Thursday, 28th of May 2026

Darlings Teaser: 'ਡਾਰਲਿੰਗ' ਆਲੀਆ ਭੱਟ ਖਤਰਨਾਕ ਖੇਡ ਖੇਡਦੀ ਆਈ ਨਜ਼ਰ, ਸਸਪੈਂਸ ਤੇ ਕਾਮੇਡੀ ਦੇ ਨਾਲ ਭਰਿਆ ਟੀਜ਼ਰ ਦਰਸ਼ਕਾਂ ਨੂੰ ਆ ਰਿਹਾ ਹੈ ਪਸੰਦ

Reported by: PTC Punjabi Desk | Edited by: Lajwinder kaur  |  July 05th 2022 12:37 PM |  Updated: July 05th 2022 12:37 PM

Darlings Teaser: 'ਡਾਰਲਿੰਗ' ਆਲੀਆ ਭੱਟ ਖਤਰਨਾਕ ਖੇਡ ਖੇਡਦੀ ਆਈ ਨਜ਼ਰ, ਸਸਪੈਂਸ ਤੇ ਕਾਮੇਡੀ ਦੇ ਨਾਲ ਭਰਿਆ ਟੀਜ਼ਰ ਦਰਸ਼ਕਾਂ ਨੂੰ ਆ ਰਿਹਾ ਹੈ ਪਸੰਦ

Darlings Teaser: ਲਓ ਜੀ ਆਲੀਆ ਭੱਟ ਦੀ ਫ਼ਿਲਮ ਡਾਰਲਿੰਗਜ਼ ਦਾ ਟੀਜ਼ਰ ਦਰਸ਼ਕਾਂ ਦੇ ਰੂਬਰੂ ਹੋ ਗਿਆ ਹੈ। ਦੱਸ ਦਈਏ ਆਲੀਆ ਭੱਟ ਫਿਲਮ ਡਾਰਲਿੰਗਜ਼ ਨਾਲ ਬਤੌਰ ਨਿਰਮਾਤਾ ਡੈਬਿਊ ਕਰਨ ਜਾ ਰਹੀ ਹੈ। ਆਲੀਆ ਭੱਟ ਨੇ ਆਪਣੇ ਇੰਸਟਾਗ੍ਰਾਮ 'ਤੇ ਟੀਜ਼ਰ ਸ਼ੇਅਰ ਕੀਤਾ ਹੈ। ਇਸ ਫਿਲਮ 'ਚ ਆਲੀਆ ਖੁਦ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ' Darlings ' 'ਚ ਉਨ੍ਹਾਂ ਨਾਲ ਸ਼ੈਫਾਲੀ ਸ਼ਾਹ, ਵਿਜੇ ਵਰਮਾ ਅਤੇ ਦੱਖਣੀ ਅਦਾਕਾਰ ਰੋਸ਼ਨ ਮੈਥਿਊ ਨਜ਼ਰ ਆਉਣਗੇ।

ਹੋਰ ਪੜ੍ਹੋ : ਦੀਪਿਕਾ ਪਾਦੁਕੋਣ ਪਲਾਜ਼ੋ ਸੂਟ ‘ਚ ਕਹਿਰ ਢਾਉਂਦੀ ਆਈ ਨਜ਼ਰ, ਪਤੀ ਰਣਵੀਰ ਸਿੰਘ ਨਾਲ ਕੰਸਰਟ 'ਚ ਹੋਈ ਸ਼ਾਮਿਲ

alia and methew

ਜੇ ਗੱਲ ਕਰੀਏ ਟੀਜ਼ਰ ਦੀ ਤਾਂ ਉਹ ਬਹੁਤ ਹੀ ਸ਼ਾਨਦਾਰ ਹੈ। ਟੀਜ਼ਰ 'ਚ ਕਾਮੇਡੀ ਅਤੇ ਸਸਪੈਂਸ ਕਾਫੀ ਸ਼ਾਨਦਾਰ ਹੈ। ਟੀਜ਼ਰ 1 ਮਿੰਟ 39 ਸਕਿੰਟ ਦਾ ਹੈ ਜੋ ਕਿ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ। ਟੀਜ਼ਰ ਦੇਖਣ ਤੋਂ ਬਾਅਦ ਦਰਸ਼ਕ ਹੁਣ ਬੇਸਬਰੀ ਦੇ ਨਾਲ ਫ਼ਿਲਮ ਦੀ ਰਿਲੀਜ਼ ਦੀ ਉਡੀਕ ਕਰ ਰਹੇ ਹਨ।

