ਫ਼ਿਲਮ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਛਾਇਆ ਆਲਿਆ ਭੱਟ ਦਾ ਜਾਦੂ , ਇੰਸਟਾਗ੍ਰਾਮ ਦੇ ਟੌਪ 5 ਇਨਫਿਊਲੈਂਸਰ 'ਚ ਮਿਲੀ ਥਾਂ
ਫ਼ਿਲਮ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਛਾਇਆ ਆਲਿਆ ਭੱਟ ਦਾ ਜਾਦੂ , ਇੰਸਟਾਗ੍ਰਾਮ ਦੇ ਟੌਪ 5 ਇਨਫਿਊਲੈਂਸਰ 'ਚ ਮਿਲੀ ਥਾਂ
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਆਲਿਆ ਭੱਟ ਨੂੰ ਫਿਲਮ ਗੰਗੂਬਾਈ ਵਿੱਚ ਦਮਦਾਰ ਅਦਾਕਾਰੀ ਲਈ ਕਾਫੀ ਸ਼ਲਾਘਾ ਮਿਲੀ ਹੈ। ਫ਼ਿਲਮ ਗੰਗੂਬਾਈ ਕਾਠੀਆਵਾੜੀ ਤੋਂ ਲੈ ਕੇ ਰਣਬੀਰ ਕਪੂਰ ਨਾਲ ਵਿਆਹ ਕਰਵਾਉਣ ਤੱਕ ਆਲਿਆ ਭੱਟ ਲੰਮੇਂ ਸਮੇਂ ਤੱਕ ਸੁਰਖੀਆਂ ਵਿੱਚ ਛਾਈ ਰਹੀ। ਆਲਿਆ ਭੱਟ ਮੁੜ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ, ਇਸ ਦਾ ਕਾਰਨ ਇਹ ਹੈ ਕਿ ਹੁਣ ਆਲਿਆ ਨੂੰ ਇੰਸਟਾਗ੍ਰਾਮ ਦੇ ਟੌਪ 5 ਇਨਫਿਊਲੈਂਸਰ 'ਚ ਥਾਂ ਮਿਲੀ ਹੈ।
image From instagram
ਆਲੀਆ ਭੱਟ ਦਾ ਨਾਂਅ ਇੰਸਟਾਗ੍ਰਾਮ ਦੇ ਟੌਪ 5 ਇੰਫਲੂਐਂਸਰਾਂ ਦੀ ਲਿਸਟ 'ਚ ਸ਼ਾਮਲ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਉਹ ਇਸ ਸੂਚੀ ਵਿੱਚ ਸ਼ਾਮਲ ਹੋਣ ਵਾਲੀ ਇਕਲੌਤੀ ਭਾਰਤੀ ਅਤੇ ਏਸ਼ੀਆਈ ਅਦਾਕਾਰਾ ਹੈ। ਦੱਸਣਯੋਗ ਹੈ ਕਿ ਆਲੀਆ ਭੱਟ ਜਲਦ ਹੀ 'ਹਾਰਟ ਆਫ ਸਟੋਨ' ਨਾਲ ਆਪਣਾ ਹਾਲੀਵੁੱਡ ਡੈਬਿਊ ਕਰਨ ਜਾ ਰਹੀ ਹੈ।
image From instagram
