ਪਰਮੀਸ਼ ਵਰਮਾ ਨੇ ਦਿੱਗਜ ਐਕਟਰ ਕੰਵਲਜੀਤ ਸਿੰਘ ਨਾਲ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ, ‘TABAAH’ ਫ਼ਿਲਮ ਦਾ ਹਿੱਸਾ ਬਣਨ ਲਈ ਕੀਤਾ ਧੰਨਵਾਦ

written by Lajwinder kaur | May 11, 2022

ਪੰਜਾਬੀ ਗਾਇਕ ਤੇ ਐਕਟਰ ਪਰਮੀਸ਼ ਵਰਮਾ ਜੋ ਕਿ ਆਪਣੀ ਅਗਲੀ ਫ਼ਿਲਮ ਤਬਾਹ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਬਣੇ ਹੋਏ ਹਨ। ਫ਼ਿਲਮ  ਦੀ ਹੀਰੋਇਨ ਵਾਮਿਕਾ ਗੱਬੀ ਤੋਂ ਬਾਅਦ ਫ਼ਿਲਮ ਦੇ ਇੱਕ ਹੋਰ ਅਹਿਮ ਕਿਰਦਾਰ ਦਾ ਖੁਲਾਸਾ ਪਰਮੀਸ਼ ਵਰਮਾ ਨੇ ਕਰ ਦਿੱਤਾ ਹੈ। ਐਕਟਰ ਨੇ ਪੰਜਾਬੀ ਅਤੇ ਹਿੰਦੀ ਜਗਤ ਦੇ ਨਾਮੀ ਅਦਾਕਾਰ ਕੰਵਲਜੀਤ ਸਿੰਘ ਦੇ ਨਾਲ ਆਪਣੀ  ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਹੋਰ ਵੇਖੋ:ਜਾਣੋ ਸੰਗਰੂਰ ਦੇ ਛੋਟੇ ਜਿਹੇ ਪਿੰਡ ਚਪਰੌੜਾ ਤੋਂ ਉੱਠਕੇ ਕਿਵੇਂ ਬਣੇ ਹੌਬੀ ਧਾਲੀਵਾਲ ਪੰਜਾਬੀ ਇੰਡਟਸਰੀ ਦੇ ਰੌਅਬਦਾਰ ਅਦਾਕਾਰ

kanwaljit singh

ਪਰਮੀਸ਼ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਕੰਵਲਜੀਤ ਸਿੰਘ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਹੋਏ ਬਹੁਤ ਹੀ ਪਿਆਰੀ ਜਿਹੀ ਕੈਪਸ਼ਨ ਲਿਖੀ ਹੈ। ਉਨ੍ਹਾਂ ਨੇ ਲਿਖਿਆ ਹੈ- ‘ਇਹ ਕਿਸੇ ਸੁਫ਼ਨੇ ਦੇ ਸੱਚ ਹੋਣ ਤੋਂ ਘੱਟ ਨਹੀਂ ਹੈ, ICON ਨਾਲ ਕੰਮ ਕਰਨਾ ਜਿਸ ਨੂੰ ਅਸੀਂ ਵੱਡੀ ਸਕ੍ਰੀਨ 'ਤੇ ਦੇਖਦੇ ਹੋਏ ਵੱਡੇ ਹੋਏ ਹਾਂ। ਧੰਨਵਾਦ @kanwaljit19 Sir for Adding so much Character and Love to #TABAAH ...ਅਸੀਂ ਖੁਸ਼ਕਿਸਮਤ ਮਹਿਸੂਸ ਕਰ ਰਹੇ ਹਾਂ’। ਇਸ ਪੋਸਟ ਉੱਤੇ ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਪਿਆਰ ਜਤਾ ਰਹੇ ਹਨ।

parish verma with kanwaljit singh

ਤਸਵੀਰਾਂ ‘ਚ ਨਜ਼ਰ ਆ ਰਿਹਾ ਹੈ ਕਿ ਪਰਮੀਸ਼ ਵਰਮਾ ਨੇ ਕਿੰਨੀ ਗਰਮਜੋਸ਼ੀ ਦੇ ਨਾਲ ਕੰਵਲਜੀਤ ਸਿੰਘ ਦਾ ਵੈਲਕਮ ਕੀਤਾ ਹੈ। ਉਨ੍ਹਾਂ ਨੇ ਫੁੱਲਾਂ ਦਾ ਗੁਲਦਸਤਾ ਵੀ ਭੇਂਟ ਕੀਤਾ ਹੈ। ਐਕਟਰ ਕੰਵਲਜੀਤ ਸਿੰਘ ਵੀ ਤਸਵੀਰਾਂ ਚ ਬਹੁਤ ਹੀ ਜ਼ਿਆਦਾ ਖੁਸ਼ ਨਜ਼ਰ ਆ ਰਹੇ ਨੇ। ਉਨ੍ਹਾਂ ਨੇ ਵੀ ਪਰਮੀਸ਼ ਵਰਮਾ ਨੂੰ ਜੱਫੀ ਪਾ ਕੇ ਆਪਣਾ ਆਸ਼ੀਰਵਾਦ ਦਿੱਤਾ ਹੈ।

Tabaah-wamiqa

ਦੱਸ ਦਈਏ ਫ਼ਿਲਮ ਤਬਾਹ ਫ਼ਿਲਮ ਦੇ ਦੂਜੇ ਸ਼ਡਿਊਲ ਦੀ ਸ਼ੂਟਿੰਗ ਜਲਦ ਹੀ ਸ਼ੁਰੂ ਹੋਣ ਜਾ ਰਹੀ ਹੈ। ਫ਼ਿਲਮ ਦਾ ਪਹਿਲਾ ਸ਼ਡਿਊਲ ਪਹਿਲਾ ਹੀ ਪੂਰਾ ਹੋ ਚੁੱਕਿਆ ਹੈ। ਫ਼ਿਲਮ ਦੀ ਗੱਲ ਕਰੀਏ ਤਾਂ ‘ਤਬਾਹ’ ਦਾ ਨਿਰਦੇਸ਼ਨ ਅਤੇ ਪ੍ਰੋਡਿਊਸ ਖੁਦ ਪਰਮੀਸ਼ ਨੇ ਕੀਤਾ ਹੈ।

ਫ਼ਿਲਮ ਦੀ ਕਹਾਣੀ ਗੁਰਜਿੰਦ ਮਾਨ ਨੇ ਲਿਖੀ ਹੈ ਅਤੇ ਇਹ ਜਲਦੀ ਹੀ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ। ਇਸ ਫ਼ਿਲਮ ਪਰਮੀਸ਼ ਵਰਮਾ, ਧੀਰਜ ਕੁਮਾਰ, ਵਾਮਿਕਾ ਗੱਬੀ, ਕੰਵਲਜੀਤ ਸਿੰਘ ਤੇ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ।

ਹੋਰ ਪੜ੍ਹੋ : ਪ੍ਰੀਤੀ ਜ਼ਿੰਟਾ ਨੇ ਪਰਿਵਾਰ ਨਾਲ ਦੇਖੀ ‘The Kashmir Files’, ਵਿਵੇਕ ਅਗਨੀਹੋਤਰੀ ਤੇ ਅਨੁਪਮ ਖੇਰ ਲਈ ਆਖੀ ਇਹ ਗੱਲ

 

You may also like