ਕੀ ਆਲੀਆ-ਰਣਬੀਰ ਦੇ ਵਿਆਹ ਦੀ ਤਰੀਕ ਬਦਲੀ? ਰਾਹੁਲ ਭੱਟ ਦੇ ਬਿਆਨ ਨੇ ਸਭ ਨੂੰ ਪਾਇਆ ਭੰਬਲਭੂਸੇ ‘ਚ
ਕੀ ਆਲੀਆ-ਰਣਬੀਰ ਦੇ ਵਿਆਹ ਦੀ ਤਰੀਕ ਬਦਲੀ? ਰਾਹੁਲ ਭੱਟ ਦੇ ਬਿਆਨ ਨੇ ਸਭ ਨੂੰ ਪਾਇਆ ਭੰਬਲਭੂਸੇ ‘ਚ
ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਦੌਰਾਨ ਉਸ ਦੇ ਭਰਾ ਦਾ ਕਹਿਣਾ ਹੈ ਕਿ ਵਿਆਹ ਦੀ ਤਰੀਕ ਬਦਲ ਦਿੱਤੀ ਗਈ ਹੈ। ਵਿਆਹ ਹੋਣਾ ਤੈਅ ਹੈ ਪਰ ਤਰੀਕ ਨੂੰ ਲੈ ਕੇ ਅਜੇ ਵੀ ਭੰਬਲਭੂਸਾ ਬਣਿਆ ਹੋਇਆ ਹੈ।

ਪਹਿਲਾਂ ਖਬਰਾਂ ਆ ਰਹੀਆਂ ਸਨ ਕਿ ਰਣਬੀਰ ਅਤੇ ਆਲੀਆ 17 ਤਰੀਕ ਨੂੰ ਵਿਆਹ ਕਰ ਰਹੇ ਹਨ। ਇਸ ਤੋਂ ਬਾਅਦ ਖਬਰ ਆਈ ਕਿ ਵਿਆਹ 14 ਜਾਂ 15 ਨੂੰ ਹੋ ਸਕਦੀ ਹੈ। ਹੁਣ ਰਾਹੁਲ ਭੱਟ ਦਾ ਕਹਿਣਾ ਹੈ ਕਿ ਤਾਰੀਕ 20 ਦੇ ਆਸ-ਪਾਸ ਤਬਦੀਲ ਕਰ ਦਿੱਤੀ ਗਈ ਹੈ ਕਿਉਂਕਿ ਤਾਰੀਫ ਲੀਕ ਹੋਣ ਕਾਰਨ ਸੁਰੱਖਿਆ ਦੀ ਸਮੱਸਿਆ ਹੋ ਸਕਦੀ ਹੈ।
ਹੋਰ ਪੜ੍ਹੋ : ਗਾਇਕ ਮਿਲਿੰਦ ਗਾਬਾ ਚੜ੍ਹਣ ਜਾ ਰਹੇ ਨੇ ਘੋੜੀ, ਇਸ ਤਰੀਕ ਨੂੰ ਪ੍ਰੇਮਿਕਾ ਪ੍ਰਿਆ ਬੇਨੀਵਾਲ ਨਾਲ ਲੈਣਗੇ ਸੱਤ ਫੇਰੇ
ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਦੱਸ ਦਈਏ ਲਾੜਾ-ਲਾੜੀ ਦੇ ਕੱਪੜੇ ਆ ਗਏ ਹਨ। ਆਰ ਕੇ ਸਟੂਡੀਓ ਤੋਂ ਲੈ ਕੇ ਵਾਸਤੂ ਅਪਾਰਟਮੈਂਟ ਤੱਕ ਸਜਾਵਟ ਕੀਤੀ ਗਈ ਹੈ। ਸਬਿਆਸਾਚੀ ਦੇ ਆਊਟਫਿਟਸ ਰਣਬੀਰ ਦੇ ਘਰ ਪਹੁੰਚ ਚੁੱਕੇ ਹਨ। ਟੈਂਟ ਵਾਲੇ ਭਾਂਡੇ ਵੀ ਆ ਗਏ ਹਨ ਅਤੇ ਹੁਣ ਆਲੀਆ ਭੱਟ ਦੇ ਮਤਰੇਏ ਭਰਾ ਰਾਹੁਲ ਦਾ ਕਹਿਣਾ ਹੈ ਕਿ ਵਿਆਹ ਦੀ ਤਰੀਕ ਬਦਲ ਦਿੱਤੀ ਗਈ ਹੈ।

ਰਾਹੁਲ ਨੇ ਦੱਸਿਆ ਕਿ ਆਲੀਆ ਅਤੇ ਰਣਬੀਰ ਨੇ ਵਿਆਹ ਦੀ ਤਰੀਕ ਬਦਲਣ ਦਾ ਫੈਸਲਾ ਕੀਤਾ ਹੈ ਕਿਉਂਕਿ ਇਹ ਤਾਰੀਕ ਮੀਡੀਆ ਵਿੱਚ ਲੀਕ ਹੋ ਗਈ ਹੈ। ਰਾਹੁਲ ਨੇ ਮੰਨਿਆ ਕਿ ਪਹਿਲਾਂ 14 ਦਾ ਵਿਆਹ ਹੋਣਾ ਸੀ। ਰਾਹੁਲ ਨੇ ਕਿਹਾ, ਸੁਰੱਖਿਆ ਕਾਰਨ ਅਜਿਹਾ ਕਰਨਾ ਪਿਆ। ਰਾਹੁਲ ਨੇ ਦੱਸਿਆ ਕਿ ਵਿਆਹ ਅਗਲੇ ਹਫਤੇ 20 ਦੇ ਕਰੀਬ ਹੋ ਸਕਦਾ ਹੈ।
ਹਾਲਾਂਕਿ ਰਾਹੁਲ ਭੱਟ ਦੇ ਬਿਆਨ ਨੂੰ ਮੀਡੀਆ ਅਤੇ ਲੋਕਾਂ ਦਾ ਧਿਆਨ ਭਟਕਾਉਣਾ ਮੰਨਿਆ ਜਾ ਰਿਹਾ ਹੈ। ਕਿਉਂਕਿ ਜੇਕਰ ਅਸਲ ਵਿੱਚ ਵਿਆਹ ਦੀ ਤਰੀਕ ਬਦਲੀ ਹੁੰਦੀ ਤਾਂ ਉਹ ਮੀਡੀਆ ਵਿੱਚ ਸਹੀ ਤਰੀਕ ਕਿਉਂ ਦੱਸਦੇ। ਦੱਸ ਦਈਏ ਰੋਜ਼ਾਨਾ ਹੀ ਦੋਵਾਂ ਦੇ ਵਿਆਹ ਦੀਆਂ ਨਵੀਂ ਅਪਟੇਡਸ ਸਾਹਮਣੇ ਆ ਰਹੀਆਂ ਹਨ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
