Alia Bhatt Pregnancy: ਪ੍ਰੈਗਨੈਂਸੀ ਦਾ ਐਲਾਨ ਕਰਨ ਤੋਂ ਬਾਅਦ ਆਲੀਆ ਭੱਟ ਦੀ ਪਹਿਲੀ ਫੋਟੋ ਆਈ ਸਾਹਮਣੇ, ਚਿਹਰੇ 'ਤੇ ਨਜ਼ਰ ਆਈ ਚਮਕ
Alia Bhatt Pregnancy: ਪ੍ਰੈਗਨੈਂਸੀ ਦਾ ਐਲਾਨ ਕਰਨ ਤੋਂ ਬਾਅਦ ਆਲੀਆ ਭੱਟ ਦੀ ਪਹਿਲੀ ਫੋਟੋ ਆਈ ਸਾਹਮਣੇ, ਚਿਹਰੇ 'ਤੇ ਨਜ਼ਰ ਆਈ ਚਮਕ
ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਸੋਮਵਾਰ ਨੂੰ ਆਪਣੀ ਗਰਭਵਤੀ ਹੋਣ ਦਾ ਐਲਾਨ ਕੀਤਾ। ਆਲੀਆ ਨੇ ਰਣਬੀਰ ਕਪੂਰ ਨਾਲ ਇੱਕ ਫੋਟੋ ਸ਼ੇਅਰ ਕਰਦੇ ਹੋਏ ਦੱਸਿਆ ਕਿ ਦੋਵੇਂ ਮੰਮੀ-ਪਾਪਾ ਬਣਨ ਵਾਲੇ ਹਨ। ਆਲੀਆ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ।
ਪ੍ਰਸ਼ੰਸਕਾਂ ਤੋਂ ਲੈ ਕੇ ਸੈਲੇਬਸ ਤੱਕ, ਸਾਰਿਆਂ ਨੇ ਸੋਸ਼ਲ ਮੀਡੀਆ 'ਤੇ ਦੋਵਾਂ ਨੂੰ ਵਧਾਈ ਦਿੱਤੀ। ਪ੍ਰੈਗਨੈਂਸੀ ਦੇ ਐਲਾਨ ਤੋਂ ਬਾਅਦ ਹੁਣ ਆਲੀਆ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਆਲੀਆ ਦੀ ਇਹ ਤਸਵੀਰ ਬਾਲੀਵੁੱਡ ਦੇ ਮਸ਼ਹੂਰ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਸ਼ੇਅਰ ਕੀਤੀ ਹੈ। ਦਰਅਸਲ, ਆਲੀਆ ਪਿਛਲੇ ਕੁਝ ਦਿਨਾਂ ਤੋਂ ਲੰਡਨ ਵਿੱਚ ਆਪਣੀ ਪਹਿਲੀ ਹਾਲੀਵੁੱਡ ਫਿਲਮ ਦੀ ਸ਼ੂਟਿੰਗ ਕਰ ਰਹੀ ਹੈ।

ਹੋਰ ਪੜ੍ਹੋ : ਵਿਆਹ ਦੇ ਇੱਕ ਮਹੀਨੇ ਬਾਅਦ ਪਹਿਲੀ ਵਾਰ ਡਿਨਰ ਡੇਟ 'ਤੇ ਗਏ ਰਣਬੀਰ ਕਪੂਰ ਅਤੇ ਆਲੀਆ ਭੱਟ, ਵੀਡੀਓ 'ਚ ਕਿਊਟ ਅੰਦਾਜ਼ 'ਚ ਆਏ ਨਜ਼ਰ
ਉੱਥੇ ਹੀ ਇਸ ਦੌਰਾਨ ਕਈ ਸੈਲੇਬਸ ਲੰਡਨ 'ਚ ਛੁੱਟੀਆਂ ਮਨਾਉਣ ਗਏ ਹਨ, ਜਿਨ੍ਹਾਂ 'ਚ ਮਨੀਸ਼ ਤੋਂ ਇਲਾਵਾ ਕਰਨ ਜੌਹਰ, ਕਰੀਨਾ ਕਪੂਰ ਖ਼ਾਨ, ਨਤਾਸ਼ਾ ਪੂਨਾਵਾਲਾ ਵੀ ਮੌਜੂਦ ਹਨ।

ਉੱਥੇ ਸਾਰੇ ਸੈਲੇਬਸ ਆਲੀਆ ਨੂੰ ਮਿਲੇ ਅਤੇ ਸਾਰਿਆਂ ਨੇ ਇੱਕ ਦੂਜੇ ਨਾਲ ਕੁਆਲਿਟੀ ਟਾਈਮ ਬਿਤਾਇਆ। ਤੁਸੀਂ ਦੇਖੋਗੇ ਕਿ ਉਸ ਦੇ ਚਿਹਰੇ 'ਤੇ ਗਰਭ ਅਵਸਥਾ ਦੀ ਚਮਕ ਸਾਫ ਦਿਖਾਈ ਦੇ ਰਹੀ ਹੈ। ਆਲੀਆ ਨੇ ਇਸ ਦੌਰਾਨ ਚਿੱਟੇ ਰੰਗ ਦੀ ਕਮੀਜ਼ ਪਾਈ ਹੋਈ ਹੈ ਅਤੇ ਇਸ ਦੇ ਨਾਲ ਸਨਗਲਾਸ ਪਹਿਨੀ ਹੋਈ ਹੈ।
Image Source: Instagram
ਪ੍ਰੈਗਨੈਂਸੀ ਦੇ ਐਲਾਨ ਤੋਂ ਬਾਅਦ ਆਲੀਆ ਨੇ ਸਾਰਿਆਂ ਨੂੰ ਵਧਾਈ ਦੇਣ ਅਤੇ ਇੰਨਾ ਪਿਆਰ ਦੇਣ ਲਈ ਧੰਨਵਾਦ ਕੀਤਾ ਹੈ। ਆਲੀਆ ਨੇ ਰਣਬੀਰ ਨਾਲ ਆਪਣੇ ਵਿਆਹ ਦੀ ਇੱਕ ਅਣਦੇਖੀ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ ਕਿ ਤੁਹਾਡੇ ਸਾਰਿਆਂ ਦੇ ਪਿਆਰ ਅਤੇ ਆਸ਼ੀਰਵਾਦ ਲਈ ਬਹੁਤ ਬਹੁਤ ਧੰਨਵਾਦ। ਸਾਡੀ ਜ਼ਿੰਦਗੀ ਦੀ ਇਹ ਖਾਸ ਖਬਰ ਤੁਹਾਡੇ ਨਾਲ ਸਾਂਝੀ ਕਰਦਿਆਂ ਬਹੁਤ ਵਧੀਆ ਲੱਗ ਰਿਹਾ ਹੈ। ਸਾਰਿਆਂ ਦਾ ਧੰਨਵਾਦ। ਜੇ ਗੱਲ ਕਰੀਏ ਆਲੀਆ ਭੱਟ ਦੇ ਵਰਕ ਦੀ ਤਾਂ ਉਹ ਬਹੁਤ ਜਲਦ ਰਣਬੀਰ ਕਪੂਰ ਨੇ ਨਾਲ ਬ੍ਰਹਮਾਸਤਰ ਫ਼ਿਲਮ ਦੇ ਨਾਲ ਵੱਡੇ ਪਰਦੇ ਉੱਤੇ ਨਜ਼ਰ ਆਵੇਗੀ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
