ਕੀ ਕੈਟਰੀਨਾ ਕੈਫ ਗਰਭਵਤੀ ਹੈ? ਯੂਜ਼ਰਸ ਏਅਰਪੋਰਟ ਦੀ ਲੇਟੈਸਟ ਲੁੱਕ ਦੇਖ ਕੇ ਅੰਦਾਜ਼ਾ ਲਗਾ ਰਹੇ ਨੇ

written by Lajwinder kaur | April 12, 2022

ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਵਿਆਹ ਤੋਂ ਤੁਰੰਤ ਬਾਅਦ ਆਪੋ ਆਪਣੇ ਕੰਮ ਵਿੱਚ ਰੁੱਝ ਗਏ ਸਨ। ਲੰਬੇ ਸਮੇਂ ਬਾਅਦ ਦੋਵੇਂ ਹਾਲ ਹੀ 'ਚ ਛੁੱਟੀਆਂ ਮਨਾਉਣ ਗਏ ਹਨ। ਇਸ ਦੌਰਾਨ ਸੋਮਵਾਰ ਨੂੰ ਕੈਟਰੀਨਾ ਨੂੰ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ। ਇਸ ਦੌਰਾਨ ਉਹ ਰਵਾਇਤੀ ਲੁੱਕ 'ਚ ਨਜ਼ਰ ਆਈ। ਉਸ ਨੇ ਬੇਬੀ ਪਿੰਕ ਕਲਰ ਦਾ ਸਲਵਾਰ ਸੂਟ ਪਾਇਆ ਹੋਇਆ ਸੀ। ਉਸ ਨੇ ਧੁੱਪ ਦੀਆਂ ਐਨਕਾਂ ਪਾਈਆਂ ਹੋਈਆਂ ਸਨ। ਉਸ ਨੇ ਮਾਸਕ ਵੀ ਪਾਇਆ ਹੋਇਆ ਸੀ। ਕੈਟਰੀਨਾ ਭਾਰਤੀ ਪਹਿਰਾਵੇ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ। ਕੈਟਰੀਨਾ ਦੇ ਏਅਰਪੋਰਟ ਲੁੱਕ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ। ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਬਾਲੀਵੁੱਡ ਦੇ ਮਸ਼ਹੂਰ ਫੋਟੋਗ੍ਰਾਫਰ ਵਿਰਲ ਭਿਯਾਨੀ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤਾ ਹੈ।vicky and katrina

ਹੋਰ ਪੜ੍ਹੋ : ਕੀ ਆਲੀਆ-ਰਣਬੀਰ ਦੇ ਵਿਆਹ ਦੀ ਤਰੀਕ ਬਦਲੀ? ਰਾਹੁਲ ਭੱਟ ਦੇ ਬਿਆਨ ਨੇ ਸਭ ਨੂੰ ਪਾਇਆ ਭੰਬਲਭੂਸੇ ‘ਚ

ਹਾਲਾਂਕਿ, ਉਸ ਦੇ ਇਸ ਲੁੱਕ ਨੂੰ ਦੇਖ ਕੇ ਕਈ ਯੂਜ਼ਰਸ ਪ੍ਰੈਗਨੈਂਸੀ ਨੂੰ ਲੈ ਕੇ ਕਿਆਸ ਲਗਾਉਣ ਲੱਗੇ। ਕੈਟਰੀਨਾ ਦਾ ਏਅਰਪੋਰਟ ਲੁੱਕ ਦੇਖ ਕੇ ਇਕ ਯੂਜ਼ਰ ਨੇ ਕਿਹਾ, 'ਪ੍ਰੈਗਨੈਂਟ?' ਇਕ ਹੋਰ ਯੂਜ਼ਰ ਨੇ ਕਿਹਾ, 'ਕੀ ਉਹ ਗਰਭਵਤੀ ਹੈ?' ਇਸ ਤਰ੍ਹਾਂ ਕੁਝ ਯੂਜ਼ਰ ਕੈਟਰੀਨਾ ਦੀ ਲੁੱਕ ਦੀ ਤਾਰੀਫ ਕਰ ਰਹੇ ਨੇ ਤੇ ਕੁਝ ਹੋਰ ਕੈਟਰੀਨਾ ਦੀ ਪ੍ਰੈਗਨੈਂਸੀ ਦੇ ਕਿਆਸ ਲਗਾ ਰਹੇ ਹਨ।

vicky kaushal and katrina kaif first holi celebration pics

ਵਿਆਹ ਤੋਂ ਬਾਅਦ ਕੈਟਰੀਨਾ ਅਤੇ ਵਿੱਕੀ ਨੇ ਸੋਸ਼ਲ ਮੀਡੀਆ 'ਤੇ ਖੁੱਲ੍ਹ ਕੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਹਾਲ ਹੀ 'ਚ ਕੈਟਰੀਨਾ ਨੇ ਵਿੱਕੀ ਲਈ ਨਾਸ਼ਤਾ ਬਣਾਇਆ ਅਤੇ ਉਸ ਨੇ ਇਕ ਫੋਟੋ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ।

ਹੋਰ ਪੜ੍ਹੋ : ਦੇਬੀਨਾ ਬੈਨਰਜੀ ਨੇ ਧੀ ਦੇ ਜਨਮ ਸਮੇਂ ਦਾ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਤੋਂ ਮੰਗੇ ਧੀ ਦੇ ਨਾਮ ਲਈ ਸੁਝਾਅ

ਤੁਹਾਨੂੰ ਦੱਸ ਦੇਈਏ ਕਿ ਕੈਟਰੀਨਾ ਅਤੇ ਵਿੱਕੀ ਨੇ ਪਿਛਲੇ ਸਾਲ ਦਸੰਬਰ ਵਿੱਚ ਬਹੁਤ ਹੀ ਨਿੱਜੀ ਤਰੀਕੇ ਨਾਲ ਵਿਆਹ ਕੀਤਾ ਸੀ। ਵਿਆਹ ਦੀਆਂ ਰਸਮਾਂ ਰਾਜਸਥਾਨ ਦੇ ਉਦੈਪੁਰ ਵਿੱਚ ਨਿਭਾਈਆਂ ਗਈਆਂ ਸਨ ਜਿੱਥੇ ਸਿਰਫ਼ ਨਜ਼ਦੀਕੀ ਲੋਕ ਹੀ ਸ਼ਾਮਲ ਹੋਏ ਸਨ।

 

View this post on Instagram

 

A post shared by Viral Bhayani (@viralbhayani)

You may also like