ਆਲਿਆ ਭੱਟ ਬਿਨਾਂ ਸ਼ੱਕ ਸਾਡੇ ਦੇਸ਼ ਦੀਆਂ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਹੈ। ਫਿਲਮਾਂ ਵਿੱਚ ਮੁੱਖ ਭੂਮਿਕਾ ਨਿਭਾਉਣ ਤੋਂ ਇਲਾਵਾ, ਆਲੀਆ ਭੱਟ ਆਰਆਰਆਰ ਵਿੱਚ ਕੈਮਿਓ ਰੋਲ ਕਰ ਚੁੱਕੀ ਹੈ ਅਤੇ ਆਪਣੀ ਖੁਦ ਦੀ ਪ੍ਰੋਡਕਸ਼ਨ ਫਰਮ (ਈਟਰਨਲ ਸਨਸ਼ਾਈਨ ਪ੍ਰੋਡਕਸ਼ਨ) ਵਿੱਚ ਵੀ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਰਣਬੀਰ ਕਪੂਰ ਨਾਲ ਵਿਆਹ ਕਾਰਨ ਆਲਿਆ ਭੱਟ ਦੀ ਨਿੱਜੀ ਜ਼ਿੰਦਗੀ 'ਚ ਸੋਸ਼ਲ ਮੀਡੀਆ ਯੂਜ਼ਰਸ ਦੀ ਦਿਲਚਸਪੀ ਕਾਫੀ ਵੱਧ ਗਈ ਹੈ।
ਆਲਿਆ ਭੱਟ ਇਸ ਸਮੇਂ ਵਿਲ ਸਮਿਥ (64.7 ਮਿਲੀਅਨ ਫਾਲੋਅਰਜ਼) ਤੋਂ ਪਿੱਛੇ ਚੌਥੇ ਸਥਾਨ 'ਤੇ ਹੈ। ਇੰਸਟਾਗ੍ਰਾਮ 'ਤੇ 64.3 ਮਿਲੀਅਨ ਫਾਲੋਅਰਜ਼ ਦੇ ਨਾਲ, ਆਲਿਆ ਦੀ ਆਪਣੀ ਪ੍ਰੋਫਾਈਲ 'ਤੇ 5.32 ਫੀਸਦੀ ਸ਼ਮੂਲੀਅਤ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਲਿਸਟ 'ਚ ਮਹਿਜ਼ ਕਲਾਕਾਰਾਂ ਜਾਂ ਸਿਨੇਮਾ ਨਾਲ ਜੁੜੀਆਂ ਮਸ਼ਹੂਰ ਹਸਤੀਆਂ ਅਤੇ ਕਲਾਕਾਰਾਂ ਨੂੰ ਹੀ ਸ਼ਾਮਿਲ ਕੀਤਾ ਗਿਆ ਹੈ।
image From instagram
ਹੋਰ ਪੜ੍ਹੋ : ਆਲੀਆ-ਰਣਬੀਰ ਦੀ 2004 ਦੀ ਤਸਵੀਰ ਹੋਈ ਵਾਇਰਲ, 11 ਸਾਲ ਦੀ ਉਮਰ 'ਚ ਦਿਲ ਦੇ ਬੈਠੀ ਸੀ ਅਦਾਕਾਰਾ
ਆਲਿਆ ਭੱਟ ਨੇ ਨਾਂ ਮਹਿਜ਼ ਟੌਪ 5 ਵਿੱਚ ਥਾਂ ਬਣਾਈ ਹੈ, ਸਗੋਂ ਉਹ ਟੌਪ 10 ਲਿਸਟ ਵਿੱਚ ਆਉਣ ਵਾਲੀ ਇਕਲੌਤੀ ਭਾਰਤੀ ਵੀ ਹੈ। ਇਸ ਤੋਂ ਬਾਅਦ ਸਭ ਤੋਂ ਜ਼ਿਆਦਾ ਫਾਲੋਅਰਜ਼ ਦੇ ਨਾਲ ਪ੍ਰਿਅੰਕਾ ਚੋਪੜਾ 13ਵੇਂ ਸਥਾਨ 'ਤੇ ਹੈ। ਇਸ ਦੇ ਨਾਲ ਹੀ ਸ਼ਰਧਾ ਕਪੂਰ ਅਤੇ ਰਸ਼ਮਿਕਾ ਮੰਡਾਨਾ ਨੇ ਵੀ ਟਾਪ-20 'ਚ ਥਾਂ ਬਣਾਈ ਹੈ। ਕੋਈ ਵੀ ਪੁਰਸ਼ ਅਦਾਕਾਰ 20ਵੇਂ ਸਥਾਨ 'ਤੇ ਨਹੀਂ ਬਣਿਆ ਹੈ। ਇਸ ਲਿਸਟ ਵਿੱਚ ਅਕਸ਼ੈ ਕੁਮਾਰ 23ਵੇਂ ਸਥਾਨ 'ਤੇ ਹਨ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
