ਗਾਇਕ ਮਿਲਿੰਦ ਗਾਬਾ ਚੜ੍ਹਣ ਜਾ ਰਹੇ ਨੇ ਘੋੜੀ, ਇਸ ਤਰੀਕ ਨੂੰ ਪ੍ਰੇਮਿਕਾ ਪ੍ਰਿਆ ਬੇਨੀਵਾਲ ਨਾਲ ਲੈਣਗੇ ਸੱਤ ਫੇਰੇ

written by Lajwinder kaur | April 12, 2022

ਬਾਲੀਵੁੱਡ ਇੰਡਸਟਰੀ 'ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਇਸ ਸਮੇਂ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਦੀ ਚਰਚਾ ਹੋ ਰਹੀ ਹੈ। ਇਸੇ ਦੌਰਾਨ ਇੱਕ ਹੋਰ ਕਲਾਕਾਰ ਦੇ ਵਿਆਹ ਦੀ ਖ਼ਬਰ ਸਾਹਮਣੇ ਆ ਗਈ ਹੈ। ਗਾਇਕ ਮਿਲਿੰਦ ਗਾਬਾ ਵੀ 16 ਅਪ੍ਰੈਲ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਮਿਲਿੰਦ ਗਾਬਾ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਪ੍ਰਿਆ ਬੇਨੀਵਾਲ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ (Millind Gaba and Pria Beniwal)।

ਹੋਰ ਪੜ੍ਹੋ : ਮਨਿੰਦਰ ਬੁੱਟਰ ਦਾ ਨਵਾਂ ਗੀਤ ‘Mera Rang’ ਹੋਇਆ ਰਿਲੀਜ਼, ਬਾਲੀਵੁੱਡ ਅਦਾਕਾਰਾ ਨਰਗਿਸ ਫ਼ਾਖਰੀ ਦੇ ਨਾਲ ਇਸ਼ਕ ਲੜਾਉਂਦੇ ਨਜ਼ਰ ਆਏ ਗਾਇਕ

Image Source: Instagramਇੱਕ ਇੰਟਰਵਿਊ ਵਿੱਚ ਸਿੰਗਰ ਨੇ ਦੱਸਿਆ ਕਿ ਵਿਆਹ ਦੀਆਂ ਤਿਆਰੀਆਂ ਪੂਰੀਆਂ ਜ਼ੋਰਾਂ-ਸ਼ੋਰਾਂ ਦੇ ਨਾਲ  ਚੱਲ ਰਹੀਆਂ ਹਨ। ਉਨ੍ਹਾਂ ਨੇ ਆਪਣੇ ਵਿਆਹ ਲਈ ਸ਼ੇਰਵਾਨੀ ਵੀ ਡਿਜ਼ਾਈਨ ਕਰਵਾ ਲਈ ਹੈ। ਵਿਆਹ 'ਚ ਉਨ੍ਹਾਂ ਦੇ ਕਰੀਬੀ ਦੋਸਤ, ਸਹਿਯੋਗੀ ਅਤੇ ਪਰਿਵਾਰ ਵਾਲੇ ਹੀ ਸ਼ਾਮਲ ਹੋਣਗੇ। ਤੁਹਾਨੂੰ ਦੱਸ ਦੇਈਏ ਕਿ ਮਿਲਿੰਦ ਗਾਬਾ ਅਤੇ ਪ੍ਰਿਆ ਬੇਨੀਵਾਲ ਚਾਰ ਸਾਲਾਂ ਤੋਂ ਇੱਕ ਦੂਜੇ ਦੇ ਨਾਲ ਹਨ। ਦੋਵੇਂ ਪਹਿਲੀ ਵਾਰ 14 ਜੁਲਾਈ 2018 ਨੂੰ ਮਿਲੇ ਸਨ। ਉਦੋਂ ਤੋਂ ਹੀ ਦੋਵੇਂ ਇਕੱਠੇ ਹਨ। ਦੋਵਾਂ ਨੇ 2020 ਵਿੱਚ ਰੋਕਾ ਸੈਰੇਮਨੀ ਹੋਈ ਸੀ। ਹਾਲ ਹੀ ਵਿੱਚ ਮਿਲਿੰਦ ਦੇ ਵਿਆਹ ਦੇ ਕਾਰਡ ਦੀਆਂ ਤਸਵੀਰਾਂ ਤੇ ਵੀਡੀਓ ਵੀ ਵਾਇਰਲ ਹੋਈ ਸੀ। ਵਿਆਹ ਦਾ ਕਾਰਡ ਸੁੰਦਰ ਅਤੇ ਬਹੁਤ ਹੀ ਧਿਆਨ ਖਿੱਚਣ ਵਾਲਾ ਹੈ। ਜਦੋਂ ਵਿਆਹ ਦੇ ਕਾਰਡ ਨੂੰ ਖੋਲਿਆ ਜਾਂਦਾ ਹੈ ਤਾਂ ਸੁਨੇਹਰੀ ਰੁੱਖ, ਜਗਮਗਾਉਂਦੇ ਤਾਰੇ, ਸੱਦਾ ਪੱਤਰ ਅਤੇ ਮਿਠਾਈਆਂ ਦੇ ਡੱਬੇ ਦੇਖਣ ਨੂੰ ਮਿਲਦੇ ਹਨ। ਇੰਨਾ ਹੀ ਨਹੀਂ, ਉਸ ਡੱਬੇ ਨੂੰ ਖੋਲ੍ਹਣ ਤੋਂ ਬਾਅਦ, ਸੰਗੀਤ ਦੀਆਂ ਆਵਾਜ਼ਾਂ ਅਤੇ ਮਿਲਿੰਦ ਦਾ ਗਾਇਆ ਗੀਤ 'ਮੈਂ ਤੇਰੀ ਹੋ ਗਈ' ਸੁਣਨ ਨੂੰ ਮਿਲਦਾ ਹੈ।

Millind Gaba, Pria Beniwal wedding date draws near; see pictures from sangeet ceremony Image Source: Instagram

ਹੋਰ ਪੜ੍ਹੋ : ਗਾਇਕਾ ਹਰਸ਼ਦੀਪ ਕੌਰ ਨੇ ਪੁੱਤਰ ਨੂੰ ਸਿਖਾਇਆ ‘ਅੱਕੜ ਬੱਕੜ’, ਹੁਨਰ ਦੇ ਕਿਊਟ ਅੰਦਾਜ਼ ਨੇ ਜਿੱਤਿਆ ਹਰ ਇੱਕ ਦਾ ਦਿਲ

ਜੇ ਗੱਲ ਕਰੀਏ ਮਿਲਿੰਦ ਗਾਬਾ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਨਾਮੀ ਗਾਇਕਾਂ ਦੇ ਨਾਲ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ ਬਾਲੀਵੁੱਡ ਫ਼ਿਲਮਾਂ ‘ਚ ਵੀ ਗੀਤ ਦੇ ਚੁੱਕੇ ਹਨ।

 

View this post on Instagram

 

A post shared by MusicMG🦉 (@millindgaba)

 

 

 

 

 

You may also like