
ਹਰ ਪਾਸੇ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਦੀ ਚਰਚਾ ਹੈ। ਬਾਲੀਵੁੱਡ ਤੋਂ ਲੈ ਕੇ ਟੀਵੀ ਸੈਲੇਬਸ ਤੱਕ, ਹਰ ਕੋਈ ਉਨ੍ਹਾਂ ਦੇ ਵਿਆਹ ਦੀ ਖਬਰ ਸੁਣ ਕੇ ਖੁਸ਼ ਹੈ। ਆਲੀਆ ਤੇ ਰਣਬੀਰ ਦੇ ਵਿਆਹ ਦੀਆਂ ਰਸਮਾਂ 13 ਅਪ੍ਰੈਲ ਯਾਨੀਕਿ ਅੱਜ ਤੋਂ ਸ਼ੁਰੂ ਹੋ ਗਈਆਂ ਹਨ। ਜਿਸ ਕਰਕੇ ਦੋਵਾਂ ਦੇ ਵਿਆਹ ਦੀਆਂ ਰਸਮਾਂ ਵਾਲੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸਾਹਮਣੇ ਆ ਰਹੀਆਂ ਹਨ। ਹਾਲ ਹੀ ‘ਚ ਰਣਬੀਰ ਦੀ ਭੈਣ ਤੇ ਮਾਂ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ।
ਹੋਰ ਪੜ੍ਹੋ : ਆਲੀਆ-ਰਣਬੀਰ ਦੇ ਵਿਆਹ ਤੋਂ ਪਹਿਲਾਂ ਨੀਤੂ ਕਪੂਰ ਨੇ ਸ਼ੇਅਰ ਕੀਤੀ ਆਪਣੀ ਮੰਗਣੀ ਦੀ ਫੋਟੋ, ਨਾਲ ਹੀ ਲਿਖਿਆ ਖ਼ਾਸ ਸੁਨੇਹਾ

ਇਨ੍ਹਾਂ ਤਸਵੀਰਾਂ ‘ਚ ਰਿਧੀਮਾ ਤੇ ਨੀਤੂ ਕਪੂਰ ਦੇ ਹੱਥਾਂ ਤੇ ਮਹਿੰਦੀ ਲੱਗੀ ਨਜ਼ਰ ਆ ਰਹੀ ਹੈ। ਦੋਵਾਂ ਸਟਾਈਲਿਸ਼ ਆਊਟਫਿੱਟ ‘ਚ ਨਜ਼ਰ ਆਈਆਂ, ਇਹ ਤਸਵੀਰਾਂ ਠੀਕ ਸੰਗੀਤ ਸੈਰੇਮਨੀ (sangeet ceremony) ਤੋਂ ਪਹਿਲਾਂ ਦੀਆਂ ਹਨ। ਦੋਵੇਂ ਬਹੁਤ ਹੀ ਜ਼ਿਆਦਾ ਖੁਸ਼ ਦਿਖਾਈ ਦੇ ਰਹੀਆਂ ਹਨ। ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ‘ਚ ਉਹ ਆਲੀਆ ਦੀ ਤਾਰੀਫ ਕਰ ਰਹੀਆਂ ਹਨ।

ਹੋਰ ਪੜ੍ਹੋ : ਗਾਇਕ ਮਿਲਿੰਦ ਗਾਬਾ ਚੜ੍ਹਣ ਜਾ ਰਹੇ ਨੇ ਘੋੜੀ, ਇਸ ਤਰੀਕ ਨੂੰ ਪ੍ਰੇਮਿਕਾ ਪ੍ਰਿਆ ਬੇਨੀਵਾਲ ਨਾਲ ਲੈਣਗੇ ਸੱਤ ਫੇਰੇ
ਆਲੀਆ ਅਤੇ ਰਣਬੀਰ ਦਾ ਵਿਆਹ ਕੱਲ ਯਾਨੀ 14 ਅਪ੍ਰੈਲ ਨੂੰ ਹੋਵੇਗਾ। ਦੋਵੇਂ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ 'ਚ ਹਨ। ਦੋਵੇਂ ਸਾਲ 2018 ਤੋਂ ਰਿਲੇਸ਼ਨਸ਼ਿਪ 'ਚ ਹਨ। ਫ਼ਿਲਮ 'ਬ੍ਰਹਮਾਸਤਰ' ਦੀ ਸ਼ੂਟਿੰਗ ਦੌਰਾਨ ਦੋਵੇਂ ਇਕ-ਦੂਜੇ ਦੇ ਕਰੀਬ ਆਏ ਅਤੇ ਫਿਰ ਦੋਵਾਂ ਦਾ ਇਹ ਰਿਸ਼ਤਾ ਹੋਰ ਡੂੰਘਾ ਹੋ ਗਿਆ। ਬੁਆਏਫ੍ਰੈਂਡ-ਗਰਲਫਰੈਂਡ ਤੋਂ ਬਾਅਦ ਹੁਣ ਦੋਵੇਂ ਪਤੀ-ਪਤਨੀ ਬਣਨ ਜਾ ਰਹੇ ਹਨ।