ਰਾਖੀ ਸਾਵੰਤ ਆਲੀਆ-ਰਣਬੀਰ ਦੇ ਵਿਆਹ ਤੋਂ ਕਾਫੀ ਖੁਸ਼, ਸ਼ਗਨਾਂ ਦੇ ਗੀਤ ਗਾਉਂਦੀ ਨਜ਼ਰ ਆਈ ਰਾਖੀ ਸਾਵੰਤ

written by Lajwinder kaur | April 12, 2022

ਬਾਲੀਵੁੱਡ ਦਾ ਕਿਊਟ ਕਪਲ ਆਲੀਆ ਤੇ ਰਣਬੀਰ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ ਚ ਬਣੇ ਹੋਏ ਨੇ। ਸੋਸ਼ਲ ਮੀਡੀਆ ਉੱਤੇ ਦੋਵਾਂ ਦੇ ਵਿਆਹ ਨੂੰ ਲੈ ਕੇ ਨਵੀਆਂ ਅਪਡੇਟ ਸਾਹਮਣੇ ਆ ਰਹੀਆਂ ਹਨ। ਪਰ ਪਰਿਵਾਰ ਵਾਲਿਆਂ ਨੇ ਅਜੇ ਤੱਕ ਵਿਆਹ ਦੀ ਤਾਰੀਕ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਪਰ ਦੋਵਾਂ ਦਾ ਵਿਆਹ ਇਸ ਮਹੀਨੇ ਹੀ ਹੋਵੇਗਾ ਇਹ ਤਾਂ ਤੈਅ ਹੈ। ਇਸ ਦੌਰਾਨ ਰਾਖੀ ਸਾਵੰਤ ਦਾ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ‘ਚ ਉਹ ਆਲੀਆ ਤੇ ਰਣਬੀਰ ਦੇ ਵਿਆਹ ਲਈ ਗੀਤ ਗਾਉਂਦੀ ਹੋਈ ਨਜ਼ਰ ਆ ਰਹੀ ਹੈ।

alia ranbir wedding update bouncer 200

ਹੋਰ ਪੜ੍ਹੋ : ਸੰਜੇ ਦੱਤ ਨੇ ਸ਼ੁੱਧ ਪੰਜਾਬੀ ਬੋਲ ਕੇ ਜਿੱਤਿਆ ਹਰ ਇੱਕ ਦਾ ਦਿਲ, ਸਰਦਾਰ ਫੋਟੋਗ੍ਰਾਫਰ ਨੂੰ ਕਿਹਾ- ‘ਰੱਬ ਰਾਖਾ ਭਾਜੀ’

ਇਸ ਵੀਡੀਓ ਨੂੰ ਬਾਲੀਵੁੱਡ ਦੇ ਮਸ਼ਹੂਰ ਫੋਟੋਗ੍ਰਾਫਰ ਵਿਰਲ ਭਿਯਾਨੀ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤਾ ਹੈ। ਵੀਡੀਓ ਚ ਦੇਖ ਸਕਦੇ ਹੋ ਰਾਖੀ ਸਾਵੰਤ ਹਿੰਦੀ ਗੀਤ ਮਹਿੰਦੀ ਲਾ ਕੇ ਰੱਖਣਾ, ਡੋਲੀ ਸਜਾ ਕੇ ਰੱਖਣਾ ਗਾ ਰਹੀ ਹੈ ਤੇ ਨਾਲ ਹੀ ਡਾਂਸ ਵੀ ਕਰ ਰਹੀ ਹੈ। ਇਸ ਵੀਡੀਓ ਚ ਉਨ੍ਹਾਂ ਨੇ ਆਲੀਆ ਤੇ ਰਣਬੀਰ ਦੇ ਵਿਆਹ ਨੂੰ ਲੈ ਕੇ ਆਪਣੀ ਉਤਸੁਕਤਾ ਨੂੰ ਬਿਆਨ ਕੀਤਾ ਹੈ। ਰਾਖੀ ਨੇ ਕਿਹਾ ਕਿ ਆਲੀਆ ਦੁਲਹਣ ਬਣ ਕੇ ਬਹੁਤ ਹੀ ਪਿਆਰੀ ਲੱਗੇਗੀ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

Rakhi sawant 1 Image Source: Instagram

ਦੱਸ ਦਈਏ ਆਰ.ਕੇ ਸਟੂਡੀਓ ‘ਚ ਹੀ ਆਲੀਆ ਤੇ ਰਣਬੀਰ ਕਪੂਰ ਦੀ ਵੈਡਿੰਗ ਹੋਵੇਗੀ। ਦੱਸ ਦਈਏ ਮਰਹੂਮ ਰਿਸ਼ੀ ਕਪੂਰ ਤੇ ਨੀਤੂ ਕਪੂਰ ਦੀ ਵੈਡਿੰਗ ਰਿਸ਼ੈਪਸ਼ਨ ਪਾਰਟੀ ਆਰ.ਕੇ ਸਟੂਡੀਓ ‘ਚ ਹੋਈ ਸੀ।  ਦੱਸ ਦਈਏ ਲਾੜਾ-ਲਾੜੀ ਦੇ ਕੱਪੜੇ ਆ ਗਏ ਹਨ। ਆਰ ਕੇ ਸਟੂਡੀਓ ਤੋਂ ਲੈ ਕੇ ਵਾਸਤੂ ਅਪਾਰਟਮੈਂਟ ਤੱਕ ਸਜਾਵਟ ਕੀਤੀ ਗਈ ਹੈ। ਸਬਿਆਸਾਚੀ ਦੇ ਆਊਟਫਿਟਸ ਰਣਬੀਰ ਦੇ ਘਰ ਪਹੁੰਚ ਚੁੱਕੇ ਹਨ।

ਹੋਰ ਪੜ੍ਹੋ : ਰਣਬੀਰ-ਆਲੀਆ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ, ‘RK’ ਸਟੂਡੀਓ ਨੂੰ ਦੁਲਹਨ ਵਾਂਗ ਸਜਾਇਆ, ਦੇਖੋ ਵੀਡੀਓ

 

 

View this post on Instagram

 

A post shared by Viral Bhayani (@viralbhayani)

You may also like