
ਆਖਿਰਕਾਰ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਦੀ ਤਰੀਕ ਪੱਕੀ ਹੋ ਗਈ ਹੈ। ਰਣਬੀਰ-ਆਲੀਆ 14 ਅਪ੍ਰੈਲ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਅੱਜ ਤੋਂ ਯਾਨੀ 13 ਅਪ੍ਰੈਲ ਤੋਂ ਰਣਬੀਰ-ਆਲੀਆ ਦੇ ਵਿਆਹ ਦੇ ਫੰਕਸ਼ਨ ਗਣੇਸ਼ ਪੂਜਨ ਦੇ ਨਾਲ ਸ਼ੁਰੂ ਹੋ ਗਏ ਹਨ। ਆਲੀਆ ਅਤੇ ਰਣਬੀਰ ਦੀ ਮਹਿੰਦੀ ਅਤੇ ਸੰਗੀਤ ਸਮਾਰੋਹ 13 ਅਪ੍ਰੈਲ ਨੂੰ ਰੱਖਿਆ ਗਿਆ ਹੈ।

ਜਿੱਥੇ ਦੁਪਹਿਰ ਨੂੰ ਮਹਿੰਦੀ ਦੀ ਸ਼ੁਰੂਆਤ ਹੋ ਚੁੱਕੀ ਹੈ ਉੱਥੇ ਸੰਗੀਤ ਦੀ ਰਸਮ ਦੇਰ ਸ਼ਾਮ ਨੂੰ ਸ਼ੁਰੂ ਹੋਵੇਗੀ। ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਦੇ ਹਲਦੀ ਅਤੇ ਮਹਿੰਦੀ ਫੰਕਸ਼ਨ ਲਈ, ਕਰਨ ਜੌਹਰ, ਕਰੀਨਾ ਕਪੂਰ ਖਾਨ ਅਤੇ ਅਯਾਨ ਮੁਖਰਜੀ ਵਰਗੇ ਪਰਿਵਾਰਕ ਮੈਂਬਰਾਂ ਅਤੇ ਇੰਡਸਟਰੀ ਦੇ ਦਿੱਗਜ ਹਸਤੀਆਂ ਪਹੁੰਚ ਚੁੱਕੀਆਂ ਹਨ।

ਹੋਰ ਪੜ੍ਹੋ : ਆਪਣੀ ਪਤਨੀ ਹਰਮਨ ਮਾਨ ਦੇ ਨਾਲ ਖੇਤਾਂ ‘ਚ ਰੋਮਾਂਟਿਕ ਅੰਦਾਜ਼ ‘ਚ ਨਜ਼ਰ ਆਏ ਗਾਇਕ ਹਰਭਜਨ ਮਾਨ, ਦੇਖੋ ਵੀਡੀਓ
ਰਣਬੀਰ-ਆਲੀਆ ਦਾ ਵਿਆਹ ਬਾਂਦਰਾ ਦੇ ਵਾਸਤੂ ਵਿੱਚ ਰਣਬੀਰ ਦੇ ਘਰ ਇੱਕ ਨਿੱਜੀ ਸਮਾਰੋਹ ਵਿੱਚ ਹੋਵੇਗਾ। ਰਣਬੀਰ ਦੀ ਮਾਂ ਨੀਤੂ ਕਪੂਰ ਵੀ ਆਪਣੀ ਬੇਟੀ ਰਿਧੀਮਾ ਕਪੂਰ ਸਾਹਨੀ ਅਤੇ ਪੋਤੀ ਨਾਲ ਮਹਿੰਦੀ ਅਤੇ ਸੰਗੀਤ ਸਮਾਰੋਹ ਲਈ ਵਿਆਹ ਵਾਲੀ ਥਾਂ 'ਤੇ ਪਹੁੰਚੀ। ਦੱਸ ਦੇਈਏ ਕਿ ਆਲੀਆ ਭੱਟ ਦੀ ਮਹਿੰਦੀ ਦੀ ਰਸਮ ਵਾਸਤੂ ਅਪਾਰਟਮੈਂਟ ਵਿੱਚ ਹੀ ਹੋਣੀ ਹੈ। ਇਸ ਬਿਲਡਿੰਗ ਵਿੱਚ ਰਣਬੀਰ ਅਤੇ ਆਲੀਆ ਦੋਵਾਂ ਦੇ ਫਲੈਟ ਹਨ। ਕਰਿਸ਼ਮਾ ਕਪੂਰ, ਕਰੀਨਾ ਕਪੂਰ, ਕਰਨ ਜੌਹਰ, ਅਯਾਨ ਮੁਖਰਜੀ, ਰੀਨਾ ਜੈਨ, ਅਰਮਾਨ ਜੈਨ, ਆਧਾਰ ਜੈਨ ਸਮੇਤ ਕਈ ਲੋਕ ਰਣਬੀਰ ਦੇ ਘਰ ਮਹਿੰਦੀ ਅਤੇ ਸੰਗੀਤ ਸਮਾਰੋਹ 'ਚ ਸ਼ਾਮਲ ਹੋਣ ਲਈ ਵਾਸਤੂ ਪਹੁੰਚ ਚੁੱਕੇ ਹਨ।
ਹੋਰ ਪੜ੍ਹੋ : ਰਾਖੀ ਸਾਵੰਤ ਆਲੀਆ-ਰਣਬੀਰ ਦੇ ਵਿਆਹ ਤੋਂ ਕਾਫੀ ਖੁਸ਼, ਸ਼ਗਨਾਂ ਦੇ ਗੀਤ ਗਾਉਂਦੀ ਨਜ਼ਰ ਆਈ ਰਾਖੀ ਸਾਵੰਤ

ਸੰਗੀਤ ਫੰਕਸ਼ਨ ਤੋਂ ਬਾਅਦ ਰਣਬੀਰ-ਆਲੀਆ ਦੇ ਪਰਿਵਾਰ ਸਾਂਝੇ ਡਿਨਰ ਕਰਨਗੇ। ਰਣਬੀਰ ਆਲੀਆ ਦੇ ਵਿਆਹ ਲਈ ਦੋਵਾਂ ਦੇ ਘਰਾਂ ਨੂੰ ਲਾਈਟਾਂ ਨਾਲ ਸਜਾਇਆ ਗਿਆ ਹੈ। ਰਣਬੀਰ-ਆਲੀਆ ਦੇ ਵਿਆਹ ‘ਚ ਸੁਰੱਖਿਆ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ ਤਾਂ ਕਿ ਦੋਹਾਂ ਦੇ ਵਿਆਹ ਦੀਆਂ ਤਸਵੀਰਾਂ ਕਿਧਰੋਂ ਵੀ ਲੀਕ ਨਾ ਹੋਣ। ਦੱਸ ਦਈਏ ਨੀਤੂ ਕਪੂਰ ਨੇ ਅੱਜ ਸਵੇਰੇ ਹੀ ਆਪਣੀ ਮੰਗਣੀ ਦੀ ਤਸਵੀਰ ਸਾਂਝੀ ਕੀਤੀ ਸੀ। ਜਿਸ ‘ਚ ਮਰਹੂਮ ਰਿਸ਼ੀ ਕਪੂਰ ਨੀਤੂ ਨੂੰ ਅੰਗੂਠੀ ਪਾਉਂਦੇ ਹੋਏ ਨਜ਼ਰ ਆ ਰਹੇ ਨੇ।