
ਬਾਲੀਵੁੱਡ ਦਾ ਕਿਊਟ ਕਪਲ ਰਣਬੀਰ ਕਪੂਰ ਅਤੇ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਬਣੇ ਹੋਏ ਹਨ। ਇੰਟਰਨੈੱਟ 'ਤੇ ਦੋਵਾਂ ਦੇ ਵਿਆਹ ਨੂੰ ਲੈ ਕੇ ਰੋਜ਼ਾਨਾ ਕੋਈ ਨਾ ਕੋਈ ਨਵੀਂ ਅਪਟੇਡ ਆਉਂਦੀ ਰਹਿੰਦੀ ਹੈ। ਫੈਨਜ਼ ਵੀ ਦੋਵਾਂ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਹੋਰ ਪੜ੍ਹੋ : ਸੰਜੇ ਦੱਤ ਨੇ ਸ਼ੁੱਧ ਪੰਜਾਬੀ ਬੋਲ ਕੇ ਜਿੱਤਿਆ ਹਰ ਇੱਕ ਦਾ ਦਿਲ, ਸਰਦਾਰ ਫੋਟੋਗ੍ਰਾਫਰ ਨੂੰ ਕਿਹਾ- ‘ਰੱਬ ਰਾਖਾ ਭਾਜੀ’

ਉਹ ਆਲੀਆ ਅਤੇ ਰਣਬੀਰ ਦੇ ਵਿਆਹ ਨਾਲ ਜੁੜੀਆਂ ਛੋਟੀਆਂ-ਛੋਟੀਆਂ ਗੱਲਾਂ ਜਾਨਣਾ ਚਾਹੁੰਦੇ ਹਨ। ਅਜਿਹੇ 'ਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਆਰਕੇ ਸਟੂਡੀਓ ਦੁਲਹਨ ਵਾਂਗ ਸਜਿਆ ਹੋਇਆ ਦਿਖਾਈ ਦੇ ਰਿਹਾ ਹੈ। ਇਸ ਵੀਡੀਓ 'ਚ ਤੁਸੀਂ ਦਰਖਤਾਂ 'ਤੇ ਸਜੀਆਂ ਲਾਈਟਾਂ ਦੇਖ ਸਕਦੇ ਹੋ। ਸਜਾਵਟ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ, ਜਿਸ ਨੂੰ ਦੇਖ ਕੇ ਸੋਸ਼ਲ ਮੀਡੀਆ ਯੂਜ਼ਰਸ ਨੇ ਆਪਣੀਆਂ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਹੋਰ ਪੜ੍ਹੋ : ਇਸ ਪੁਰਾਣੀ ਤਸਵੀਰ ‘ਚ ਨਜ਼ਰ ਆ ਰਹੇ ਗੱਭਰੂ ਨੂੰ ਕੀ ਤੁਸੀਂ ਪਹਿਚਾਣਿਆ, ਅੱਜ ਹੈ ਪੰਜਾਬੀ ਮਿਊਜ਼ਿਕ ਜਗਤ ਦਾ ਨਾਮੀ ਗਾਇਕ

ਵੀਡੀਓ 'ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, 'ਉਸ ਦਿਨ ਨੀਤੂ ਕਪੂਰ ਬੋਲ ਰਹੀ ਸੀ, ਰੱਬ ਜਾਣਦਾ ਕਦੋਂ ਵਿਆਹ ਹੈ ਤੇ ਹੁਣ ਇਹ। ਭਰਾ ਵਿਆਹ ਦਾ ਪ੍ਰਚਾਰ ਕਰਨ ਦਾ ਵਧੀਆ ਤਰੀਕਾ। ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ, 'ਕੀ ਸੱਚਮੁੱਚ ਕੋਈ ਵਿਆਹ ਹੈ?'। ਇਸ ਤਰ੍ਹਾਂ ਇਸ ਵੀਡੀਓ 'ਤੇ ਲੋਕਾਂ ਦੇ ਕਈ ਕਮੈਂਟਸ ਆ ਚੁੱਕੇ ਹਨ। ਇਸ ਤੋਂ ਇਲਾਵਾ ਇੱਕ ਸੋਸ਼ਲ ਮੀਡੀਆ ਉੱਤੇ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਚ ਕੁਝ ਵਿਆਹ ਵਾਲੇ ਆਉਟਫਿੱਟ ਜਾ ਰਹੇ ਨੇ। ਕਿਹਾ ਜਾ ਰਿਹਾ ਹੈ ਕਿ ਉਹ ਆਉਟਫਿੱਟ ਆਲੀਆ ਤੇ ਰਣਬੀਰ ਦੇ ਹਨ। ਦੱਸ ਦਈਏ ਆਰ.ਕੇ ਸਟੂਡੀਓ ‘ਚ ਹੀ ਮਰਹੂਮ ਰਿਸ਼ੀ ਕਪੂਰ ਤੇ ਨੀਤੂ ਕਪੂਰ ਦੀ ਵੈਡਿੰਗ ਰਿਸ਼ੈਪਸ਼ਨ ਹੋਈ ਸੀ। ਜਿਸ ਕਰਕੇ ਖਬਰਾਂ ਮੁਤਾਬਿਕ ਆਲੀਆ ਤੇ ਰਣਬੀਰ ਦੀ ਵੈਡਿੰਗ ਵੀ ਇੱਥੇ ਹੀ ਹੋਵੇਗੀ। ਇਸ ਵੀਡੀਓ ਨੂੰ ਬਾਲੀਵੁੱਡ ਦੇ ਮਸ਼ਹੂਰ ਫੋਟੋਗ੍ਰਾਫਰ ਵਿਰਲ ਭਿਯਾਨੀ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤਾ ਹੈ।
View this post on Instagram
View this post on Instagram