ਰਣਜੀਤ ਬਾਵਾ ਦੇ ਪ੍ਰਸ਼ੰਸਕਾਂ ਲਈ ਇੱਕ ਹੋਰ ਖੁਸ਼ਖਬਰੀ, ਸਾਹਮਣੇ ਆਈ ਫ਼ਿਲਮ ‘ਪ੍ਰਾਹੁਣਾ-2’ ਦੀ ਰਿਲੀਜ਼ ਡੇਟ

written by Lajwinder kaur | April 24, 2022

ਲਓ ਜੀ ਰਣਜੀਤ ਬਾਵਾ Ranjit Bawa ਏਨੀਂ ਦਿਨੀਂ ਆਪਣੇ ਗੀਤ ਦੇ ਨਾਲ ਆਪਣੀ ਫ਼ਿਲਮਾਂ ਨੂੰ ਲੈ ਕੇ ਸੁਰਖੀਆਂ ਚ ਬਣੇ ਹੋਏ ਹਨ। ਜੀ ਹਾਂ ਰਣਜੀਤ ਬਾਵਾ ਦੇ ਪ੍ਰਸ਼ੰਸਕਾਂ ਲਈ ਇੱਕ ਹੋਰ ਗੁੱਡ ਨਿਊਜ਼ ਹੈ। ਐਕਟਰ/ਗਾਇਕ ਰਣਜੀਤ ਬਾਵਾ ਦੀ ਇੱਕ ਹੋਰ ਫ਼ਿਲਮ ਪ੍ਰਾਹੁਣਾ-2 (Parahuna 2 ) ਦੀ ਵੀ ਰਿਲੀਜ਼ ਡੇਟ ਤੋਂ ਪਰਦਾ ਉੱਠ ਗਿਆ ਹੈ। ਫ਼ਿਲਮ ਦਾ ਇੱਕ ਪੋਸਟਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਇਸ ਪੋਸਟਰ ‘ਚ ਰਣਜੀਤ ਬਾਵਾ ਦੋ ਅੰਗਰੇਜ਼ਨਾਂ ਦੇ ਘਿਰੇ ਹੋਏ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੀ ਪੱਗ ਦੀ ਚਰਚਾ ਵਿਦੇਸ਼ਾਂ ਤੱਕ, ਨਾਰਵੇ ਦੀ ਫੀਮੇਲ ਫੈਨ ਨੇ ਸਪੈਸ਼ਲ ਤਿਆਰ ਕੀਤੀ ਪੱਗ ਗਾਇਕ ਨੂੰ ਕੀਤੀ ਗਿਫਟ

ranjit-aditi

ਇਸ ਫ਼ਿਲਮ ’ਚ ਲੀਡ ਰੋਲ ‘ਚ ਨਜ਼ਰ ਆਉਣਗੇ ਖੁਦ ਰਣਜੀਤ ਬਾਵਾ ਤੇ ਬਾਲੀਵੁੱਡ ਤੇ ਪਾਲੀਵੁੱਡ ਐਕਟਰੈੱਸ ਅਦਿਤੀ ਸ਼ਰਮਾ । ਦੱਸ ਦਈਏ ਇਹ ਫ਼ਿਲਮ 17 ਜੂਨ,2022 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦੀ ਸ਼ੂਟਿੰਗ ਯੂ ਕੇ ਵਿੱਚ ਹੋਈ ਹੈ। ਫ਼ਿਲਮ ਵਿੱਚ ਗੁਰਪ੍ਰੀਤ ਘੁੱਗੀ, ਪ੍ਰਭ ਗਰੇਵਾਲ, ਮਲਕੀਤ ਰੌਣੀ, ਅਮਾਨਤ ਚੰਨ ਸਮੇਤ ਹੋਰ ਕਈ ਕਲਾਕਾਰ ਨਜ਼ਰ ਆਉਣਗੇ । ਫ਼ਿਲਮ ਦੇ ਗੀਤ ਹੈਪੀ ਰਾਏਕੋਟੀ ਅਤੇ ਧਰਮਬੀਰ ਭੰਗੂ ਨੇ ਮਿਲਕੇ ਲਿਖੇ ਹਨ ਜਦੋਂ ਕਿ ਕਹਾਣੀ ਧੀਰਜ ਕੇਦਾਰਨਾਥ ਰਤਨ ਨੇ ਲਿਖੀ ਹੈ। ਫ਼ਿਲਮ ਦਾ ਨਿਰਦੇਸ਼ਨ Ksshitij Chaudhary ਕੀਤਾ ਹੈ।

Ranjit Bawa-Parahune Image Source: Instagram

ਹੋਰ ਪੜ੍ਹੋ : ਜਿੰਮੀ ਸ਼ੇਰਗਿੱਲ ਨੇ ਪ੍ਰਸ਼ੰਸਕਾਂ ਤੋਂ ਮੰਗੀ ਮਾਫੀ, ਇੱਕ ਵਾਰ ਫਿਰ ਬਦਲੀ ‘ਸ਼ਰੀਕ-2’ ਫ਼ਿਲਮ ਦੀ ਰਿਲੀਜ਼ ਡੇਟ

ਜੇ ਗੱਲ ਕਰੀਏ ਰਣਜੀਤ ਬਾਵਾ ਦੇ ਵਰਕ ਫਰੰਟ ਦੀ ਤਾਂ ਹਾਲ ਹੀ ਚ ਉਨ੍ਹਾਂ ਦੀ ਇੱਕ ਹੋਰ ਫ਼ਿਲਮ ਕਾਲੇ ਕੱਛਿਆਂ ਵਾਲੇ ਦੀ ਰਿਲੀਜ਼ ਡੇਟ ਦਾ ਐਲਾਨ ਹੋਇਆ ਹੈ। ਇਸ ਸਾਲ ਰਣਜੀਤ ਬਾਵਾ ਬੈਕ ਟੂ ਬੈਕ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ਦੱਸ ਦਈਏ ਰਣਜੀਤ ਬਾਵਾ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ 'ਚ ਕੰਮ ਕਰ ਰਹੇ ਹਨ।

 

 

You may also like