darlings teaser out now

ਟੀਜ਼ਰ ਦੀ ਸ਼ੁਰੂਆਤ ਆਲੀਆ ਅਤੇ ਵਿਜੇ ਵਰਮਾ ਨਾਲ ਹੁੰਦੀ ਹੈ। ਦੋਵੇਂ ਇੱਕ ਦੂਜੇ ਨੂੰ ਮਿਲਦੇ ਹਨ ਅਤੇ ਫਿਰ ਇੱਕ ਦੂਜੇ ਦੇ ਪਿਆਰ ਵਿੱਚ ਪੈ ਜਾਂਦੇ ਹਨ। ਸ਼ੈਫਾਲੀ ਸ਼ਾਹ ਨੇ ਆਲੀਆ ਦੀ ਮਾਂ ਦਾ ਕਿਰਦਾਰ ਨਿਭਾਇਆ ਹੈ ਅਤੇ ਫਿਰ ਮਾਂ ਦੇ ਆਸ਼ੀਰਵਾਦ ਨਾਲ ਦੋਵੇਂ ਵਿਆਹ ਕਰ ਲੈਂਦੇ ਹਨ। ਪਰ ਉਨ੍ਹਾਂ ਦੀ ਕਹਾਣੀ ਇੱਥੇ ਹੀ ਖਤਮ ਨਹੀਂ ਹੁੰਦੀ, ਸਗੋਂ ਇੱਥੋਂ ਹੀ ਫਿਲਮ ਦੀ ਅਸਲ ਕਹਾਣੀ ਸ਼ੁਰੂ ਹੁੰਦੀ ਹੈ।

darlings teaser released

ਟੀਜ਼ਰ 'ਚ ਤੁਸੀਂ ਦੇਖੋਗੇ ਕਿ ਆਲੀਆ ਆਪਣੀ ਅਤੇ ਵਿਜੇ ਦੀ ਕਹਾਣੀ ਨੂੰ ਡੱਡੂ ਅਤੇ ਬਿੱਛੂ ਦੀ ਕਹਾਣੀ ਦੇ ਨਾਲ ਦੱਸ ਰਹੀ ਹੈ। ਇਸ ਦੇ ਨਾਲ ਹੀ ਦੇਖਣ ਨੂੰ ਮਿਲਿਆ ਕਿ ਵਿਆਹ ਤੋਂ ਬਾਅਦ ਵਿਜੇ ਨੂੰ ਆਲੀਆ 'ਤੇ ਸ਼ੱਕ ਹੋਣ ਲੱਗਦਾ ਹੈ ਕਿ ਉਸ ਦੀ ਪਤਨੀ ਦਾ ਕਿਸੇ ਹੋਰ ਨਾਲ ਵੀ ਸਬੰਧ ਹੈ। ਵੀਡੀਓ ਦੇ ਅੰਤ 'ਚ ਤੁਹਾਨੂੰ ਆਲੀਆ ਦਾ ਇਕ ਵੱਖਰਾ ਅਵਤਾਰ ਦੇਖਣ ਨੂੰ ਮਿਲੇਗਾ।

ਵੀਡੀਓ ਸ਼ੇਅਰ ਕਰਦੇ ਹੋਏ ਆਲੀਆ ਨੇ ਲਿਖਿਆ, 'ਇਹ ਸਿਰਫ਼ ਟੀਜ਼ਰ ਹੈ... Darlings...ਅਸੀਂ 5 ਅਗਸਤ ਨੂੰ Netflix 'ਤੇ ਆ ਰਹੇ ਹਾਂ।' ਆਲੀਆ ਦੇ ਇਸ ਟੀਜ਼ਰ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਆਲੀਆ ਦੀ ਅਦਾਕਾਰੀ ਅਤੇ ਫਿਲਮ ਦੀ ਕਹਾਣੀ ਤੋਂ ਹਰ ਕੋਈ ਪ੍ਰਭਾਵਿਤ ਨਜ਼ਰ ਆ ਰਿਹਾ ਹੈ।

ਫਿਲਮ ਬਾਰੇ ਦੱਸ ਦੇਈਏ ਕਿ ਵਿਸ਼ਾਲ ਭਾਰਦਵਾਜ ਇਸਨੂੰ ਬਣਾ ਰਹੇ ਹਨ ਅਤੇ ਗੁਲਜ਼ਾਰ ਨੇ ਇਸ ਫ਼ਿਲਮ ਦੇ ਗੀਤਾਂ ਦੇ ਬੋਲ ਲਿਖੇ ਹਨ। ਇਹ ਫ਼ਿਲਮ 5 ਅਗਸਤ ਨੂੰ ਨੈਟਫਲਿਕਸ ਉੱਤੇ ਰਿਲੀਜ਼ ਹੋਵੇਗੀ।

 


Popular Posts