮ ‘ਰੱਬ ਦਾ ਰੇਡੀਓ-2’ ਨੂੰ ਨੈਸ਼ਨਲ ਅਵਾਰਡ ਮਿਲਿਆ ਹੈ।

ਹੋਰ ਪੜ੍ਹੋ :ਟੀਵੀ ਜਗਤ ਦੇ ਇਸ ਜੋੜੇ ਨੇ ਪਹਿਲੀ ਵਾਰ ਦਿਖਾਇਆ ਆਪਣੀ ਨਵਜੰਮੀ ਧੀ ਦਾ ਚਿਹਰਾ, ਪ੍ਰਸ਼ੰਸਕਾਂ ਨੇ ਕਿਹਾ-'ਵਾਹ, ਬਹੁਤ ਪਿਆਰੀ ਹੈ'

ਗਾਇਕ ਤੇ ਐਕਟਰ ਤਰਸੇਮ ਜੱਸੜ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਰੱਬ ਦੇ ਰੇਡੀਓ ਫ਼ਿਲਮ ਦਾ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਰੱਬ ਦਾ ਰੇਡੀਓ 3, most Awaited Movie..ਰਿਲੀਜ਼ਿੰਗ ਹੋਵੇਗੀ 30th March 2023 …#rabbdaradio #rabbdaradio3 #tarsemjassar #simichahal #vehlijantafilms #omjeestarstudios #wmk’। ਇਸ ਪੋਸਟ ਉੱਤੇ ਕਲਾਕਾਰ ਅਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ। ਖੁਦ ਸਿੰਮੀ ਚਾਹਲ ਨੇ ਇਮੋਜ਼ੀ ਪੋਸਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਇਸ ਫ਼ਿਲਮ ‘ਚ ਤਰਸੇਮ ਜੱਸੜ ਤੇ ਸਿੰਮੀ ਚਾਹਲ ਦੀ ਜੋੜੀ ਇੱਕ ਵਾਰ ਫਿਰ ਤੋਂ ਦੇਖਣ ਨੂੰ ਮਿਲੇਗੀ। ਇਹ ਫ਼ਿਲਮ ਵੇਹਲੀ ਜਨਤਾ ਤੇ ਓਮ ਜੀ ਗਰੁੱਪ ਵੱਲੋਂ ਪੇਸ਼ ਕੀਤੀ ਜਾਵੇਗੀ । ਇਹ ਫ਼ਿਲਮ ਹੁਣ ਅਗਲੇ ਸਾਲ 30 ਮਾਰਚ 2023 ਨੂੰ ਸਿਨੇਮਾ ਘਰਾਂ ‘ਚ ਰੌਣਕ ਲਗਾਉਂਦੀ ਹੋਈ ਨਜ਼ਰ ਆਵੇਗੀ। ਇਸ ਫ਼ਿਲਮ ਨੂੰ ਲੈ ਕੇ ਦਰਸ਼ਕ ਕਾਫੀ ਉਤਸੁਕ ਨੇ।

inside image of rabb da radio 3 new releasing date

 

View this post on Instagram

 

A post shared by Tarsem Jassar (@tarsemjassar)

 

 

You may also like