
ਮਸ਼ਹੂਰ ਗਾਇਕ ਅਤੇ ਗੀਤਕਾਰ ਬੀਰ ਸਿੰਘ (Bir Singh) ਦਾ ਵਿਆਹ (Wedding) ਹੋ ਗਿਆ ਹੈ । ਜਿਸ ਤੋਂ ਬਾਅਦ ਇਸ ਵਿਆਹ ਦੇ ਵੀਡੀਓਜ਼ ਅਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ । ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਸੀ । ਗਾਇਕਾ ਅਤੇ ਅਦਾਕਾਰਾ ਅਮਰ ਨੂਰੀ ਨੇ ਵੀ ਬੀਰ ਸਿੰਘ ਦੇ ਵਿਆਹ ‘ਚ ਖੂਬ ਰੌਣਕਾਂ ਲਗਾਈਆਂ ਸਨ ।

ਹੋਰ ਪੜ੍ਹੋ : ਸੋਨਮ ਬਾਜਵਾ ਦੇਸੀ ਅੰਦਾਜ਼ ‘ਚ ਆਈ ਨਜ਼ਰ, ‘ਰਾਣੀ’ ਬਣ ਕੇ ਖੂਬ ਖੱਟ ਰਹੀ ਦਰਸ਼ਕਾਂ ਦਾ ਪਿਆਰ
ਅਮਰ ਨੂਰੀ ਨੇ ਬੀਤੇ ਦਿਨ ਇਸ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਗਾਇਕਾ ਬੀਰ ਸਿੰਘ ਦੇ ਵਿਆਹ ‘ਚ ਖੂਬ ਗਿੱਧਾ ਪਾਉਂਦੀ ਹੋਈ ਦਿਖਾਈ ਦੇ ਰਹੀ ਹੈ । ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਬੀਰ ਸਿੰਘ ਨੂੰ ਵਧਾਈ ਦਿੱਤੀ ਹੈ । ਉਨ੍ਹਾਂ ਨੇ ਬਹੁਤ ਖੂਬਸੂਰਤ ਕੈਪਸ਼ਨ ਦੇ ਨਾਲ ਲਿਖਿਆ ‘ਇਹ ਜੋੜੀ ਜੀਵੇ ਜੁਗ ਚਾਰ ਤਿਹਾਰੀ।

ਹੋਰ ਪੜ੍ਹੋ : ਸਲਮਾਨ ਖ਼ਾਨ ਨੂੰ ਮੁੜ ਤੋਂ ਹੋਇਆ ਪਿਆਰ, ਖੁਦ ਤੋਂ 24 ਸਾਲ ਛੋਟੀ ਅਦਾਕਾਰਾ ਨੂੰ ਕਰ ਰਹੇ ਡੇਟ !
ਅੱਜ ਦਾ ਭਾਗਾਂ ਭਰਿਆ ਦਿਨ ਮੇਰੇ ਪੁੱਤਰ ਤੇਜਬੀਰ ਸਿੰਘ (ਬੀਰ ਸਿੰਘ), ਮਨਵੰਤ ਕੌਰ ਅਤੇ ਓਹਨਾਂ ਦੇ ਪਰਿਵਾਰਾਂ ਨੂੰ ਮੁਬਾਰਕ ਹੈ।ਜਿੱਥੇ ਬੀਰ ਸਿੰਘ ਬਾਕਮਾਲ ਗਾਇਕੀ ਅਤੇ ਸੁਚੱਜੀ ਤੇ ਖੂਬਸੂਰਤ ਕਲਮ ਦਾ ਮਾਲਿਕ ਹੈ, ਓਥੇ ਹੀ ਬੀਰ ਮੈਨੂੰ ਮੇਰੇ ਪੁੱਤਰਾਂ ਵਾਂਗ ਜਾਪਦਾ ਹੈ।ਉਸਦੀ ਜ਼ਿੰਦਗੀ ਦੇ ਇਸ ਨਵੇਂ ਸਫ਼ਰ ਦੀ ਸ਼ੁਰੂਆਤ ਦੀ ਖੁਸ਼ੀ ਮੈਨੂੰ ਇੰਝ ਹੈ, ਜਿਵੇਂ ਕਿ ਇੱਕ ਮਾਂ ਨੂੰ ਆਪਣੇ ਪੁੱਤਰ ਦੇ ਵਿਆਹ ਦੀ ਹੁੰਦੀ ਹੈ।

ਸਤਿਗੁਰੂ ਸੱਚੇ ਪਾਤਸ਼ਾਹ ਇਸ ਸੁਭਾਗ ਜੋੜੀ ਨੂੰ ਬੇਹੱਦ ਤਰੱਕੀਆਂ ਬਖਸ਼ੇ, ਘਰ ਵਿੱਚ ਖੁਸ਼ੀਆਂ ਖੇੜੇ ਦੇਵੇ ਅਤੇ ਇਸ ਜੋੜੀ ਨੂੰ ਸਦਾ ਸਲਾਮਤ ਰੱਖੇ’।ਅਮਰ ਨੂਰੀ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਖੂਬ ਰਿਐਕਸ਼ਨ ਦੇ ਰਹੇ ਹਨ ।
View this post on Instagram