ਸ਼ਿਲਪਾ ਸ਼ੈੱਟੀ ਦੇ ਬੱਚਿਆਂ ਨੇ ਲੁੱਟਿਆ ਦਰਸ਼ਕਾਂ ਦਾ ਦਿਲ, ਭੈਣ-ਭਰਾ ਦੇ ਕਿਊਟ ਅੰਦਾਜ਼ ਦੀ ਹਰ ਕੋਈ ਕਰ ਰਿਹਾ ਹੈ ਤਾਰੀਫ਼

Written by  Lajwinder kaur   |  April 11th 2022 11:41 AM  |  Updated: April 11th 2022 11:41 AM

ਸ਼ਿਲਪਾ ਸ਼ੈੱਟੀ ਦੇ ਬੱਚਿਆਂ ਨੇ ਲੁੱਟਿਆ ਦਰਸ਼ਕਾਂ ਦਾ ਦਿਲ, ਭੈਣ-ਭਰਾ ਦੇ ਕਿਊਟ ਅੰਦਾਜ਼ ਦੀ ਹਰ ਕੋਈ ਕਰ ਰਿਹਾ ਹੈ ਤਾਰੀਫ਼

ਬਾਲੀਵੁੱਡ ਦੀ ਸੁਪਰ ਫਿੱਟ ਅਦਾਕਾਰਾ ਸ਼ਿਲਪਾ ਸ਼ੈੱਟੀ ਕੁੰਦਰਾ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਰੋਜ਼ਾਨਾ ਕੁਝ ਨਾ ਕੁਝ ਨਵਾਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਫੈਨਜ਼ ਵੀ ਸ਼ਿਲਪਾ ਦੀਆਂ ਫੋਟੋਆਂ ਅਤੇ ਵੀਡੀਓਜ਼ ਨੂੰ ਖੂਬ ਪਿਆਰ ਦਿੰਦੇ ਹਨ। ਇਸ ਦੌਰਾਨ ਸਿਬਲਿੰਗ ਡੇਅ ਦੇ ਖਾਸ ਮੌਕੇ 'ਤੇ ਸ਼ਿਲਪਾ ਨੇ ਇੱਕ ਕਿਊਟ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਸ਼ਿਲਪਾ ਦੇ ਦੋਵੇਂ ਬੱਚੇ ਵਿਆਨ ਕੁੰਦਰਾ ਅਤੇ ਸਮੀਸ਼ਾ ਕੁੰਦਰਾ ਨਜ਼ਰ ਆ ਰਹੇ ਹਨ। ਪ੍ਰਸ਼ੰਸਕ ਇਸ ਕਿਊਟ ਵੀਡੀਓ ਨੂੰ ਪਸੰਦ ਕਰ ਰਹੇ ਹਨ ਅਤੇ ਸਮੀਸ਼ਾ-ਵਿਆਨ 'ਤੇ ਪਿਆਰ ਵੀ ਲੁੱਟਾ ਰਹੇ ਹਨ। ਜਿਸ ਕਰਕੇ ਇਸ ਵੀਡੀਓ ਉੱਤੇ ਇੱਕ ਮਿਲੀਅਨ ਵਿਊਜ਼ ਵੀ ਆ ਚੁੱਕੇ ਹਨ।

ਹੋਰ ਪੜ੍ਹੋ : ਸੰਜੇ ਦੱਤ ਨੇ ਸ਼ੁੱਧ ਪੰਜਾਬੀ ਬੋਲ ਕੇ ਜਿੱਤਿਆ ਹਰ ਇੱਕ ਦਾ ਦਿਲ, ਸਰਦਾਰ ਫੋਟੋਗ੍ਰਾਫਰ ਨੂੰ ਕਿਹਾ- ‘ਰੱਬ ਰਾਖਾ ਭਾਜੀ’

