ਆਲੀਆ-ਰਣਬੀਰ ਦੇ ਵਿਆਹ ਤੋਂ ਪਹਿਲਾਂ ਨੀਤੂ ਕਪੂਰ ਨੇ ਸ਼ੇਅਰ ਕੀਤੀ ਆਪਣੀ ਮੰਗਣੀ ਦੀ ਫੋਟੋ, ਨਾਲ ਹੀ ਲਿਖਿਆ ਖ਼ਾਸ ਸੁਨੇਹਾ

Written by  Lajwinder kaur   |  April 13th 2022 12:00 PM  |  Updated: April 13th 2022 12:00 PM

ਆਲੀਆ-ਰਣਬੀਰ ਦੇ ਵਿਆਹ ਤੋਂ ਪਹਿਲਾਂ ਨੀਤੂ ਕਪੂਰ ਨੇ ਸ਼ੇਅਰ ਕੀਤੀ ਆਪਣੀ ਮੰਗਣੀ ਦੀ ਫੋਟੋ, ਨਾਲ ਹੀ ਲਿਖਿਆ ਖ਼ਾਸ ਸੁਨੇਹਾ

ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਨੀਤੂ ਕਪੂਰ ਅਕਸਰ ਰਿਸ਼ੀ ਕਪੂਰ ਨਾਲ ਬਿਤਾਏ ਪਲ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੀ ਹੈ। ਸੋਸ਼ਲ ਮੀਡੀਆ 'ਤੇ ਵੀ ਨੀਤੂ ਅਕਸਰ ਰਿਸ਼ੀ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਕੇ ਆਪਣੀਆਂ ਭਾਵਨਾਵਾਂ ਜ਼ਾਹਿਰ ਕਰਦੀ ਰਹਿੰਦੀ ਹੈ। ਅੱਜ ਵਿਸਾਖੀ ਦੇ ਮੌਕੇ 'ਤੇ ਨੀਤੂ ਕਪੂਰ ਨੇ ਪ੍ਰਸ਼ੰਸਕਾਂ ਨਾਲ ਆਪਣੀ ਜ਼ਿੰਦਗੀ ਦੀ ਇੱਕ ਖਾਸ ਯਾਦ ਨੂੰ ਸਾਂਝਾ ਕੀਤਾ ਹੈ। ਅੱਜ ਦੇ ਦਿਨ 43 ਸਾਲ ਪਹਿਲਾਂ ਨੀਤੂ ਕਪੂਰ ਅਤੇ ਰਿਸ਼ੀ ਕਪੂਰ ਦੀ ਮੰਗਣੀ ਹੋਈ ਸੀ।

ਹੋਰ ਪੜ੍ਹੋ : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਬਣੀ ਮਾਂ, ਘਰ 'ਚ ਆਇਆ ਨੰਨ੍ਹਾ ਮਹਿਮਾਨ, ਵਧਾਈਆਂ ਦੇਣ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

neetu kapoor shared lovely pic with ranbir kapoor Image Source: Twitter

ਨੀਤੂ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਆਪਣੀ ਮੰਗਣੀ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਥ੍ਰੋਬੈਕ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਨੀਤੂ ਨੇ ਲਿਖਿਆ, ''43 ਸਾਲ ਪਹਿਲਾਂ 13 ਅਪ੍ਰੈਲ 1979 ਨੂੰ ਵਿਸਾਖੀ ਵਾਲੇ ਦਿਨ ਦੀਆਂ ਮਨਮੋਹਕ ਯਾਦਾਂ'' ਤੇ ਨਾਲ ਹੀ ਦਿਲ ਵਾਲੇ ਇਮੋਜ਼ੀ ਵੀ ਪੋਸਟ ਕੀਤੇ ਹਨ। ਇਸ ਬਲੈਕ ਐਂਡ ਵ੍ਹਾਈਟ ਤਸਵੀਰ 'ਚ ਰਿਸ਼ੀ ਕਪੂਰ ਨੀਤੂ ਨੂੰ ਅੰਗੂਠੀ ਪਾਉਂਦੇ ਨਜ਼ਰ ਆ ਰਹੇ ਹਨ। ਇਸ ਥ੍ਰੋਬੈਕ ਤਸਵੀਰ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਨਾਲ-ਨਾਲ ਬਾਲੀਵੁੱਡ ਨਾਲ ਜੁੜੇ ਲੋਕ ਵੀ ਖੂਬ ਕਮੈਂਟ ਕਰ ਰਹੇ ਹਨ। ਰਿਸ਼ੀ ਅਤੇ ਨੀਤੂ ਕਪੂਰ ਦੀ ਬੇਟੀ ਰਿਧੀਮਾ ਕਪੂਰ, ਕਰਨ ਕੁੰਦਰਾ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਇਸ ਤਸਵੀਰ 'ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

Rakhi Sawant seems SUPER EXCITED for Ranbir Kapoor-Alia Bhatt wedding Image Source: Twitter

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਦੇ ਭਰਾ ਨੇ ਆਪਣੀ ਭੈਣ ਨਾਲ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ, ਭੈਣ-ਭਰਾ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਤੁਹਾਨੂੰ ਦੱਸ ਦੇਈਏ ਕਿ ਨੀਤੂ ਕਪੂਰ ਇਨ੍ਹੀਂ ਦਿਨੀਂ ਸ਼ੋਅ ਡਾਂਸ ਦੀਵਾਨੇ ਜੂਨੀਅਰਜ਼ ਵਿੱਚ ਜੱਜ ਦੀ ਭੂਮਿਕਾ ਵਿੱਚ ਨਜ਼ਰ ਆ ਰਹੀ ਹੈ। ਇਸ ਸ਼ੋਅ ਦੇ ਸੈੱਟ ਤੋਂ ਨੀਤੂ ਅਕਸਰ ਹੀ ਆਪਣੀ ਮਸਤੀ ਵਾਲੀ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਦੱਸ ਦਈਏ ਏਨੀਂ ਦਿਨੀਂ ਆਲੀਆ ਤੇ ਰਣਬੀਰ ਦੀ ਵਿਆਹ ਦੀਆਂ ਖਬਰਾਂ ਸੋਸ਼ਲ ਮੀਡੀਆ ਉੱਤੇ ਛਾਈਆਂ ਹੋਈਆਂ ਹਨ। ਖਬਰਾਂ ਮੁਤਾਬਕ ਦੋਵਾਂ ਦਾ ਵਿਆਹ 14 ਅਪ੍ਰੈਲ ਨੂੰ ਹੋ ਸਕਦੀ ਹੈ।

You May Like This
DOWNLOAD APP


© 2023 PTC Punjabi. All Rights Reserved.
Powered by PTC Network