
ਹਾਲ ਹੀ ‘ਚ ਰਣਬੀਰ ਕਪੂਰ ਅਤੇ ਆਲੀਆ ਭੱਟ ਲੰਬੇ ਇੰਤਜ਼ਾਰ ਤੋਂ ਬਾਅਦ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਉਨ੍ਹਾਂ ਦੇ ਵਿਆਹ ਤੋਂ ਬਾਅਦ ਵੀ ਨਵੀਆਂ-ਨਵੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਪਰ ਹਾਲ ਹੀ 'ਚ ਦੋਵਾਂ ਦੀ 18 ਸਾਲ ਪੁਰਾਣੀ ਇੱਕ ਤਸਵੀਰ ਵਾਇਰਲ ਹੋਈ ਹੈ। ਇਹ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਇਸ ਤਸਵੀਰ 'ਚ ਆਲੀਆ ਭੱਟ ਰਣਬੀਰ ਕਪੂਰ ਦੇ ਮੋਢੇ 'ਤੇ ਸਿਰ ਰੱਖਦੀ ਨਜ਼ਰ ਆ ਰਹੀ ਹੈ। ਅਦਾਕਾਰਾ ਦੀ ਉਮਰ ਦੀ ਗੱਲ ਕਰੀਏ ਤਾਂ ਉਸ ਸਮੇਂ ਆਲੀਆ ਭੱਟ ਦੀ ਉਮਰ ਸਿਰਫ 11 ਸਾਲ ਅਤੇ ਰਣਬੀਰ ਦੀ ਉਮਰ 21 ਸਾਲ ਦੇ ਸਨ।
ਹੋਰ ਪੜ੍ਹੋ : ਭਾਰਤੀ ਸਿੰਘ ਨੇ ਪਹਿਲੀ ਵਾਰ ਸ਼ੇਅਰ ਕੀਤੀ ਆਪਣੇ ਬੇਟੇ ਦੀ ਤਸਵੀਰ, ਪਿਆਰ ਜਤਾਉਂਦੇ ਹੋਏ ਕਿਹਾ- 'ਲਾਈਫ ਲਾਈਨ'
ਫਿਲਮਕਾਰ ਸੰਜੇ ਲੀਲਾ ਭੰਸਾਲੀ ਰਣਬੀਰ ਅਤੇ ਆਲੀਆ ਨੂੰ ਲੈ ਕੇ ਫਿਲਮ ਬਨਾਉਣਾ ਚਾਹੁੰਦੇ ਸਨ। ਜਿਸ ਲਈ ਆਲੀਆ ਨੇ ਸਕਰੀਨ ਟੈਸਟ ਦਿੱਤਾ ਸੀ। ਉਸ ਸਮੇਂ ਰਣਬੀਰ ਕਪੂਰ ਵੀ ਸੰਜੇ ਲੀਲ ਭੰਸਾਲੀ ਦੇ ਨਾਲ ਸਹਾਇਕ ਵਜੋਂ ਸਨ। ਇਸ ਦੇ ਨਾਲ ਹੀ ਆਲੀਆ ਅਤੇ ਰਣਬੀਰ ਨੇ ਫੋਟੋਸ਼ੂਟ ਕਰਵਾਇਆ। ਇਸ ਫੋਟੋਸ਼ੂਟ 'ਚ ਆਲੀਆ ਨੂੰ ਰਣਬੀਰ ਦੇ ਮੋਢੇ 'ਤੇ ਸਿਰ ਰੱਖਣਾ ਪਿਆ। ਇੰਨਾ ਹੀ ਨਹੀਂ ਉਹ ਮਨ ਹੀ ਮਨ ਰਣਬੀਰ ਨੂੰ ਆਪਣਾ ਦਿਲ ਵੀ ਦੇ ਰਹੀ ਸੀ।

ਆਲੀਆ ਭੱਟ ਨੇ ਵੀ ਇਕ ਇੰਟਰਵਿਊ 'ਚ ਕਿਹਾ ਹੈ ਕਿ ਉਹ ਰਣਬੀਰ ਦੇ ਮੋਢੇ 'ਤੇ ਸਿਰ ਰੱਖਣ 'ਚ ਵੀ ਸ਼ਰਮ ਮਹਿਸੂਸ ਕਰ ਰਹੀ ਸੀ। ਇਸ ਦੇ ਨਾਲ ਹੀ ਦੋਵਾਂ ਨੇ ਹੁਣ 2022 'ਚ ਵਿਆਹ ਕਰ ਲਿਆ ਹੈ। ਫੈਨਜ਼ ਦੋਵਾਂ ਨੂੰ ਵਿਆਹ ਦੀਆਂ ਬਹੁਤ-ਬਹੁਤ ਵਧਾਈਆਂ ਦੇ ਰਹੇ ਹਨ।

ਹੁਣ ਦੋਵੇਂ ਫ਼ਿਲਮ 'ਬ੍ਰਹਮਾਸਤਰ' 'ਚ ਇਕੱਠੇ ਨਜ਼ਰ ਆਉਣਗੇ। ਤੁਹਾਨੂੰ ਦੱਸ ਦੇਈਏ ਕਿ ਇਹ ਫ਼ਿਲਮ 9 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਦੱਸ ਦਈਏ ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਛਾਈਆਂ ਰਹੀਆਂ।
ਹੋਰ ਪੜ੍ਹੋ : ਰਣਜੀਤ ਬਾਵਾ ਦੇ ਪ੍ਰਸ਼ੰਸਕਾਂ ਲਈ ਇੱਕ ਹੋਰ ਖੁਸ਼ਖਬਰੀ, ਸਾਹਮਣੇ ਆਈ ਫ਼ਿਲਮ ‘ਪ੍ਰਾਹੁਣਾ-2’ ਦੀ ਰਿਲੀਜ਼ ਡੇਟ
View this post on Instagram