ਦੇਬੀਨਾ ਬੈਨਰਜੀ ਨੇ ਧੀ ਦੇ ਜਨਮ ਸਮੇਂ ਦਾ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਤੋਂ ਮੰਗੇ ਧੀ ਦੇ ਨਾਮ ਲਈ ਸੁਝਾਅ
ਦੇਬੀਨਾ ਬੈਨਰਜੀ ਨੇ ਧੀ ਦੇ ਜਨਮ ਸਮੇਂ ਦਾ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਤੋਂ ਮੰਗੇ ਧੀ ਦੇ ਨਾਮ ਲਈ ਸੁਝਾਅ
ਏਨੀਂ ਦਿਨੀਂ ਇੱਕ ਤਾਂ ਬਾਲੀਵੁੱਡ ਤੋਂ ਵਿਆਹ ਅਤੇ ਦੂਜੀ ਕਲਾਕਾਰਾਂ ਦੇ ਮੰਮੀ-ਪਾਪਾ ਬਣਨ ਦੀਆਂ ਖ਼ਬਰਾਂ ਖੂਬ ਸੁਰਖੀਆਂ ਚ ਬਣੀ ਹੋਈਆਂ ਹਨ। ਜੀ ਹਾਂ ਇਸ ਮਹੀਨੇ ਹੀ ਮੰਮੀ-ਪਾਪਾ ਬਣੇ ਦੇਬੀਨਾ ਤੇ ਗੁਰਮੀਤ ਦਾ ਨਵਾਂ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ‘ਚ ਦੇਬੀਨਾ ਨੇ ਹਸਪਤਾਲ ਤੋਂ ਲੈ ਕੇ ਘਰ ਵਾਪਸੀ ਵਾਲੇ ਸਾਰੇ ਪਲਾਂ ਨੂੰ ਦਿਖਾਇਆ ਹੈ।
ਹੋਰ ਪੜ੍ਹੋ : ਸੰਜੇ ਦੱਤ ਨੇ ਸ਼ੁੱਧ ਪੰਜਾਬੀ ਬੋਲ ਕੇ ਜਿੱਤਿਆ ਹਰ ਇੱਕ ਦਾ ਦਿਲ, ਸਰਦਾਰ ਫੋਟੋਗ੍ਰਾਫਰ ਨੂੰ ਕਿਹਾ- ‘ਰੱਬ ਰਾਖਾ ਭਾਜੀ’

ਦੇਬੀਨਾ ਨੇ ਇਸ ਵੀਡੀਓ ਚ ਕਿਹਾ ਕਿ ਉਸ ਨੂੰ ਯਕੀਨ ਨਹੀਂ ਹੋ ਰਿਹਾ ਹੈ ਕਿ ਉਹ ਏਨੀਂ ਜਲਦੀ ਵੀਡੀਓ ਬਣਾ ਲਵੇਗੀ। ਉਨ੍ਹਾਂ ਨੇ ਬੇਟੀ ਦੇ ਜਨਮ ਤੋਂ ਅਗਲੇ ਹੀ ਦਿਨ ਵੀਡੀਓ ਬਨਾਉਣੀ ਸ਼ੁਰੂ ਕਰ ਦਿੱਤੀ ਸੀ। ਇਸ ਵੀਡੀਓ ਬਲਾਗ 'ਚ ਦੇਬੀਨਾ ਨੇ ਹਸਪਤਾਲ 'ਚ ਆਪਣੀ ਲੇਬਰ ਪੇਨ ਤੇ ਬੇਬੀ ਦੇ ਜਨਮ ਤੋਂ ਬਾਅਦ ਦੀਆਂ ਝਲਕੀਆਂ ਵੀ ਦੇਖਾਈਆਂ ਨੇ। ਇਸ ਸਾਰੇ ਸਮੇਂ ਉਨ੍ਹਾਂ ਦੇ ਪਤੀ ਗੁਰਮੀਤ ਚੌਧਰੀ ਨਾਲ ਹੀ ਰਹੇ। ਉਨ੍ਹਾਂ ਨੇ ਵੀਡੀਓ ਚ ਆਪਣੀ ਧੀ ਦੇ ਚਿਹਰਾ ਨੂੰ ਛੁਪਾਇਆ ਹੋਇਆ ਹੈ। ਪਰ ਗੁਰਮੀਤ ਤੇ ਦੇਬੀਨਾ ਆਪਣੀ ਧੀ ਦੇ ਨਾਮ ਦੇ ਅੱਖਰ ਦਾ ਖੁਲਾਸਾ ਕਰ ਦਿੱਤਾ ਹੈ।
ਹੋਰ ਪੜ੍ਹੋ : ਕਾਜਲ ਅਗਰਵਾਲ ਨੇ ਕਰਵਾਇਆ ਮੈਟਰਨਿਟੀ ਫੋਟੋਸ਼ੂਟ, ਬੇਬੀ ਬੰਪ ਨਾਲ ਸਾਂਝਾ ਕੀਤਾ ਇਹ ਵੀਡੀਓ

ਦੇਬੀਨਾ ਨੇ ਆਪਣੇ ਪ੍ਰਸ਼ੰਸਕਾਂ ਤੋਂ ਆਪਣੀ ਧੀ ਦੇ ਨਾਮ ਲਈ ਸੁਝਾਅ ਮੰਗੇ ਹਨ। ਉਨ੍ਹਾਂ ਨੇ ਦੱਸਿਆ ਹੈ ਕਿ L ਲੈਟਰ ਤੋਂ ਉਨ੍ਹਾਂ ਨੇ ਆਪਣੀ ਧੀ ਦਾ ਪੱਕਾ ਨਾਮ ਰੱਖਣਾ ਹੈ ਤੇ A ਲੈਟਰ ਤੋਂ ਘਰ ਵਾਲਾ ਨਾਮ ਰੱਖਣਾ ਹੈ। ਇਸ ਲਈ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਉਹ ਚੰਗੇ-ਚੰਗੇ ਨਾਂ ਦੱਸਣ। ਇਸ ਤੋਂ ਇਲਾਵਾ ਉਨ੍ਹਾਂ ਨੇ ਬੇਬੀ ਦੇ ਘਰ ‘ਚ ਹੋਏ ਪ੍ਰਵੇਸ਼ ਦੀ ਝਲਕ ਵੀ ਸਾਂਝੀ ਕੀਤੀ। ਆਪਣੀ ਧੀ ਦੇ ਲਈ ਸਜਾਏ ਕਮਰੇ ਨੂੰ ਵੀ ਦੇਖਿਆ ਹੈ। ਦੇਬੀਨਾ ਦਾ ਵੀਡੀਓ ਯੂਟਿਊਬ ਉੱਤੇ ਟਰੈਂਡਿੰਗ ਚ ਚੱਲ ਰਿਹਾ ਹੈ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
