ਕਰਨ ਕੁੰਦਰਾ ਨੇ ਮੁੰਬਈ 'ਚ ਖਰੀਦਿਆ ਕਰੋੜਾਂ ਦਾ ਆਲੀਸ਼ਾਨ ਘਰ, ਤੇਜਸਵੀ ਪ੍ਰਕਾਸ਼ ਨੂੰ ਹੋਵੇਗਾ ਮਾਣ
ਕਰਨ ਕੁੰਦਰਾ ਨੇ ਮੁੰਬਈ 'ਚ ਖਰੀਦਿਆ ਕਰੋੜਾਂ ਦਾ ਆਲੀਸ਼ਾਨ ਘਰ, ਤੇਜਸਵੀ ਪ੍ਰਕਾਸ਼ ਨੂੰ ਹੋਵੇਗਾ ਮਾਣ
Karan Kundrra registers flat in Mumbai: ਬਿੱਗ ਬੌਸ ਤੋਂ ਬਾਅਦ ਕਰਨ ਕੁੰਦਰਾ ਜੋ ਕਿ ਸੋਸ਼ਲ ਮੀਡੀਆ ਉੱਤੇ ਛਾਏ ਪਏ ਨੇ। ਹਾਲ ਹੀ ‘ਚ ਉਹ ਅਫਸਾਨਾ ਖ਼ਾਨ ਦੇ ਗੀਤ ਬੇਚਾਰੀ ‘ਚ ਨਜ਼ਰ ਆਏ ਨੇ। ਪ੍ਰਸ਼ੰਸਕਾਂ ਵੱਲੋਂ ਇਸ ਗੀਤ ‘ਚ ਕਰਨ ਕੁੰਦਰਾ ਨੂੰ ਕਾਫੀ ਜ਼ਿਆਦਾ ਪਿਆਰ ਮਿਲਿਆ ਹੈ। Karan Kundrra ਬਿੱਗ ਬੌਸ 15 ਵਿੱਚ ਪ੍ਰਤੀਯੋਗੀ ਦੇ ਰੂਪ ਵਿੱਚ ਨਜ਼ਰ ਆਏ ਸੀ। ਸ਼ੋਅ 'ਚ ਉਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਹਾਲਾਂਕਿ ਜੇਤੂ ਉਨ੍ਹਾਂ ਦੀ ਪ੍ਰੇਮਿਕਾ ਤੇਜਸਵੀ ਪ੍ਰਕਾਸ਼ ਰਹੀ ਸੀ।
Image Source: Twitter
image source Instagram
ਸ਼ੋਅ 'ਚ ਕਰਨ ਤੇ ਤੇਜਸਵੀ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਗਿਆ ਸੀ। ਇੰਨਾ ਹੀ ਨਹੀਂ ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਵੀ ਦੋਵੇਂ ਇਕੱਠੇ ਹਨ ਅਤੇ ਇਕ-ਦੂਜੇ ਨਾਲ ਸਮਾਂ ਬਿਤਾਉਂਦੇ ਦੇਖਿਆ ਜਾ ਚੁੱਕਿਆ ਹੈ। ਵੈਸੇ ਤਾਂ ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਦੋਵੇਂ ਬੁਆਏਫ੍ਰੈਂਡ-ਗਰਲਫ੍ਰੈਂਡ ਨੇ ਵੱਡੀਆਂ ਪ੍ਰਾਪਤੀਆਂ ਹਾਸਿਲ ਕੀਤੀਆਂ ਹਨ। ਦਰਅਸਲ, ਜਿੱਥੇ Tejasswi Prakash ਨੇ ਕੁਝ ਦਿਨ ਪਹਿਲਾਂ ਇੱਕ ਲਗਜ਼ਰੀ ਕਾਰ ਲਈ ਹੈ। ਇਸ ਦੇ ਨਾਲ ਹੀ ਕਰਨ ਕੁੰਦਰਾ ਨੇ ਹਾਲ ਹੀ 'ਚ ਨਵਾਂ ਫਲੈਟ ਖਰੀਦਿਆ ਹੈ। ਇਹ ਫਲੈਟ ਬਾਂਦਰਾ ਅਪਾਰਟਮੈਂਟਸ, ਮੁੰਬਈ ਵਿੱਚ ਹੈ।
image source Instagram
