ਅਮਰ ਨੂਰੀ ਨੇ ਐਮੀ ਵਿਰਕ ਦੇ ਗੀਤ ‘ਚੰਨ ਸਿਤਾਰੇ’ ‘ਤੇ ਬਣਾਇਆ ਖ਼ੂਬਸੂਰਤ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਅਮਰ ਨੂਰੀ ਨੇ ਐਮੀ ਵਿਰਕ ਦੇ ਗੀਤ ‘ਚੰਨ ਸਿਤਾਰੇ’ ‘ਤੇ ਬਣਾਇਆ ਖ਼ੂਬਸੂਰਤ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਅਮਰ ਨੂਰੀ (Amar Noori) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਗਾਇਕਾ ਐਮੀ ਵਿਰਕ ਦੇ ਨਵੇਂ ਗੀਤ ‘ਚੰਨ ਸਿਤਾਰੇ’ (Chann Sitare) ‘ਤੇ ਆਪਣੀਆਂ ਅਦਾਵਾਂ ਦੇ ਜਲਵੇ ਬਿਖੇਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਇਸ ਗੀਤ ‘ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ ।
Image Source : Instagram
ਹੋਰ ਪੜ੍ਹੋ : ਅਦਾਕਾਰ ਰਣਦੀਪ ਹੁੱਡਾ ਦਾ ਸਿੱਖ ਭਾਈਚਾਰੇ ਨੂੰ ਲੈਕੇ ਵੱਡਾ ਬਿਆਨ, ਕਿਹਾ ‘ਸਿੱਖ ਮਨੁੱਖਤਾ ਦੀ ਮਿਸਾਲ’
ਇੱਕ ਪ੍ਰਸ਼ੰਸਕ ਨੇ ਲਿਖਿਆ ਕਿ ‘ਤੁਸੀਂ ਹਰ ਇੱਕ ਟਾਈਮ ਆਪਣੇ ਕਲਚਰ ਨੂੰ ਮੁੱਖ ਰੱਖਿਆ ਹੈ ਅਤੇ ਤੁਸੀਂ ਮਰਿਆਦਾ ਵੀ ਸਾਨੂੰ ਸਿਖਾਉਂਦੇ ਹੋ’। ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ‘ਬੈਸਟ ਵੀਡੀਓ ਆਨ ਇੰਟਰਨੈੱਟ…ਬਹੁਤ ਸਾਰਾ ਪਿਆਰ’। ਇੱਕ ਹੋਰ ਨੇ ਕਿਹਾ ‘ਬਹੁਤ ਵਧੀਆ ਜੀ’।
image Source : Instagram
ਹੋਰ ਪੜ੍ਹੋ : ਸੇਬਾਂ ਵਾਲੇ ਟਰੱਕ ਡਰਾਈਵਰ ਦੇ ਪੈਸੇ ਪੰਜਾਬ ਦੇ ਦੋ ਵੀਰਾਂ ਨੇ ਭਰੇ, ਗਾਇਕ ਹਰਜੀਤ ਹਰਮਨ ਨੇ ਸਾਂਝੀ ਕੀਤੀ ਤਸਵੀਰ
ਅਮਰ ਨੂਰੀ ਦੇ ਇਸ ਵੀਡੀਓ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ । ਅਮਰ ਨੂਰੀ ਅਤੇ ਸਰਦੂਲ ਸਿਕੰਦਰ ਨੇ ਇੱਕਠਿਆਂ ਕਈ ਗੀਤ ਗਾਏ ਹਨ । ਗੀਤਾਂ ਦੇ ਨਾਲ-ਨਾਲ ਅਮਰ ਨੂਰੀ ਕਈ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ ।ਅਮਰ ਨੂਰੀ ਅਤੇ ਸਰਦੂਲ ਸਿਕੰਦਰ ਹਾਲ ਹੀ ‘ਚ ਹਰਭਜਨ ਮਾਨ ਦੀ ਫ਼ਿਲਮ ‘ਪੀ ਆਰ’ ‘ਚ ਵੀ ਨਜ਼ਰ ਆਏ ਸਨ ।
Image Source : Instagram
ਇਸ ਫ਼ਿਲਮ ‘ਚ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।ਅਮਰ ਨੂਰੀ ਜਲਦ ਹੀ ਹੋਰ ਵੀ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੀ ਹੈ ਅਤੇ ਦਰਸ਼ਕਾਂ ਨੂੰ ਵੀ ਉਨ੍ਹਾਂ ਦੀਆਂ ਫ਼ਿਲਮਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਹੈ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
