ਰਣਬੀਰ ਕਪੂਰ ਦੇ ਮਹਿੰਦੀ ਫੰਕਸ਼ਨ ‘ਚ ਕਰੀਨਾ ਤੇ ਕਰਿਸ਼ਮਾ ਦੇ ਕੱਪੜਿਆਂ ਦੀਆਂ ਕੀਮਤਾਂ ਸੁਣਕੇ ਉੱਡ ਜਾਣਗੇ ਤੁਹਾਡੇ ਹੋਸ਼

written by Lajwinder kaur | April 14, 2022

ਬਾਲੀਵੁੱਡ ਦੀਆਂ ਮਸ਼ਹੂਰ ਭੈਣਾਂ ਦੀ ਜੋੜੀ ਕਰੀਨਾ ਅਤੇ ਕਰਿਸ਼ਮਾ ਆਪਣੇ ਭਰਾ ਰਣਬੀਰ ਕਪੂਰ ਦੇ ਵਿਆਹ ਨੂੰ ਲੈ ਕੇ ਕਾਫੀ ਉਤਸੁਕ ਹਨ। ਜੀ ਹਾਂ ਜਿਸ ਕਰਕੇ ਦੋਵੇਂ ਬਹੁਤ ਹੀ ਗਰਮਜੋਸ਼ੀ ਦੇ ਨਾਲ ਆਲੀਆ-ਰਣਬੀਰ ਦੇ ਵੈਡਿੰਗ ਪ੍ਰੋਗਰਾਮਾਂ 'ਚ ਸ਼ਾਮਿਲ ਹੋ ਰਹੀਆਂ ਹਨ। ਰਣਬੀਰ ਦੇ ਮਹਿੰਦੀ ਪ੍ਰੋਗਰਾਮ ‘ਚ ਵੀ ਦੋਵਾਂ ਭੈਣ ਖੂਬ ਸੱਜ-ਧੱਜ ਕੇ ਪਹੁੰਚੀਆਂ ਸਨ। ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਇਸ ਮੌਕੇ 'ਤੇ ਕਰੀਨਾ ਕਪੂਰ ਸਿਲਵਰ ਲਹਿੰਗਾ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਉਸਨੇ ਆਪਣੀ ਲੁੱਕ ਨੂੰ ਮੈਚਿੰਗ ਆਈ ਮੇਕਅਪ ਅਤੇ ਕਲਚ ਨਾਲ ਪੂਰਾ ਕੀਤਾ। ਇਸ ਦੇ ਨਾਲ ਹੀ ਕਰਿਸ਼ਮਾ ਮਸਟਰਡ ਅਨਾਰਕਲੀ ਸ਼ੂਟ 'ਚ ਬਹੁਤ ਹੀ ਪਿਆਰੀ ਨਜ਼ਰ ਆਈ। ਸੋਸ਼ਲ ਮੀਡੀਆ ਉੱਤੇ ਦੋਵਾਂ ਭੈਣਾਂ ਦੀਆਂ ਤਸਵੀਰਾਂ ਸ਼ੋਸਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਹੀਆਂ ਹਨ।

alia wedding

Image Source: Instagramਹੋਰ ਪੜ੍ਹੋ : ਆਲੀਆ-ਰਣਬੀਰ ਦੀ ਸੰਗੀਤ ਸੈਰੇਮਨੀ ਤੋਂ ਪਹਿਲਾਂ ਭੈਣ ਰਿਧੀਮਾ ਅਤੇ ਮਾਂ ਨੀਤੂ ਕਪੂਰ ਦੀਆਂ ਤਾਜ਼ਾ ਤਸਵੀਰਾਂ ਆਈਆਂ ਸਾਹਮਣੇ, ਮਹਿੰਦੀ ਵਾਲੇ ਹੱਥ ਫਲਾਂਟ ਕਰਦੀਆਂ ਨਜ਼ਰ ਆਈਆਂ

ਭਰਾ ਦੇ ਮਹਿੰਦੀ ਦੀ ਰਸਮ ਲਈ, ਕਰੀਨਾ ਨੇ ਚਿੱਟੇ ਅਤੇ ਪੇਸਟਲ ਗੁਲਾਬੀ ਅਤੇ ਨੀਲੇ ਵਿੱਚ ਇੱਕ ਸਜਾਏ ਲਹਿੰਗਾ ਪਹਿਣਿਆ ਹੋਇਆ ਸੀ। ਇਹ ਮਨੀਸ਼ ਮਲਹੋਤਰਾ ਦੁਆਰਾ ਡਿਜ਼ਾਈਨ ਕੀਤਾ ਗਿਆ ਲਹਿੰਗਾ ਸੀ। ਕੀ ਤੁਸੀਂ ਜਾਣਦੇ ਹੋ ਕਿ ਲਹਿੰਗਾ ਦੀ ਕੀਮਤ ਕਿੰਨੀ ਹੈ? ਜੀ ਹਾਂ ਇਸ ਲਹਿੰਗੇ ਦੀ ਕੀਮਤ 6 ਲੱਖ ਰੁਪਏ ਹੈ ।

kareena and alia Image Source: Instagram

ਹੋਰ ਪੜ੍ਹੋ : ਰਣਬੀਰ-ਆਲੀਆ ਦੀ ਮਹਿੰਦੀ-ਹਲਦੀ-ਸੰਗੀਤ ਸਮਾਰੋਹ ‘ਚ ਸ਼ਾਮਿਲ ਹੋਣ ਪਹੁੰਚੇ ਕਰਨ ਜੌਹਰ, ਕਰੀਨਾ ਕਪੂਰ ਤੇ ਕਈ ਹੋਰ ਨਾਮੀ ਹਸਤੀਆਂ

ਦੂਜੇ ਪਾਸੇ, ਭੈਣ ਕਰਿਸ਼ਮਾ ਕਪੂਰ ਨੇ ਪੁਨੀਤ ਬਲਾਨਾ ਦੁਆਰਾ ਡਿਜ਼ਾਈਨ ਕੀਤੀ ਅਨਾਰਕਲੀ ਡਰੈੱਸ ‘ਚ ਬਹੁਤ ਹੀ ਖ਼ੂਬਸੂਰਤ ਨਜ਼ਰ ਆਈ। ਕਰਿਸ਼ਮਾ ਨੇ ਹੈਵੀ ਗੋਟਾਪੱਟੀ ਵਾਲਾ ਦੁਪੱਟਾ ਨਾਲ ਲਿਆ ਹੋਇਆ ਸੀ। ਵੈੱਬਸਾਈਟ 'ਤੇ ਇਸ ਸੁੰਦਰ ਪਹਿਰਾਵੇ ਦੀ ਕੀਮਤ 65,000 ਰੁਪਏ ਹੈ।

 

You may also like