ਵਿਆਹ ਦੇ ਇੱਕ ਮਹੀਨੇ ਬਾਅਦ ਪਹਿਲੀ ਵਾਰ ਡਿਨਰ ਡੇਟ 'ਤੇ ਗਏ ਰਣਬੀਰ ਕਪੂਰ ਅਤੇ ਆਲੀਆ ਭੱਟ, ਵੀਡੀਓ 'ਚ ਕਿਊਟ ਅੰਦਾਜ਼ 'ਚ ਆਏ ਨਜ਼ਰ

written by Lajwinder kaur | May 15, 2022

Ranbir Kapoor, Alia Bhatt mark one month of marriage : ਬਾਲੀਵੁੱਡ ਜਗਤ ਦਾ ਕਿਊਟ ਕਪਲ ਰਣਬੀਰ ਕਪੂਰ ਅਤੇ ਆਲੀਆ ਭੱਟ ਜੋ ਕਿ ਵਿਆਹ ਤੋਂ ਬਾਅਦ ਸੁਰਖੀਆਂ 'ਚ ਬਣੇ ਹੋਏ ਹਨ। ਇਹ ਪਹਿਲਾ ਮੌਕਾ ਰਿਹਾ ਜਦੋਂ ਇਹ ਕਿਊਟ ਕਪਲ ਇਕੱਠੇ ਨਜ਼ਰ ਆਇਆ। ਬੀਤੇ ਦਿਨੀਂ ਇਹ ਜੋੜਾ ਡਿਨਰ ਡੇਟ ਉੱਤੇ ਇਕੱਠੇ ਸਪਾਟ ਹੋਇਆ।

ਹੋਰ ਪੜ੍ਹੋ :  ਕਰਨ ਕੁੰਦਰਾ ਨੇ ਮੁੰਬਈ 'ਚ ਖਰੀਦਿਆ ਕਰੋੜਾਂ ਦਾ ਆਲੀਸ਼ਾਨ ਘਰ, ਤੇਜਸਵੀ ਪ੍ਰਕਾਸ਼ ਨੂੰ ਹੋਵੇਗਾ ਮਾਣ

Alia Bhatt, Ranbir Kapoor complete one month of marriage, actress shares pictures Image Source: Instagram

ਰਣਬੀਰ ਕਪੂਰ ਅਤੇ ਆਲੀਆ ਭੱਟ ਨੇ ਲੰਬੇ ਸਮੇਂ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਵਿਆਹ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਵੀ ਖੂਬ ਵਾਇਰਲ ਹੋਈਆਂ ਸਨ। ਜਿਸ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ। ਵਿਆਹ ਤੋਂ ਬਾਅਦ ਹੁਣ ਰਣਬੀਰ ਕਪੂਰ ਅਤੇ ਆਲੀਆ ਭੱਟ ਨੂੰ ਡਿਨਰ ਡੇਟ 'ਤੇ ਜਾਂਦੇ ਦੇਖਿਆ ਗਿਆ ਹੈ।

Alia Bhatt, Ranbir Kapoor complete one month of marriage, actress shares pictures Image Source: Instagram

ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਡਿਨਰ ਡੇਟ ਦਾ ਵੀਡੀਓ ਮਸ਼ਹੂਰ ਫੋਟੋਗ੍ਰਾਫਰ ਵਿਰਲ ਭਿਯਾਨੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਵੀਡੀਓ 'ਚ ਆਲੀਆ ਭੱਟ ਸਮਰ ਪਰਫੈਕਟ ਬਲੂ ਫਲੋਰਲ ਡਰੈੱਸ 'ਚ ਨਜ਼ਰ ਆਈ। ਇਸ ਦੇ ਨਾਲ ਹੀ ਰਣਬੀਰ ਕਪੂਰ ਬਲੈਕ ਕਲਰ ਦੀ ਸ਼ਰਟ ਅਤੇ ਜੀਨਸ 'ਚ ਸਿੰਪਲ ਲੁੱਕ 'ਚ ਨਜ਼ਰ ਆਏ।

Alia Bhatt, Ranbir Kapoor complete one month of marriage, actress shares pictures Image Source: Instagram

ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਡਿਨਰ ਡੇਟ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦੋਵਾਂ ਕਲਾਕਾਰਾਂ ਦੇ ਪ੍ਰਸ਼ੰਸਕ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਵਿਆਹ ਤੋਂ ਬਾਅਦ ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਪਹਿਲੀ ਡਿਨਰ ਡੇਟ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਆਲੀਆ ਭੱਟ ਰਣਬੀਰ ਨਾਲ ਆਪਣੀਆਂ ਅਣਦੇਖੀਆਂ ਤਸਵੀਰਾਂ ਸ਼ੇਅਰ ਕਰਕੇ ਸੁਰਖੀਆਂ 'ਚ ਰਹੀ ਸੀ।

ਆਲੀਆ ਭੱਟ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੀ ਤਸਵੀਰ 'ਚ ਆਲੀਆ ਲਾਲ ਸੂਟ 'ਚ ਨਜ਼ਰ ਆ ਰਹੀ ਹੈ। ਆਲੀਆ ਰਣਬੀਰ ਨਾਲ ਰੋਮਾਂਟਿਕ ਪੋਜ਼ ਦਿੰਦੀ ਨਜ਼ਰ ਆਈ। ਦੂਜੀ ਤਸਵੀਰ 'ਚ ਰਣਬੀਰ ਆਲੀਆ ਦੀ ਕਮਰ 'ਤੇ ਹੱਥ ਰੱਖ ਰਹੇ ਹਨ ਅਤੇ ਤੀਜੀ ਤਸਵੀਰ 'ਚ ਦੋਵੇਂ ਮੁਸਕਰਾਉਂਦੇ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ਪਾਕਿਸਤਾਨ ਦੇ ਗੀਤ 'Pasoori' ‘ਤੇ ਸ਼ਹਿਨਾਜ਼ ਗਿੱਲ ਨੇ ਵੀਡੀਓ ਬਣਾ ਕੇ ਲੁੱਟਿਆ ਮੇਲਾ, ਪ੍ਰਸ਼ੰਸਕ ਹੋਏ ਦੀਵਾਨੇ

 

 

View this post on Instagram

 

A post shared by Viral Bhayani (@viralbhayani)

You may also like