
Dhinchak Pooja: ਵਾਇਰਲ ਗਾਇਕਾ ਵਜੋਂ ਮਸ਼ਹੂਰ ਹੋਈ ਢਿੰਚੈਕ ਪੂਜਾ ਨੇ ਆਪਣਾ ਨਵਾਂ ਗੀਤ 'ਏਕ ਔਰ ਸੈਲਫੀ ਲੈਨੇ ਦੋ' ਰਿਲੀਜ਼ ਕੀਤਾ ਹੈ। ਜਿਸ ਕਰਕੇ Dhinchak Pooja ਇੱਕ ਵਾਰ ਫਿਰ ਤੋਂ ਚਰਚਾ 'ਚ ਆ ਗਈ ਹੈ। ਉਹ ਆਪਣੇ ਗੀਤ ਵਿੱਚ Selfie ਦਾ ਜ਼ਿਕਰ ਕਰ ਰਹੀ ਹੈ ਅਤੇ ਆਪਣੇ ਜਾਣੇ-ਪਛਾਣੇ ਅੰਦਾਜ਼ ਵਿੱਚ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ : ਆਲੀਆ-ਰਣਬੀਰ ਦੇ ਵਿਆਹ ਤੋਂ ਪਹਿਲਾਂ ਨੀਤੂ ਕਪੂਰ ਨੇ ਸ਼ੇਅਰ ਕੀਤੀ ਆਪਣੀ ਮੰਗਣੀ ਦੀ ਫੋਟੋ, ਨਾਲ ਹੀ ਲਿਖਿਆ ਖ਼ਾਸ ਸੁਨੇਹਾ

ਢਿੰਚੈਕ ਪੂਜਾ ਦਾ ਨਵਾਂ ਗੀਤ 'ਏਕ ਔਰ ਸੈਲਫੀ ਲੈਨੇ ਦੋ' ਹੈ ਜੋ ਉਸ ਨੇ 8 ਮਈ ਨੂੰ ਰਿਲੀਜ਼ ਕੀਤਾ ਸੀ। ਇੱਕ ਵਾਰ ਫਿਰ ਉਹ ਆਪਣੇ ਗੀਤ ਕਰਕੇ ਸੁਰਖੀਆਂ ਵਿੱਚ ਆ ਗਈ ਹੈ। ਢਿੰਚੈਕ ਪੂਜਾ ਦਾ ਅਸਲੀ ਨਾਂ ਪੂਜਾ ਜੈਨ ਹੈ, ਪੂਜਾ ਪੰਜ ਸਾਲ ਪਹਿਲਾਂ ਆਪਣੇ ਗੀਤ ਸੈਲਫੀ ਮੈਂਨੇ ਲੇ ਲੀ ਲਈ ਯੂਟਿਊਬ ‘ਤੇ ਵਾਇਰਲ ਹੋਈ ਸੀ।

ਢਿੰਚਕ ਪੂਜਾ ਆਪਣੇ ਨਵੇਂ ਗੀਤ 'Ek or Selfie Lene do' 'ਚ ਉਹ ਫੈਸ਼ਨੇਬਲ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਇਸ ਗੀਤ ਨੂੰ ਯੂਟਿਊਬ 'ਤੇ ਰਿਲੀਜ਼ ਕੀਤਾ ਹੈ ਅਤੇ ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਇਸ ਗੀਤ ਦਾ ਕਮੈਂਟ ਸੈਕਸ਼ਨ ਬੰਦ ਕਰ ਦਿੱਤਾ ਹੈ।

28 ਸਾਲਾ ਢਿੰਚਕ ਪੂਜਾ ਨੇ ਕੋਰੋਨਾ ਵਾਇਰਸ 'ਤੇ ਇੱਕ ਗੀਤ ਵੀ ਲਾਂਚ ਕੀਤਾ ਸੀ। ਢਿੰਚੈਕ ਪੂਜਾ ਖੁਦ ਆਪਣੇ ਗੀਤ ਖੁਦ ਲਿਖਦੀ ਅਤੇ ਗਾਉਂਦੀ ਹੈ, ਆਪਣੀ ਵਿਲੱਖਣ ਖਾਸੀਅਤ ਕਾਰਨ ਪੂਜਾ ਨੇ ਸੋਸ਼ਲ ਮੀਡੀਆ 'ਤੇ ਖਾਸ ਪਛਾਣ ਬਣਾਈ ਹੈ। ਢਿੰਚੈਕ ਪੂਜਾ ਦਾ ਗੀਤ 'ਏਕ ਔਰ ਸੈਲਫੀ ਲੈਨੇ ਦੋ' ' ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ਤੋਂ ਬਾਅਦ ਉਹ ਇੰਟਰਨੈੱਟ ਦੀ ਸਨਸਨੀ ਬਣ ਗਈ। ਉਸ ਨੂੰ ਟੀਵੀ ਦੇ ਸਭ ਤੋਂ ਮਸ਼ਹੂਰ ਸ਼ੋਅ ਬਿੱਗ-ਬੌਸ ਵਿੱਚ ਵੀ ਬੁਲਾਇਆ ਗਿਆ ਸੀ।
ਢਿੰਚੈਕ ਪੂਜਾ ਨੇ ਬਿੱਗ ਬੌਸ ਵਿੱਚ ਇੱਕ ਗੀਤ ਵੀ ਕੰਪੋਜ਼ ਕੀਤਾ ਸੀ, ਜਿਸ ਨੂੰ ਟਵਿੱਟਰ 'ਤੇ ਕਾਫੀ ਸ਼ੇਅਰ ਕੀਤਾ ਗਿਆ ਸੀ। ਬਿੱਗ ਬੌਸ 'ਚ ਜਾਣ ਤੋਂ ਬਾਅਦ ਉਨ੍ਹਾਂ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। ਢਿੰਚਕ ਪੂਜਾ ਨੂੰ 2017 ਵਿੱਚ ਬਿੱਗ ਬੌਸ ਦੇ ਸੀਜ਼ਨ 11 ਵਿੱਚ ਨਜ਼ਰ ਆਈ ਸੀ। ਇਸ ਤੋਂ ਬਾਅਦ ਪੂਜਾ ਕਲਰਸ ਟੀਵੀ ਦੇ ਸ਼ੋਅ 'ਐਂਟਰਟੇਨਮੈਂਟ ਕੀ ਰਾਤ' 'ਚ ਵੀ ਨਜ਼ਰ ਆਈ।
ਹੋਰ ਪੜ੍ਹੋ : ਰਣਬੀਰ ਕਪੂਰ ਦੇ ਮਹਿੰਦੀ ਫੰਕਸ਼ਨ ‘ਚ ਕਰੀਨਾ ਤੇ ਕਰਿਸ਼ਮਾ ਦੇ ਕੱਪੜਿਆਂ ਦੀਆਂ ਕੀਮਤਾਂ ਸੁਣਕੇ ਉੱਡ ਜਾਣਗੇ ਤੁਹਾਡੇ ਹੋਸ਼