ਮਨਿੰਦਰ ਬੁੱਟਰ ਦਾ ਨਵਾਂ ਗੀਤ ‘Mera Rang’ ਹੋਇਆ ਰਿਲੀਜ਼, ਬਾਲੀਵੁੱਡ ਅਦਾਕਾਰਾ ਨਰਗਿਸ ਫ਼ਾਖਰੀ ਦੇ ਨਾਲ ਇਸ਼ਕ ਲੜਾਉਂਦੇ ਨਜ਼ਰ ਆਏ ਗਾਇਕ

Written by  Lajwinder kaur   |  April 11th 2022 06:31 PM  |  Updated: April 11th 2022 06:34 PM

ਮਨਿੰਦਰ ਬੁੱਟਰ ਦਾ ਨਵਾਂ ਗੀਤ ‘Mera Rang’ ਹੋਇਆ ਰਿਲੀਜ਼, ਬਾਲੀਵੁੱਡ ਅਦਾਕਾਰਾ ਨਰਗਿਸ ਫ਼ਾਖਰੀ ਦੇ ਨਾਲ ਇਸ਼ਕ ਲੜਾਉਂਦੇ ਨਜ਼ਰ ਆਏ ਗਾਇਕ

ਆਪਣੀ ਮਿੱਠੀ ਆਵਾਜ਼ ਦੇ ਨਾਲ ਹਰ ਇੱਕ ਦਾ ਦਿਲ ਜਿੱਤਣ ਵਾਲੇ ਗਾਇਕ ਮਨਿੰਦਰ ਬੁੱਟਰ ਇੱਕ ਵਾਰ ਫਿਰ ਤੋਂ ਆਪਣੇ ਨਵੇਂ ਗੀਤ ਦੇ ਨਾਲ ਉਹ ਦਰਸ਼ਕਾਂ ਦੇ ਰੂਬਰੂ ਹੋਏ ਹਨ। ਉਹ 'ਮੇਰਾ ਰੰਗ' (Mera Rang) ਟਾਈਟਲ ਹੇਠ ਰੋਮਾਂਟਿਕ ਗੀਤ ਲੈ ਕੇ ਆਏ ਹਨ। ਜੀ ਹਾਂ ਇਸ ਵਾਰ ਉਨ੍ਹਾਂ ਦੇ ਗੀਤ ‘ਚ ਬਾਲੀਵੁੱਡ ਜਗਤ ਦੀ ਖ਼ੂਬਸੂਰਤ ਅਦਾਕਾਰਾ ਨਰਗਿਸ ਫ਼ਾਖਰੀ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ਗਾਇਕਾ ਹਰਸ਼ਦੀਪ ਕੌਰ ਨੇ ਪੁੱਤਰ ਨੂੰ ਸਿਖਾਇਆ ‘ਅੱਕੜ ਬੱਕੜ’, ਹੁਨਰ ਦੇ ਕਿਊਟ ਅੰਦਾਜ਼ ਨੇ ਜਿੱਤਿਆ ਹਰ ਇੱਕ ਦਾ ਦਿਲ

maninder buttar new song mera rang

ਇਸ ਗੀਤ ਦੇ ਬੋਲ ਮਨਿੰਦਰ ਬੁੱਟਰ ਨੇ ਹੀ ਲਿਖੇ ਨੇ ਤੇ ਮਿਊਜ਼ਿਕ Dr Zeus ਨੇ ਦਿੱਤਾ ਹੈ। ਗਾਣੇ ਦੇ ਵੀਡੀਓ 'ਚ ਦਿਖਾਇਆ ਗਿਆ ਹੈ ਕਿ ਮਨਿੰਦਰ ਬੁੱਟਰ ਵਿਆਹ ਦੇ ਲਈ ਕੁੜੀ ਦੇਖਣ ਜਾਂਦੇ ਨੇ। ਜਦੋਂ ਵਾਪਸ ਆਉਂਦੇ ਨੇ ਤਾਂ ਦੋਸਤ ਪੁੱਛਦੇ ਨੇ ਹੋਣ ਵਾਲੀ ਭਾਬੀ ਕਿਵੇਂ ਦੀ ਤਾਂ ਉਹ ਮੁਟਿਆਰ ਦੀ ਤਾਰੀਫ ਇਸ ਗੀਤ ਦੇ ਰਾਹੀਂ ਕਰਦੇ ਹੋਏ ਨਜ਼ਰ ਆ ਰਹੇ ਹਨ। ਨਰਗਿਸ ਫ਼ਾਖਰੀ ਮਿਊਜ਼ਿਕ ਵੀਡੀਓ ‘ਚ ਮਨਿੰਦਰ ਬੁੱਟਰ ਦੇ ਨਾਲ ਅਦਾਕਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਗੀਤ 'ਚ ਮਨਿੰਦਰ ਤੇ ਨਰਗਿਸ ਦੀ ਰੋਮਾਂਟਿਕ ਕਮਿਸਟਰੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਜਿਸ ਕਰਕੇ ਗੀਤ ਦੇ ਵਿਊਜ਼ ਲਗਾਤਾਰ ਵੱਧ ਰਹੇ ਹਨ।

mainder buttar

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਦੇ ਬੱਚਿਆਂ ਨੇ ਲੁੱਟਿਆ ਦਰਸ਼ਕਾਂ ਦਾ ਦਿਲ, ਭੈਣ-ਭਰਾ ਦੇ ਕਿਊਟ ਅੰਦਾਜ਼ ਦੀ ਹਰ ਕੋਈ ਕਰ ਰਿਹਾ ਹੈ ਤਾਰੀਫ਼

ਜੇ ਗੱਲ ਕਰੀਏ ਮਨਿੰਦਰ ਬੁੱਟਰ ਦੇ ਵਰਕ ਫਰੰਟ ਦੀ ਤਾਂ ਉਹ ਕਈ ਸੁਪਰ ਹਿੱਟ ਗੀਤ ਜਿਵੇਂ ਸਖੀਆਂ, ਇੱਕ ਤੇਰਾ, ਲਾਰੇ, ਮੋਮਬੱਤੀਆਂ, ਪਾਣੀ ਦੀ ਗੱਲ, ਵਿਆਹ ਵਰਗੇ ਬਾਕਮਾਲ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਸੋਸ਼ਲ ਮੀਡੀਆ ਉੱਤੇ ਮਨਿੰਦਰ ਬੁੱਟਰ ਦੀ ਚੰਗੀ ਫੈਨ ਫਾਲਵਿੰਗ ਹੈ। ਜਿਸ ਕਰਕੇ ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਹੀ ਬੇਸਬਰੀ ਦੇ ਨਾਲ ਮਨਿੰਦਰ ਦੇ ਗੀਤਾਂ ਦੀ ਉਡੀਕ ਕਰਦੇ ਰਹਿੰਦੇ ਹਨ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network