ਆਲੀਆ ਭੱਟ ਨੇ ਘੱਟ ਉਮਰ ‘ਚ ਮਾਂ ਬਣਨ ‘ਤੇ ਦਿੱਤਾ ਪ੍ਰਤੀਕਰਮ, ਕਿਹਾ ਕਦੇ-ਕਦੇ ਆਪਾਂ ਪਲਾਨ ਨਹੀਂ ਕਰਦੇ ਪਰ……
ਆਲੀਆ ਭੱਟ (Alia Bhatt) ਜਲਦ ਹੀ ਮਾਂ ਬਣਨ ਜਾ ਰਹੀ ਹੈ । ਪਰ ਘੱਟ ਉਮਰ ‘ਚ ਮਾਂ ਬਣਨ ਨੂੰ ਲੈ ਕੇ ਉਨ੍ਹਾਂ ਨੂੰ ਬੀਤੇ ਦਿਨੀਂ ਟ੍ਰੋਲਿੰਗ ਦਾ ਸ਼ਿਕਾਰ ਹੋਣਾ ਪਿਆ । ਜਿਸ ਤੋਂ ਬਾਅਦ ਹੁਣ ਉਸ ਨੇ ਇਸ ਮਾਮਲੇ ‘ਚ ਸਫਾਈ ਦਿੱਤੀ ਹੈ । ਅਦਾਕਾਰਾ ਨੇ ਰਣਬੀਰ ਕਪੂਰ ਦੇ ਨਾਲ ਅਪ੍ਰੈਲ ‘ਚ ਵਿਆਹ ਕਰਵਾਇਆ ਸੀ । ਆਲੀਆ ਨੇ ਘੱਟ ਉਮਰ ‘ਚ ਮਾਂ ਬਣਨ ਨੂੰ ਲੈ ਕੇ ਰਿਐਕਸ਼ਨ ਦਿੱਤਾ ਹੈ ।
ਹੋਰ ਪੜ੍ਹੋ : ਕੀ ਆਲੀਆ ਭੱਟ ਜੁੜਵਾ ਬੱਚਿਆਂ ਨੂੰ ਦੇਣ ਜਾ ਰਹੀ ਜਨਮ, ਖਬਰਾਂ ਹੋ ਰਹੀਆਂ ਵਾਇਰਲ
ਉਨ੍ਹਾਂ ਨੇ ਕਿਹਾ ‘ਮੈਂ ਆਪਣੀ ਨਿੱਜੀ ਅਤੇ ਪੋ੍ਰਫੈਸ਼ਨਲ ਜ਼ਿੰਦਗੀ ‘ਚ ਤਾਲਮੇਲ ਬਿਠਾਉਣਾ ਜਾਣਦੀ ਹਾਂ । ਉਂਝ ਵੀ ਕਦੇ ਕਦੇ ਤੁਸੀਂ ਕੁਝ ਪਲਾਨ ਨਹੀਂ ਕਰਦੇ ਸਭ ਕੁਝ ਆਪਣੇ ਆਪ ਹੋ ਜਾਂਦਾ ਹੈ । ਇਸ ਤੋਂ ਇਲਾਵਾ ਅਦਾਕਾਰਾ ਨੇ ਕਿਹਾ ਕਿ ਮਹਿਲਾ ਜੋ ਵੀ ਕਰਦੀ ਹੈ ਉਸ ਨੂੰ ਹੈਡਲਾਈਨਸ ਬਣਾ ਦਿੱਤਾ ਜਾਂਦਾ ਹੈ ।
Image Source: Twitter
ਹੋਰ ਪੜ੍ਹੋ : ਆਲੀਆ ਭੱਟ ਸਹੁਰਿਆਂ ਨਾਲ ਸਮਾਂ ਬਿਤਾਉਂਦੀ ਆਈ ਨਜ਼ਰ, ਕਪੂਰ ਪਰਿਵਾਰ ਨੇ ਵੀ ਘਰ ਦੀ ਨਵੀਂ ਨੂੰਹ ਦੇ ਨਾਲ ਕੀਤੀ ਖੂਬ ਮਸਤੀ
ਫਿਰ ਭਾਵੇਂ ਉਹ ਮਾਂ ਬਣਦੀ ਹੈ ਜਾਂ ਕਿਸੇ ਨੂੰ ਡੇਟ ਕਰ ਰਹੀ ਹੈ । ਕੁਝ ਕਾਰਨਾਂ ਕਰਕੇ ਨਜ਼ਰ ਹਮੇਸ਼ਾ ਔਰਤਾਂ ‘ਤੇ ਹੀ ਰਹਿੰਦੀ ਹੈ।ਆਲੀਆ ਭੱਟ ਅਤੇ ਰਣਬੀਰ ਕਪੂਰ ਕਾਫੀ ਸਮੇਂ ਤੋਂ ਰਿਲੇਸ਼ਨ ‘ਚ ਸਨ । ਜਿਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾ ਲਿਆ ਸੀ ।
image From instagram
ਇਸ ਵਿਆਹ ‘ਚ ਬਾਲੀਵੁੱਡ ਇੰਡਸਟਰੀ ਦੇ ਕੁਝ ਚੋਣਵੇਂ ਕਲਾਕਾਰਾਂ ਨੇ ਹੀ ਸ਼ਿਰਕਤ ਕੀਤੀ ਸੀ । ਨੂੰਹ ਆਲੀਆ ਭੱਟ ਦੇ ਪ੍ਰੈਗਨੇਂਟ ਹੋਣ ਤੋਂ ਬਾਅਦ ਉਸ ਦੀ ਸੱਸ ਨੀਤੂ ਕਪੂਰ ਵੀ ਪੱਬਾਂ ਭਾਰ ਹੈ ਅਤੇ ਬੇਸਬਰੀ ਦੇ ਨਾਲ ਆਪਣੇ ਘਰ ‘ਚ ਆਉਣ ਵਾਲੇ ਨੰਨ੍ਹੇ ਮਹਿਮਾਨ ਦਾ ਇੰਤਜ਼ਾਰ ਕਰ ਰਹੀ ਹੈ ।
View this post on Instagram