ਆਲੀਆ ਭੱਟ ਨੇ ਹਰਾਇਆ ਕਰੋਨਾ ਵਾਇਰਸ ਨੂੰ ਰਿਪੋਰਟ ਆਈ ਨੈਗਟਿਵ

written by Rupinder Kaler | April 14, 2021

ਆਲੀਆ ਭੱਟ ਦੀ ਕਰੋਨਾ ਰਿਪੋਰਟ ਨੈਗਟਿਵ ਆ ਗਈ ਹੈ, ਜਿਸ ਦੀ ਜਾਣਕਾਰੀ ਆਲੀਆ ਨੇ ਸੋਸ਼ਲ ਮੀਡੀਆ ਜ਼ਰੀਏ ਦਿੱਤੀ ਹੈ ।ਆਲੀਆ ਨੇ ਲਿਖਿਆ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਨੈਗਟਿਵ ਹੋਣਾ ਚੰਗਾ ਲੱਗ ਰਿਹਾ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਆਲੀਆ ਭੱਟ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਰਾਹੀਂ ਦੱਸਿਆ ਸੀ ਕਿ ਉਹ ਕਰੋਨਾ ਨਾਲ ਸੰਕਰਮਿਤ ਹੋਈ ਹੈ।

ਹੋਰ ਪੜ੍ਹੋ :

ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਨੇ ਕਰਵਾ ਲਈ ਮੰਗਣੀ !

December Wedding For Alia Bhatt And Ranbir Kapoor? image from Alia Bhatt's instagram

ਆਲੀਆ ਨੇ ਆਪਣੇ ਆਪ ਨੂੰ ਘਰ ਵਿੱਚ ਹੀ ਇਕਾਂਤਵਾਸ ਵਿੱਚ ਰੱਖ ਲਿਆ ਸੀ । ਆਲੀਆ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਫ਼ਿਲਮ ਗੰਗੂਬਾਈ ਕਠਿਆਵਾੜੀ ਵਿੱਚ ਨਜ਼ਰ ਆਉਣ ਵਾਲੀ ਹੈ ਜਿਸ ਦਾ ਟ੍ਰੇਲਰ ਕੁਝ ਦਿਨ ਪਹਿਲਾਂ ਰਿਲੀਜ਼ ਹੋਇਆ ਹੈ।

alia bhatt image from Alia Bhatt's instagram

ਇਸ ਤੋਂ ਇਲਾਵਾ ਉਹ ਫਿਲਮ ਬ੍ਰਹਮਾਸਤਰ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਤੁਹਾਨੂੰ ਦੱਸ ਦਿੰਦੇ ਹਾਂ ਕਿ ਆਲੀਆ ਭੱਟ ਦਾ ਬੁਆਏਫ੍ਰੈਂਡ ਰਣਬੀਰ ਕਪੂਰ ਵੀ ਕੋਰੋਨਾ ਤੋਂ ਸੰਕਰਮਿਤ ਸੀ, ਜਿਸ ਤੋਂ ਬਾਅਦ ਉਸ ਨੇ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ ਸੀ ਅਤੇ ਘਰ ਰਹਿ ਕੇ ਇਲਾਜ ਕਰਵਾ ਰਿਹਾ ਸੀ।

0 Comments
0

You may also like