ਮੀਡੀਆ ਰਿਪੋਰਟਸ ਦੇ ਮੁਤਾਬਕ ਐਕਟਰ ਕਰਨ ਕੁੰਦਰਾ ਨੇ ਬਾਂਦਰਾ 'ਚ ਇੱਕ ਵੱਡਾ ਅਤੇ ਲਗਜ਼ਰੀ ਅਪਾਰਟਮੈਂਟ ਖਰੀਦਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਅਪਾਰਟਮੈਂਟ 'ਚ ਸਮੁੰਦਰ ਦੇ ਸਾਹਮਣਾ ਵਾਲਾ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲੇਗਾ।
ਦੱਸ ਦਈਏ ਕਰਨ ਕੁੰਦਰਾ ਦੇ ਇਸ ਫਲੈਟ ਵਿੱਚ ਪ੍ਰਾਈਵੇਟ ਲਿਫਟ ਅਤੇ ਸਵਿਮਿੰਗ ਪੂਲ ਵੀ ਹੈ। ਇਸ ਦੇ ਨਾਲ ਹੀ ਖਬਰ ਇਹ ਵੀ ਆਈ ਹੈ ਕਿ ਫਲੈਟ ਦੀ ਕੀਮਤ 20 ਕਰੋੜ ਹੈ। ਹਾਲਾਂਕਿ ਕਰਨ ਦੀ ਤਰਫ ਤੋਂ ਕੋਈ ਅਪਡੇਟ ਨਹੀਂ ਆਇਆ ਹੈ, ਪਰ ਪ੍ਰਸ਼ੰਸਕ ਉਡੀਕ ਕਰ ਰਹੇ ਹਨ ਕਿ ਉਹ ਕਦੋਂ ਇਸ ਦਾ ਐਲਾਨ ਕਰਨਗੇ।
image source Instagram
ਤੁਹਾਨੂੰ ਕਰਨ ਬਾਰੇ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਤੱਕ ਉਹ ਸ਼ੋਅ 'ਲਾਕ ਅੱਪ' 'ਚ ਜੇਲਰ ਦੇ ਰੂਪ 'ਚ ਨਜ਼ਰ ਆਏ ਸਨ। ਇਸ ਦੇ ਨਾਲ ਹੀ ਇਸ ਸ਼ੋਅ ਨੂੰ ਕੰਗਨਾ ਰਣੌਤ ਹੋਸਟ ਕਰ ਰਹੀ ਸੀ।
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਕਰਨ ਅਤੇ ਤੇਜਸਵੀ ਪ੍ਰਕਾਸ਼ ਸ਼ੋਅ ਖਤਰਾ ਖਤਰਾ ਖਤਰਾ ਵਿੱਚ ਪਹੁੰਚੇ ਸਨ। ਕਰਨ ਫਿਲਹਾਲ ਸ਼ੋਅ ਡਾਂਸ ਦੀਵਾਨੇ ਜੂਨੀਅਰਜ਼ ਵਿੱਚ ਵੀ ਨਜ਼ਰ ਆ ਰਿਹਾ ਹੈ। ਉਹ ਇਸ ਸ਼ੋਅ ਦੀ ਮੇਜ਼ਬਾਨੀ ਕਰ ਰਹੇ ਹਨ।
ਸੋਸ਼ਲ ਮੀਡੀਆ ਉੱਤੇ ਕਰਨ ਕੁੰਦਰਾ ਅਤੇ ਤੇਜ਼ਸਵੀ ਪ੍ਰਕਾਸ਼ ਦੀ ਜੋੜੀ ਨੂੰ ਖੂਬ ਪਸੰਦ ਕਰਦੇ ਹਨ। ਫੈਨਜ਼ ਵੱਲੋਂ ਹੀ ਦੋਵਾਂ ਦੀ ਜੋੜੀ ਨੂੰ tejran ਦਾ ਨਾਮ ਦਿੱਤਾ ਗਿਆ ਹੈ।
ਹੋਰ ਪੜ੍ਹੋ : ਢਿੰਚੈਕ ਪੂਜਾ ਦਾ ਨਵਾਂ ਗੀਤ 'Ek or Selfie Lene do' ਰਿਲੀਜ਼, ਕਮੈਂਟ ਸੈਕਸ਼ਨ ਕੀਤਾ ਬੰਦ
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
