
ਪੰਜਾਬੀ ਗਾਇਕ ਦਿਲਜੀਤ ਦੋਸਾਂਝ (diljit dosanjh turban)ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਨੂੰ ਦੁਨੀਆ ਭਰ ਦੇ ਕੋਨੇ-ਕੋਨੇ ਤੱਕ ਪਹੁੰਚਾ ਦਿੱਤਾ ਹੈ, ਇਸ ਵਿੱਚ ਕੋਈ ਦੋ ਰਾਏ ਨਹੀਂ ਹੈ। ਪੰਜਾਬੀ ਗੀਤਾਂ ਉੱਤੇ ਬਾਲੀਵੁੱਡ ਕਲਾਕਾਰਾਂ ਤੋਂ ਲੈਕੇ ਵਿਦੇਸ਼ੀ ਗੋਰੇ-ਗੋਰੀਆਂ ਵੀ ਨੱਚਦੀਆਂ ਨਜ਼ਰ ਆ ਚੁੱਕੀਆਂ ਹਨ। ਗਾਇਕੀ ਦੇ ਨਾਲ-ਨਾਲ ਦਿਲਜੀਤ ਦੋਸਾਂਝ ਆਪਣੀ ਸਰਦਾਰੀ ਵਾਲੀ ਲੁੱਕ ਕਰਕੇ ਵੀ ਜਾਣੇ ਜਾਂਦੇ ਹਨ। ਦੱਸ ਦਈਏ ਦਿਲਜੀਤ ਦੋਸਾਂਝ ਪਹਿਲੇ ਸਰਦਾਰ ਵਿਅਕਤੀ ਨੇ ਜਿਹਨਾਂ ਦਾ ਮੈਡਮ ਤੁਸਾਦ ਮਿਊਜ਼ੀਅਮ ‘ਚ ਵੈਕਸ ਸਟੈਚੂ ਲੱਗਿਆ ਹੈ। ਦਿਲਜੀਤ ਦੀ ਸਰਦਾਰੀ ਦੇ ਚਰਚੇ ਦੇਸ਼ ਤੋਂ ਲੈ ਕੇ ਵਿਦੇਸ਼ਾਂ ਤੱਕ ਨੇ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਆਪਣੇ ਸ਼ੋਅ ਦੌਰਾਨ ਆਪਣੇ ਪ੍ਰਸ਼ੰਸਕ ਨੂੰ ਦਿੱਤੀ 36,000 ਰੁਪਏ ਦੀ ਮਹਿੰਗੀ ਜੈਕੇਟ

ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਦਿਲਜੀਤ ਦੀ ਵੱਖਰੀ ਪਹਿਚਾਣ ਜੋ ਕਿ ਉਨ੍ਹਾਂ ਨੂੰ ਪੱਗ ਦੇ ਨਾਲ ਮਿਲੀ ਹੈ ਦੀ ਗੱਲ ਹੋ ਰਹੀ ਹੈ। ਪ੍ਰਸ਼ੰਸਕ ਕਹਿੰਦੇ ਨੇ ਪੱਗ ਵਾਲ ਮਤਲਬ ਦਿਲਜੀਤ ਦੋਸਾਂਝ । ਇਹ ਵੀਡੀਓ ਦਿਲਜੀਤ ਦੋਸਾਂਝ ਦੀ ਨਾਰਵੇ ਦੀ ਇੱਕ ਫੀਮੇਲ ਪ੍ਰਸ਼ੰਸਕ ਨੇ ਤਿਆਰ ਕੀਤਾ ਹੈ। ਜੋ ਕਿ ਸਪੈਸ਼ਲ ਡਿਜ਼ਾਇਨ ਕੀਤੀ ਹੋਈ ਪੱਗ ਦਿਲਜੀਤ ਦੋਸਾਂਝ ਲਈ ਲੈ ਕੇ ਆਈ। ਵੀਡੀਓ ‘ਚ ਦੇਖ ਸਕਦੇ ਹੋ ਜਦੋਂ ਗੋਰੀ ਨੇ ਗਾਇਕ ਨੂੰ ਪੱਗ ਦਾ ਤੋਹਫਾ ਦਿੱਤਾ ਤਾਂ ਦਿਲਜੀਤ ਨੇ ਪੱਗ ਨੂੰ ਮੱਥ 'ਤੇ ਲਗਾ ਕੇ ਸਜਦਾ ਕਰਦੇ ਹੋਏ ਇਸ ਖ਼ਾਸ ਤੋਹਫੇ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ ਆਪਣੀ ਫੈਨ ਦਾ ਦਿਲੋ ਧੰਨਵਾਦ ਵੀ ਅਦਾ ਕੀਤਾ ਹੈ। ਇਸ ਵੀਡੀਓ ਉੱਤੇ ਗਾਇਕ ਜੱਸੀ ਸਿੱਧੂ ਨੇ ਕਮੈਂਟ ਕਰਕੇ ਦਿਲਜੀਤ ਦੋਸਾਂਝ ਦੀ ਤਾਰੀਫ ਕੀਤੀ ਹੈ। ਇਸ ਵੀਡੀਓ ਉੱਤੇ ਚਾਰ ਲੱਖ ਤੋਂ ਵੱਧ ਵਿਊਜ਼ ਤੇ ਵੱਡੀ ਗਿਣਤੀ ‘ਚ ਕਮੈਂਟ ਆ ਚੁੱਕੇ ਹਨ।

ਹੋਰ ਪੜ੍ਹੋ : ਦੋ ਦੋਸਤਾਂ ਦੀ ਟੁੱਟੀ ਯਾਰੀ ਨੂੰ ਬਿਆਨ ਕਰਦਾ ਗੀਤ ‘Yaar Vichre’ ਅਮਰਿੰਦਰ ਗਿੱਲ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ
ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਉਹ ਏਨੀਂ ਦਿਨੀਂ ਆਪਣੇ ਮਿਊਜ਼ਿਕ ਟੂਰ ਬੌਰਨ ਟੂ ਸ਼ਾਈਨ ਨੂੰ ਲੈ ਕੇ ਚਰਚਾ ਹਨ। ਬਹੁਤ ਜਲਦ ਉਹ ਆਪਣੀ ਫ਼ਿਲਮਾਂ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣਗੇ। ਪਿਛਲੇ ਸਾਲ ਉਹ ਹੌਸਲਾ ਰੱਖ ਫ਼ਿਲਮ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਏ ਸਨ।
View this post on Instagram