ਆਪਣੀ ਪਤਨੀ ਹਰਮਨ ਮਾਨ ਦੇ ਨਾਲ ਖੇਤਾਂ ‘ਚ ਰੋਮਾਂਟਿਕ ਅੰਦਾਜ਼ ‘ਚ ਨਜ਼ਰ ਆਏ ਗਾਇਕ ਹਰਭਜਨ ਮਾਨ, ਦੇਖੋ ਵੀਡੀਓ

written by Lajwinder kaur | April 13, 2022

ਪੰਜਾਬੀ ਗਾਇਕ ਹਰਭਜਨ ਮਾਨ ਏਨੀਂ ਦਿਨੀਂ ਆਪਣੀ ਪਤਨੀ ਹਰਮਨ ਮਾਨ ਦੇ ਨਾਲ ਕੈਨੇਡਾ ਤੋਂ ਪੰਜਾਬ ਆਏ ਹੋਏ ਨੇ। ਦੱਸ ਦਈਏ ਉਨ੍ਹਾਂ ਦੀ ਪਤਨੀ ਦੋ ਸਾਲ ਬਾਅਦ ਪੰਜਾਬ ਆਈ ਹੈ, ਜਿਸ ਕਰਕੇ ਉਹ ਬਹੁਤ ਖੁਸ਼ ਨੇ। ਹਰਮਨ ਮਾਨ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੇ ਖੁਸ਼ਨੁਮਾਂ ਪਲਾਂ ਨੂੰ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣਾ ਇੱਕ ਬਹੁਤ ਹੀ ਪਿਆਰਾ ਜਿਹਾ ਵੀਡੀਓ ਸਾਂਝਾ ਕੀਤਾ ਹੈ।

ਹੋਰ ਪੜ੍ਹੋ : ਕੀ ਕੈਟਰੀਨਾ ਕੈਫ ਗਰਭਵਤੀ ਹੈ? ਯੂਜ਼ਰਸ ਏਅਰਪੋਰਟ ਦੀ ਲੇਟੈਸਟ ਲੁੱਕ ਦੇਖ ਕੇ ਅੰਦਾਜ਼ਾ ਲਗਾ ਰਹੇ ਨੇ

harman mann with hubby

ਹਰਮਨ ਨੇ ਇਸ ਖ਼ੂਬਸੂਰਤ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਜਿਵੇਂ ਕਿ ਹਰਭਜਨ ਅਤੇ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾ ਰਹੇ ਸੀ, ਅਸੀਂ ਰਸਤੇ 'ਚ ਰੁੱਕਣ ਦਾ ਸੋਚਿਆ ਤੇ ਆਪਣੇ ਪਿਆਰੇ ਪੰਜਾਬ ਦੀ ਖੂਬਸੂਰਤ, ਉਪਜਾਊ ਕਣਕ ਦੇ ਖੇਤਾਂ ਨੂੰ ਦੇਖਣ ਦਾ ਫੈਸਲਾ ਕੀਤਾ...ਅਸੀਂ ਕਣਕ ਦੀ ਕਦਰ ਕਰਦੇ ਹਾਂ...ਇਹ ਪੰਜਾਬ ਦਾ ਸਭ ਤੋਂ ਵੱਧ ਮਨਾਇਆ ਜਾਣ ਵਾਲਾ ਸੀਜ਼ਨ ਹੈ ਕਿਉਂਕਿ ਅਸੀਂ ਭਰਪੂਰ ਵਾਢੀ ਅਤੇ ਵਿਸਾਖੀ ਲਈ ਧੰਨਵਾਦੀ ਹਾਂ...ਵਿਸਾਖੀ ਦੇ ਮੌਕੇ ‘ਤੇ ਦਸਵੇਂ ਸਿੱਖ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਸੀ..’ ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਵਿਸਾਖੀ ਦੇ ਦਿਨ ਦੀ ਵਧਾਈ ਦਿੱਤੀ ਹੈ।

harman mann

 

 

ਹੋਰ ਪੜ੍ਹੋ : ਆਲੀਆ-ਰਣਬੀਰ ਦੇ ਵਿਆਹ ਤੋਂ ਪਹਿਲਾਂ ਨੀਤੂ ਕਪੂਰ ਨੇ ਸ਼ੇਅਰ ਕੀਤੀ ਆਪਣੀ ਮੰਗਣੀ ਦੀ ਫੋਟੋ, ਨਾਲ ਹੀ ਲਿਖਿਆ ਖ਼ਾਸ ਸੁਨੇਹਾ

ਜੇ ਗੱਲ ਕਰੀਏ ਇਸ ਵੀਡੀਓ 'ਚ ਤਾਂ ਦੇਖ ਸਕਦੇ ਹੋ ਹਰਭਜਨ ਮਾਨ ਆਪਣੀ ਪਤਨੀ ਦੇ ਨਾਲ ਰੋਮਾਂਟਿਕ ਅੰਦਾਜ਼ 'ਚ ਹੱਥਾਂ 'ਚ ਹੱਥ ਪਾ ਕੇ ਖੇਤ 'ਚ ਘੁੰਮਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਦੇਖੋਗੇ ਕਿ ਹਰਮਨ ਮਾਨ ਨੇ ਆਪਣੇ ਹੱਥ 'ਚ ਕਣਕ ਦੀ ਬੱਲ੍ਹੀ ਵੀ ਚੁੱਕੀ ਹੋਈ ਹੈ। ਇਸ ਵੀਡੀਓ ਨੂੰ ਉਨ੍ਹਾਂ ਨੇ ਪੁਰਾਣੇ ਪੰਜਾਬੀ ਗੀਤ ‘ਤੇਰੀ ਕਣਕ ਦੀ ਰਾਖੀ ਮੁੰਡਿਆ ਮੈਂ ਨਾ ਬਹਿੰਦੀ’ ਦੇ ਨਾਲ ਅਪਲੋਡ ਕੀਤਾ ਹੈ। ਦੱਸ ਦਈਏ ਹਰਭਜਨ ਮਾਨ ਇੱਕ ਲੰਬੇ ਸਮੇਂ ਤੋਂ ਆਪਣੀ ਸਾਫ ਸੁਥਰੀ ਗਾਇਕੀ ਦੇ ਨਾਲ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ । ਉਹ ਬਹੁਤ ਜਲਦ ਆਪਣੀ ਪੀ.ਆਰ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ।

You may also like