ਇਸ ਪੁਰਾਣੀ ਤਸਵੀਰ ‘ਚ ਨਜ਼ਰ ਆ ਰਹੇ ਗੱਭਰੂ ਨੂੰ ਕੀ ਤੁਸੀਂ ਪਹਿਚਾਣਿਆ, ਅੱਜ ਹੈ ਪੰਜਾਬੀ ਮਿਊਜ਼ਿਕ ਜਗਤ ਦਾ ਨਾਮੀ ਗਾਇਕ

written by Lajwinder kaur | April 13, 2021

ਸੋਸ਼ਲ ਮੀਡੀਆ ਉੱਤੇ ਕਲਾਕਾਰਾਂ ਦੀਆਂ ਪੁਰਾਣੀਆਂ ਤਸਵੀਰਾਂ ਖੂਬ ਸੁਰਖੀਆਂ ਵਟੋਰ ਦੀਆਂ ਨੇ । ਇਨ੍ਹਾਂ ਤਸਵੀਰਾਂ ‘ਚ ਕਲਾਕਾਰਾਂ ਨੂੰ ਪਹਿਚਾਣ ਪਾਉਂਣਾ ਵੀ ਬਹੁਤ ਮੁਸ਼ਕਿਲ ਹੁੰਦਾ ਹੈ। ਅਜਿਹੇ ਹੀ ਪੰਜਾਬੀ ਕਲਾਕਾਰ ਦੀ ਪੁਰਾਣੀ ਤਸਵੀਰ ਅੱਜ ਅਸੀਂ ਦਰਸ਼ਕਾਂ ਦੇ ਨਾਲ ਸ਼ੇਅਰ ਕਰ ਰਹੇ ਹਾਂ।

geeta zaildar imgage Image Source: instagram

ਹੋਰ ਪੜ੍ਹੋ : ਦਿਲਪ੍ਰੀਤ ਢਿੱਲੋਂ ਨੇ ਆਪਣੇ ਭਤੀਜੇ ਦੇ ਨਾਲ ਪੰਜਾਬੀ ਗੀਤ ਉੱਤੇ ਬਣਾਇਆ ਵੀਡੀਓ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਚਾਚੇ-ਭਤੀਜੇ ਦਾ ਇਹ ਮਸਤੀ ਵਾਲਾ ਅੰਦਾਜ਼, ਦੇਖੋ ਵੀਡੀਓ

old pic of geeta zaildar Image Source: instagram

ਕੀ ਤੁਸੀਂ ਇਸ ਤਸਵੀਰ ‘ਚ ਨਜ਼ਰ ਆ ਰਹੇ ਗੱਭਰੂ ਨੂੰ ਪਹਿਚਾਣਿਆ । ਚਲੋ ਅਸੀਂ ਹੀ ਦੱਸ ਦਿੰਦੇ ਹਾਂ ਇਹ ਹੋਰ ਕੋਈ ਨਹੀਂ ਸਗੋ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਗੀਤਾ ਜ਼ੈਲਦਾਰ ਨੇ। ਉਨ੍ਹਾਂ ਨੇ ਇਹ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਸੇਮ ਸੰਜੇ ਦੱਤ ਵਾਲਾ ਸਟਾਈਲ ਸੀ ਜੱਦ ਦਾ’ । ਦਰਸ਼ਕਾਂ ਨੂੰ ਇਹ ਤਸਵੀਰ ਕਾਫੀ ਜ਼ਿਆਦਾ ਪਸੰਦ ਆ ਰਹੀ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

geeta zaildar image Image Source: instagram

ਜੇ ਗੱਲ ਕਰੀਏ ਗੀਤਾ ਜ਼ੈਲਦਾਰ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ‘ਕਿੱਲਰ ਰਕਾਨ’, ‘ਹਾਰਟ ਬੀਟ’, ‘ਚਿੱਟੇ ਸੂਟ’, ‘ਕਸ਼ਮੀਰੀ ਲੋਈ’ ਵਰਗੇ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ। ਹਾਲ ਹੀ ਚ ਉਹ  ‘ਬਲੈਕ ਮੁੰਡੇ’ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸੀ। ਗਾਇਕੀ ਦੇ ਨਾਲ ਉਹ ਕਈ ਫ਼ਿਲਮਾਂ ‘ਚ ਵੀ ਅਦਾਕਾਰੀ ਕਰ ਚੁੱਕੇ ਨੇ।

0 Comments
0

You may also like