Shilpa Shetty Celebrates Her Daughter Samisha Turns 6 Months Old

ਵੀਡੀਓ ਸ਼ੇਅਰ ਕਰਦੇ ਹੋਏ ਸ਼ਿਲਪਾ ਸ਼ੈੱਟੀ ਨੇ ਕੈਪਸ਼ਨ 'ਚ ਲਿਖਿਆ, 'ਕੋਈ ਵੀ ਬੰਧਨ ਭੈਣ-ਭਰਾ ਜਿੰਨਾ ਖਾਸ ਨਹੀਂ ਹੁੰਦਾ। ਉਹ ਕੁੱਤੇ-ਬਿੱਲੀ ਵਾਂਗ ਲੜ ਸਕਦੇ ਹਨ, ਪਰ ਉਹ ਇੱਕ ਦੂਜੇ ਤੋਂ ਬਿਨਾਂ ਨਹੀਂ ਰਹਿ ਸਕਦੇ। ਇਹ ਵੀਡੀਓ ਉਹਨਾਂ ਲਈ ਹਨ ਜੋ ਇੱਕ ਦੂਜੇ ਨਾਲ ਬਹੁਤ ਖਾਸ ਰਿਸ਼ਤਾ ਸਾਂਝਾ ਕਰਦੇ ਹਨ। ਭੈਣ-ਭਰਾ ਦਿਵਸ ਦੇ ਖਾਸ ਮੌਕੇ 'ਤੇ ਸ਼ੇਅਰ ਕੀਤਾ ਗਿਆ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਤੇ ਕਈ ਮਸ਼ਹੂਰ ਹਸਤੀਆਂ ਨੇ ਕਮੈਂਟ ਵੀ ਕੀਤੇ ਹਨ। ਪ੍ਰਸ਼ੰਸਕ ਵੀ ਕਮੈਂਟ ਕਰਕੇ ਸ਼ਮੀਸ਼ਾ ਤੇ ਵਿਆਨ ਦੀ ਕਿਊਟਨੈੱਸ ਦੀ ਤਾਰੀਫ ਕਰ ਰਹੇ ਹਨ।

inside image of shilpa shetty kids video

ਹੋਰ ਪੜ੍ਹੋ :Lock Upp: ਕੀ 'ਪਵਿੱਤਰ ਰਿਸ਼ਤਾ' ਫੇਮ ਅੰਕਿਤਾ ਲੋਖੰਡੇ ਗਰਭਵਤੀ ਹੈ? ਕੰਗਨਾ ਰਣੌਤ ਨੂੰ ਕਿਹਾ- ‘ਵਿੱਕੀ ਨੂੰ ਵੀ ਅਜੇ ਪਤਾ ਨਹੀਂ ਹੈ’

ਦੱਸ ਦਈਏ 46 ਸਾਲਾਂ ਸ਼ਿਲਪਾ ਸ਼ੈੱਟੀ  ਦੇ ਸਿਜ਼ਲਿੰਗ ਤੇ ਸਟਾਈਲਿਸ਼ ਅੰਦਾਜ਼ ਦੇ ਫ਼ੈਨਜ ਵੀ ਕਾਇਲ ਹਨ। ਸ਼ਿਲਪਾ ਨੇ ਪਿਛਲੇ ਸਾਲ ਹਿੰਦੀ ਫ਼ਿਲਮਾਂ ਚ ਵਾਪਸੀ ਕੀਤੀ ਹੈ। ਇਸ ਤੋਂ ਇਲਾਵਾ ਉਹ ਰਿਆਲਟੀ ਸ਼ੋਅ ‘ਚ ਬਤੌਰ ਜੱਜ ਦੀ ਭੂਮਿਕਾ ਚ ਵੀ ਨਜ਼ਰ ਆਉਂਦੀ ਰਹਿੰਦੀ ਹੈ। ਸੋਸ਼ਲ ਮੀਡੀਆ ਉੱਤੇ ਸ਼ਿਲਪਾ ਸ਼ੈੱਟੀ ਦੀ ਚੰਗੀ ਫੈਨ ਫਾਲਵਿੰਗ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network